ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਵੱਡਾ ਹਾਦਸਾ : ...

    ਵੱਡਾ ਹਾਦਸਾ : ਅੰਮ੍ਰਿਤਸਰ ਤੋਂ ਕਟਰਾ ਜਾ ਰਹੀ ਬੱਸ ਖੱਡ ’ਚ ਡਿੱਗੀ

    Road Accident
    Road Accident: ਸਵੇਰੇ-ਸਵੇਰੇ ਪੰਜਾਬ ’ਚ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਕੇ ’ਤੇ ਮੌਤ

    ਇੱਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ, 12 ਜ਼ਖਮੀ | Road Accident

    ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਅੰਮ੍ਰਿਤਸਰ ’ਚ ਸ੍ਰੀ (Road Accident) ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਨਿਕਲੇ ਯਾਤਰੀਆਂ ਨਾਲ ਭਰੀ ਬੱਸ ਜੰਮੂ ਕਰੀਬ ਖੱਡ ’ਚ ਡਿੱਗ ਗਈ ਹੈ। ਇਹ ਹਾਦਸਾ ਜੰਮੂ ਦੇ ਝੱਝਰ ਕੋਟਲੀ ਕੋਲ ਸਵੇਰੇ 5.30 ਵਜੇ ਹੋਇਆ ਹੈ। ਸਥਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਸਦੇ ’ਚ ਇੱਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋਈ ਹੈ, ਜਦਕਿ 12 ਗੰਭੀਰ ਜਖਮੀ ਹੋਏ ਹਨ। ਜਿਨ੍ਹਾ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

    ਹਾਸਲ ਹੋਏ ਵੇਰਵਿਆਂ ਮੁਤਾਬਿਕ, ਬੱਸ ਅੰਮ੍ਰਿਤਸਰ ਤੋਂ (Road Accident) ਕਟਰਾ ਲਈ ਰਵਾਨਾ ਹੋਈ ਸੀ। ਬੱਸ ਝੱਝਰ ਕੋਟਲੀ ਇਲਾਕੇ ’ਚ ਇੱਕ ਪੁਲ ਤੋਂ ਡਿੱਗ ਗਈ। ਖੱਡ ਦੀ ਗਹਿਰਾਈ 50 ਫੁੱਟ ਦੇ ਕਰੀਬ ਹੈ। ਹਾਦਸੇ ਦਾ ਕਾਰਨ ਬੱਸ ਦੇ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਬੱਸ ਨੇ ਆਪਣੇ ਕੰਟਰੋਲ ਖੋ ਦਿੱਤਾ ਅਤੇ ਝੱਝਰ ਕੋਟਲੀ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅਗਲੇ ਦੋ ਪਹੀਏ ਪੁਲ ’ਤੇ ਹੀ ਰਹਿ ਗਏ। ਜਦਕਿ ਬੱਸ ਪਲਟ ਕੇ ਖੱਡ ’ਚ ਜਾ ਡਿੱਗੀ। ਘਟਨਾ ’ਚ ਮਾਰੇ ਗਏ 10 ਲੋਕਾਂ ਦੀਆਂ ਲਾਸ਼ਾਂ ਨੂੰ ਪਛਾਣ ਲਈ ਮੁਰਦਾਘਰ ’ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜੰਮੂ ਦੇ ਮੈਡੀਕਲ ਕਾਲਜ ਅਤੇ ਪ੍ਰਾਇਮਰੀ ਹੈਲਥ ਸੈਂਟਰ ’ਚ ਜਖਮੀਆਂ ਦਾ ਇਲਾਜ ਸ਼ੁਰੂ ਹੋ ਗਿਆ ਹੈ।

    ਮਰਨ ਵਾਲੇ ਇੱਕ ਹੀ ਪਰਿਵਾਰ ਦੇ ਪਰਿਵਾਰਕ ਮੈਂਬਰ | Road Accident

    ਮਰਨ ਵਾਲੇ ਸਾਰੇ ਵਿਅਕਤੀ ਇੱਕੋ ਪਰਿਵਾਰ ਨਾਲ (Road Accident) ਸਬੰਧਤ ਹਨ ਅਤੇ ਅੰਮਿ੍ਰਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਇਸ ਪਰਿਵਾਰ ਦੇ ਕੁਝ ਮੈਂਬਰ ਬਿਹਾਰ ਦੇ ਲਖੀ ਸਰਾਏ ਦੇ ਵਾਸੀ ਹਨ। ਲਖੀ ਸਰਾਏ ਦਾ ਰਹਿਣ ਵਾਲਾ ਮੁਕੇਸ਼ ਆਪਣੀ ਬੇਟੀ ਤਾਨਿਆ (ਢਾਈ ਸਾਲ) ਦਾ ਵਿਆਹ ਕਰਵਾਉਣ ਲਈ ਵੈਸ਼ਨੋ ਦੇਵੀ ਜਾਣਾ ਚਾਹੁੰਦਾ ਸੀ। ਮੁੰਨ ਦੇ ਨਾਲ ਅੰਮਿ੍ਰਤਸਰ ਦਾ ਰਹਿਣ ਵਾਲਾ 9 ਸਾਲਾ ਹਿਮਾਂਸ਼ੂ ਵੀ ਸੀ।

    ਸਵੇਰੇ 6 ਵਜੇ ਮਿਲੀ ਜਾਣਕਾਰੀ | Road Accident

    ਪਰਿਵਾਰ ਨੇ ਕਟੜਾ ਪਹੁੰਚਣ ਲਈ ਪਿ੍ਰੰਸ ਟਰਾਂਸਪੋਰਟ (Road Accident) ਦੀ ਬੱਸ ਬੁੱਕ ਕੀਤੀ ਸੀ। ਭਰਤ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਸਾਰੇ ਸੌਂ ਰਹੇ ਸਨ ਤਾਂ ਪਿਤਾ ਨੇ ਰੋਣਾ ਸ਼ੁਰੂ ਕਰ ਦਿੱਤਾ। ਇੱਕ ਪੁਲਿਸ ਮੁਲਾਜਮ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਬੱਸ ਹਾਦਸਾਗ੍ਰਸਤ ਹੋ ਗਈ ਸੀ ਅਤੇ 10 ਲੋਕਾਂ ਦੀ ਮੌਤ ਹੋ ਗਈ ਸੀ। ਇੱਥੇ ਰਹਿ ਰਹੇ ਪਰਿਵਾਰਕ ਮੈਂਬਰ ਸਵੇਰੇ ਰਵਾਨਾ ਹੋ ਗਏ ਹਨ ਅਤੇ ਦੁਪਹਿਰ 12 ਵਜੇ ਤੱਕ ਜੰਮੂ ਪਹੁੰਚ ਜਾਣਗੇ। ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਮਰਿਆ ਹੈ ਤੇ ਕੌਣ ਜਿਉਂਦਾ ਹੈ।

    ਮੋਬਾਈਲ ਬੰਦ ਹੋਣ ਕਾਰਨ ਨਹੀਂ ਮਿਲ ਪਾ ਰਹੀ ਜਾਣਕਾਰੀ | Road Accident

    ਪਰਿਵਾਰ ਦਾ ਕਹਿਣਾ ਹੈ ਕਿ ਕਟੜਾ ਜਾਣ ਵਾਲੇ ਹਰ (Road Accident) ਵਿਅਕਤੀ ਕੋਲ ਪ੍ਰੀ-ਪੇਡ ਮੋਬਾਈਲ ਹਨ। ਜਿਸ ਕਾਰਨ ਜੰਮੂ-ਕਸਮੀਰ ਵਿੱਚ ਕਿਸੇ ਦਾ ਵੀ ਸਿਮ ਕੰਮ ਨਹੀਂ ਕਰ ਰਿਹਾ। ਪਰਿਵਾਰ ਦੇ ਹੋਰ ਮੈਂਬਰ ਪਹੁੰਚਣ ’ਤੇ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕਿਹਦੀ-ਕਿਹਦੀ ਮੌਤ ਹੋਈ ਹੈ।

    LEAVE A REPLY

    Please enter your comment!
    Please enter your name here