ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ‘ਮੈਂ ਪੰ...

    ‘ਮੈਂ ਪੰਜਾਬ ਬੋਲਦਾ ਹਾਂ’ ਦੇ ਨਾਂਅ ‘ਤੇ ਰੱਖੀ ਬਹਿਸ ਖਤਮ, ਵਿਰੋਧੀ ਆਗੂਆਂ ਦੀਆਂ ਕੁਰਸੀਆਂ ਰਹੀਆਂ ਖਾਲੀ

    Bhagwant Mann

    ਬਹਿਸ ’ਚ ਨਹੀਂ ਪਹੁੰਚੇ ਵਿਰੋਧੀ ਪਾਰਟੀਆਂ ਦੇ ਆਗੂ

    (ਸੱਚ ਕਹੂੰ ਨਿਊਜ਼) ਲੁਧਿਆਣਆ।  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਮੈ ਪੰਜਾਬ ਬੋਲਦਾ ਹਾਂ’ ਰੱਖੀ ਗਈ ਬਹਿਸ ਖਤਮ ਹੋ ਗਈ ਹੈ। ‘ਮੈਂ ਪੰਜਾਬ ਬੋਲਦਾ ਹਾਂ’ ਦੇ ਨਾਂਅ ‘ਤੇ ਇਸ ਬਹਿਸ ਲਈ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਇਸ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਕੀਤੀ ਗਈ ਸੀ ਪਰ ਵਿਰੋਧੀ ਪਾਰਟੀ ਦੇ ਲੀਡਰ ਇਸ ਬਹਿਸ ’ਚ ਪਹੁੰਚੇ ਹੀ ਨਹੀਂ। ਇਨ੍ਹਾਂ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹਨ। ਇਨ੍ਹਾਂ ਚਾਰਾਂ ਲਈ ਆਡੀਟੋਰੀਅਮ ਵਿੱਚ ਕੁਰਸੀਆਂ ਦਾ ਲਗਾਈਆਂ ਗਈਆਂ ਸਨ ਪਰ ਇਹ ਕੁਰਸੀਆਂ ਖਾਲੀਆਂ ਰਹੀਆਂ।

    Bhagwant Mann

    ਮੁੱਖ ਮੰਤਰੀ ਮਾਨ (Bhagwant Mann) ਨੇ ਕਿਹਾ ਕਿ ਕਿਹਨੇ ਕਦੋਂ ਤੇ ਕਿਵੇਂ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ। ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ ਪਰ ਅਫ਼ਸੋਸ ਮੇਰੇ ਸੱਦੇ ਦੇ ਬਾਵਜੂਦ ਹੁਣ ਤੱਕ ਰਾਜ ਕਰਨ ਵਾਲੇ ਸਾਰਥਕ ਬਹਿਸ ਤੋਂ ਭੱਜ ਗਏ, ਜੇ ਲੋਕਾਂ ਨੇ ਹਰਾ ਦਿੱਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਗੁਨਾਹ ਮਾਫ਼ ਹੋ ਗਏ। ਕੁਰਸੀਆਂ ਦੇ ਲਾਲਚੀਆਂ ਦੀਆਂ ਕੁਰਸੀਆਂ ਅੱਜ ਪੂਰੇ ਪੰਜਾਬ ਸਾਹਮਣੇ ਖਾਲੀ ਪਈਆਂ ਰਹੀਆਂ। ਪੰਜਾਬ ਖ਼ਾਤਰ ਉਹਨਾਂ ਦੀਆਂ ਨੀਅਤਾਂ ਵੀ ਖਾਲੀਆਂ ਹਨ। SYL ਸਮੇਤ ਹਰ ਮਸਲੇ ਦਾ ਪੱਕਾ ਚਿੱਠਾ ਲੋਕਾਂ ਸਾਹਮਣੇ ਰੱਖਿਆ। ਪੰਜਾਬ ਦੇ ਸਵਾ ਤਿੰਨ ਕਰੋੜ ਲੋਕ ਜੱਜ ਨੇ ਫ਼ੈਸਲਾ ਹੁਣ ਆਪ ਕਰਨਗੇ।

    LEAVE A REPLY

    Please enter your comment!
    Please enter your name here