ਮਹਾਰਾਸ਼ਟਰ: ਨਾਂਦੇੜ ਵਿੱਚ ਜੀਪ-ਟੈਂਪੋ ਦੀ ਟੱਕਰ ਵਿੱਚ 5 ਲੋਕਾਂ ਦੀ ਮੌਤ

Jeep-Tempo Collision Sachkahoon

ਮਹਾਰਾਸ਼ਟਰ: ਨਾਂਦੇੜ ਵਿੱਚ ਜੀਪ-ਟੈਂਪੋ ਦੀ ਟੱਕਰ ਵਿੱਚ 5 ਲੋਕਾਂ ਦੀ ਮੌਤ

ਨਾਂਦੇੜ। ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਭੋਕਰ-ਹਿਮਾਇਤਨਗਰ ਹਾਈਵੇਅ ’ਤੇ ਇੱਕ ਜੀਪ ਦੇ ਟੈਂਪੋ ਨਾਲ ਟਕਰਾ ਜਾਣ ਕਾਰਨ ਲਾੜੇ ਸਮੇਤ ਵਿਆਹ ਵਿੱਚ ਆਏ 5 ਮੈਂਬਰਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸ਼ਾਮ ਨੂੰ ਇੱਕ ਜੀਪ ਜ਼ਿਲ੍ਹੇ ਦੇ ਜਰੀਕੋਟ ਇਲਾਕੇ ਤੋਂ ਯਵਤਮਾਲ ਵੱਲ ਜਾ ਰਹੀ ਸੀ। ਜਾਣਕਾਰੀ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਿਆਹ ਵਿੱਚ ਸ਼ਾਮਲ 5 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਸੂਤਰਾਂ ਨੇ ਦੱਸਿਆ ਕਿ ਸਾਰੇ ਜਖ਼ਮੀਆਂ ਨੂੰ ਭੋਕਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here