Central Jail Ludhiana : ਕੇਂਦਰੀ ਜੇਲ੍ਹ ਲੁਧਿਆਣਾ ‘ਚ ਜਾਂਚ ਦੌਰਾਨ ਵੱਡੀ ਕਾਰਵਾਈ

Central Jail
ਕੇਂਦਰੀ ਜ਼ੇਲ੍ਹ ਲੁਧਿਆਣਾ ਦੀ ਫਾਈਲ ਫੋਟੋ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਜੇਲ੍ਹ ਲੁਧਿਆਣਾ ’ਚੋਂ ਮੋਬਾਇਲ ਮਿਲਣ ਦੇ ਦੋਸ਼ਾਂ ਹੇਠ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਵੱਲੋਂ 8 ਕੈਦੀਆਂ/ ਹਵਾਲਾਤੀਆਂ ਨੂੰ ਨਾਮਜਦ ਕੀਤਾ ਹੈ। ਇਹ ਕਾਰਵਾਈ ਪੁਲਿਸ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਅਮਲ ਵਿੱਚ ਲਿਆਂਦੀ ਗਈ ਹੈ। (Central Jail Ludhiana)

ਤਫ਼ਤੀਸੀ ਅਫ਼ਸਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਵੱਲੋਂ ਮੌਸੂਲ ਹੋਇਆ ਸੀ ਕਿ 7 ਜਨਵਰੀ ਨੂੰ ਤਲਾਸੀ ਮੁਹਿੰਮ ਦੌਰਾਨ ਵਿਸ਼ਾਲ ਸ਼ਰਮਾ, ਕਰਮਜੀਤ ਸਿੰਘ, ਸੁਖਦੇਵ ਸਿੰਘ ਅਤੇ ਅਮਰਪਾਲ ਸਿੰਘ ਦੇ ਕਬਜ਼ੇ ’ਚ ਵੱਖ ਵੱਖ ਕੰਪਨੀਆਂ ਦੇ 9 ਮੋਬਾਇਲ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਦੇ ਮੌਸੂਲ ਮੁਤਾਬਕ 9 ਜਨਵਰੀ ਨੂੰ ਤਲਾਸੀ ਮੁਹਿੰਮ ਦੌਰਾਨ ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ ਤੇ ਅਮਨਦੀਪ ਸਿੰਘ ਪਾਸੋਂ 6 ਮੋਬਾਇਲ ਫੋਨ ਜੋ ਕਿ ਵੱਖ-ਵੱਖ ਕੰਪਨੀਆਂ ਦੇ ਹਨ, ਮਿਲੇ।

Also Read : Patiala News : ਤਿੰਨ ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕਤਲ, ਖੋਹੀ ਗੱਡੀ ਕੁਝ ਦੂਰੀ ‘ਤੇ ਹੋਈ ਬਰਾਮਦ

ਉਕਤਾਨ ਜੇਲ੍ਹ ਅਧਿਕਾਰੀਆਂ ਅਨੁਸਾਰ ਮੋਬਾਇਲ ਫੋਨ ਜੇਲ੍ਹ ਅੰਦਰ ਵਰਜਿਤ ਹੈ। ਇਸ ਲਈ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਉਕਤ ਕੈਦੀ/ਹਵਾਲਾਤੀਆਂ ਵਿਰੁੱਧ ਦੋ ਵੱਖ ਵੱਖ ਮੁਕੱਦਮੇ ਦਰਜ਼ ਕੀਤੇ ਗਏ ਹਨ। ਜਿਕਰਯੋਗ ਹੈ ਕਿ ਲੰਘੇ ਕੱਲ੍ਹ ਵੀ 9 ਜਨਵਰੀ ਨੂੰ 13 ਮੋਬਾਇਲ ਮਿਲਣ ਦੇ ਮਾਮਲੇ ਵਿੱਚ 3 ਮਾਮਲੇ ਦਰਜ਼ ਕੀਤੇ ਗਏ ਹਨ।