ਬਜ਼ਾਰ ’ਚ ਉਤਰਾਅ-ਚੜ੍ਹਾਅ, ਇੰਜ ਸੰਭਾਲੋ ਆਪਣਾ ਪੋਰਟਫੋਲੀਓ

Portfolio

ਅਮਰੀਕਾ ਵਿੱਚ ਸਿਲੀਕਾਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਅਚਾਨਕ ਬੰਦ ਹੋ ਗਏ ਆਰਥਿਕ ਮਾਹਿਰਾਂ ਅਨੁਸਾਰ ਫਰਸਟ ਰਿਪਬਲਿਕ ਬੈਂਕ ਦੀ ਹਾਲਤ ਵੀ ਚੰਗੀ ਨਹੀਂ ਹੈ ਉੱਧਰ ਸਵਿਟਜ਼ਰਲੈਂਡ ਦੀ ਇਨਵੈਸਟਮੈਂਟ ਬੈਂਕਿੰਗ ਕੰਪਨੀ ਕੈ੍ਰਡਿਟ ਸੁਇਸ ਵੀ ਕਮਜ਼ੋਰ ਸਥਿਤੀ ਵਿਚ ਹੈ ਵਿਸ਼ਵ ਭਰ ਦੇ ਸ਼ੇਅਰ ਬਜ਼ਾਰਾਂ ’ਤੇ ਇਨ੍ਹਾਂ ਘਟਨਾਕ੍ਰਮਾਂ ਦਾ ਤੇਜੀ ਨਾਲ ਅਸਰ ਦੇਖਿਆ ਜਾ ਰਿਹਾ ਹੈ ਅੱਜ ਤੁਹਾਨੂੰ ਦੱਸਾਂਗੇ ਕਿ ਭਾਰਤੀ ਨਿਵੇਸ਼ਕ ਇਸ ਬੇਯਕੀਨੀ ਦੀ ਸਥਿਤੀ ਵਿੱਚ ਕਿਵੇਂ ਆਪਣੀ ਪੋਰਟਫੋਲੀਓ ਨੂੰ ਮੈਨਟੇਨ ਕਰਕੇ ਰੱਖਣ ਅਤੇ ਆਪਣੇ ਭਵਿੱਖ ਲਈ ਕੀ ਰਣਨੀਤੀ ਬਣਾਉਣ

1. ਸ਼ੇਅਰਾਂ ਦੇ ਮੁੱਲ ਘਟਣ ਦਾ ਲਾਭ ਉਠਾਓ: | Portfolio

ਆਪਣੇ ਕੁੱਲ ਨਿਵੇਸ਼ ਵਿੱਚ ਇਕਵਿਟੀ ਪੋਰਟਫੋਲੀਓ (Portfolio) ਦਾ ਪ੍ਰਤੀਸ਼ਤ ਦੇਖੋ। ਜੇਕਰ ਇਹ 20% ਜਾਂ 30% ਤੋਂ ਘੱਟ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਜਿਹੇ ਵਿੱਚ ਤੁਹਾਨੂੰ ਘਟੇ ਹੋਏ ਮੁੱਲ ਦਾ ਲਾਭ ਉਠਾਉਦੇ ਹੋਏ 6-12 ਮਹੀਨੇ ਵਿਚ ਹੌਲੀ-ਹੌਲੀ ਸ਼ੇਅਰ ਖਰੀਦਣਾ ਚਾਹੀਦਾ ਹੈ। ਤੁਸੀਂ ਇਕਵਿਟੀ ਮਿਊਚੁਅਲ ਫੰਡ ਵਿੱਚ ਵੀ ਨਿਵੇਸ਼ ਵਧਾ ਸਕਦੇ ਹੋ।

2. ਰੀਅਲ ਅਸਟੇਟ, ਗੋਲਡ ਵਿੱਚ ਵੀ ਨਿਵੇਸ਼:

ਪੋਰਟਫੋਲੀਓ ਵਿੱਚ ਇਕਵਿਟੀ ਤੋਂ ਇਲਾਵਾ ਹੋਰ ਅਸੈੱਟ ਕਲਾਸ ਵੀ ਹੋਣੇ ਚਾਹੀਦੇ ਹਨ। ਰੀਅਲ ਅਸਟੇਟ, ਪੀਪੀਐਫ, ਬੈਂਕ ਡਿਪਾਜ਼ਿਟ, ਸੋਨਾ ਅਤੇ ਡੇਟ (ਜਿਵੇਂ ਬਾਂਡ) ਇਨ੍ਹਾਂ ਵਿੱਚ ਸ਼ਾਮਲ ਹਨ। ਜੇਕਰ ਅਜਿਹਾ ਹੈ ਤਾਂ ਤੁਹਾਨੂੰ ਸਿਰਫ਼ ਉਨ੍ਹਾਂ ਸ਼ੇਅਰਾਂ ਦੀ ਥਾਂ ’ਤੇ ਨਵੇਂ ਸ਼ੇਅਰ ਖਰੀਦਣੇ ਹਨ ਜੋ ਲੰਬੇ ਸਮੇਂ ਤੋਂ ਚੰਗਾ ਰਿਟਰਨ ਨਹੀਂ ਦੇ ਰਹੇ।

3. ਘਬਰਾਓ ਨਾ, ਐਸਆਈਪੀ ਜਾਰੀ ਰੱਖੋ:

ਐਸਆਈਪੀ (ਸਿਸਟਮੈਟਿਕ ਇਨਵੈਸਟਮੈਂਟ ਪਲਾਨ) ਲਈ ਬਜ਼ਾਰ ਦਾ ਡਿੱਗਣਾ ਫਾਇਦੇਮੰਦ ਹੁੰਦਾ ਹੈ। ਇਸ ਲਈ ਡਿੱਗਦੇ ਬਾਜ਼ਾਰ ਵਿੱਚ ਐਸਆਈਪੀ ਜਾਰੀ ਰੱਖੋ। ਇਹ ਗਿਰਾਵਟ ਹਮੇਸ਼ਾ ਨਹੀਂ ਰਹੇਗੀ ਅਗਲੇ ਡੇਢ ਦਹਾਕੇ ਵਿੱਚ ਦੇਸ਼ ਦੀ ਵਿਕਾਸ ਦਰ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਰਹਿਣ ਦੇ ਆਸਾਰ ਹਨ। ਇਹ ਦਾ ਅਸਰ ਬਾਜ਼ਾਰ ’ਤੇ ਵੀ ਦਿਸੇਗਾ। ਐਸਆਈਪੀ ਦਾ ਰਿਜ਼ਲਟ ਤੁਹਾਨੂੰ ਹੌਂਸਲਾ ਰੱਖਣ ਉਪਰੰਤ ਹੀ ਮਿਲੇਗਾ।

4. ਦੋ ਸਾਲ ਦੇ ਪ੍ਰਦਰਸ਼ਨ ’ਤੇ ਗੌਰ ਨਾ ਕਰੋ:

ਜੂਨ 1999 ਤੋਂ ਹੁਣ ਤੱਕ ਕਦੇ ਵੀ ਨਿਫਟੀ-50 ਵਿੱਚ ਪੰਜ ਸਾਲ ਜਾਂ ਇਸ ਤੋਂ ਜ਼ਿਆਦਾ ਦੇ ਨਿਵੇਸ਼ ਨਾਲ ਨੁਕਸਾਨ ਨਹੀ?ਹੋਇਆ ਨਿਫਟੀ ਦੇ ਸ਼ੇਅਰਾਂ ਵਿੱਚ 10 ਸਾਲ ਤੱਕ ਦੇ ਨਿਵੇਸ਼ ਨਾਲ 60 ਫੀਸਦੀ ਮੌਕਿਆਂ ’ਤੇ 15 ਫੀਸਦੀ ਤੋਂ ਜ਼ਿਆਦਾ ਰਿਟਰਨ ਮਿਲਿਆ ਹੈ ਇਸ ਲਈ ਇਕਵਿਟੀ ਪੋਰਟਫੋਲੀਓ ਦੇ ਦੋ ਸਾਲ ਦੇ ਕਮਜ਼ੋਰ ਪ੍ਰਦਰਸ਼ਨ ਨੂੰ ਨਜ਼ਰਅੰਦਾਜ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ