ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਮਾਫੀਆ ਅਬੂ ਸਲੇ...

    ਮਾਫੀਆ ਅਬੂ ਸਲੇਮ ਨੂੰ ਫਰਜ਼ੀ ਪਾਸਪੋਰਟ ਮਾਮਲੇ ’ਚ 3 ਸਾਲ ਦੀ ਸਜਾ

    ਮਾਫੀਆ ਅਬੂ ਸਲੇਮ ਨੂੰ ਫਰਜ਼ੀ ਪਾਸਪੋਰਟ ਮਾਮਲੇ ’ਚ 3 ਸਾਲ ਦੀ ਸਜਾ

    ਲਖਨਊ। ਮਾਫੀਆ ਅਬੂ ਸਲੇਮ ਨੂੰ ਮੰਗਲਵਾਰ ਨੂੰ ਫਰਜ਼ੀ ਪਾਸਪੋਰਟ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਤਿੰਨ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਸਮਰਿਧੀ ਮਿਸ਼ਰਾ ਨੇ ਫਰਜ਼ੀ ਪਾਸਪੋਰਟ ਮਾਮਲੇ ’ਚ ਆਪਣੇ ਫੈਸਲੇ ’ਚ ਅਬੂ ਸਲੇਮ ਅਬਦੁਲ ਕਯੂਮ ਅੰਸਾਰੀ ਅਤੇ ਉਸ ਦੇ ਸਾਥੀ ਪਰਵੇਜ਼ ਆਲਮ ਨੂੰ ਤਿੰਨ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪਰਵੇਜ਼ ਆਲਮ ’ਤੇ ਅਬੂ ਸਲੇਮ ਅਤੇ ਉਸ ਦੀ ਪਤਨੀ ਸਮੀਰਾ ਜੁਮਾਨੀ ਦੇ ਜਾਅਲੀ ਪਾਸਪੋਰਟ ਬਣਾਉਣ ਲਈ 35,000 ਰੁਪਏ ਦਾ ਜੁਰਮਾਨਾ ਲਗਾਇਆ ਹੈ।

    ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਸੁਣਾਈ ਗਈ ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਜੇਕਰ ਇਸ ਮਾਮਲੇ ਵਿੱਚ ਉਸ ਵੱਲੋਂ ਵਾਧੂ ਮਿਆਦ ਜੇਲ੍ਹ ਵਿੱਚ ਕੱਟੀ ਗਈ ਹੈ, ਤਾਂ ਇਸ ਨੂੰ ਸਜ਼ਾ ਵਿੱਚ ਐਡਜਸਟ ਕੀਤਾ ਜਾਵੇਗਾ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਸਮੇਂ ਅਬੂ ਸਲੇਮ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਸੀ। ਇਸ ਦੇ ਨਾਲ ਹੀ ਮੁਹੰਮਦ ਪਰਵੇਜ਼ ਆਲਮ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋਏ। ਇਸ ਮਾਮਲੇ ਵਿਚ ਪਾਸਪੋਰਟ 06 ਜੁਲਾਈ 1993 ਨੂੰ ਪੇਸ਼ ਕੀਤਾ ਗਿਆ ਸੀ।

    22 ਅਗਸਤ ਅਤੇ 21 ਜੁਲਾਈ ਨੂੰ ਅਬੂ ਸਲੇਮ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪਹਿਲੀ ਪੇਸ਼ੀ ’ਤੇ ਦੋਸ਼ੀ ਅਬੂ ਸਲੇਮ ਨੇ ਜੱਜ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ। ਸੀਬੀਆਈ ਦੇ ਵਿਸ਼ੇਸ਼ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੀ ਜਾਂਚ ਦੌਰਾਨ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਬੂ ਸਲੇਮ ਵੱਲੋਂ ਪਾਸਪੋਰਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਵਿੱਚ ਆਜ਼ਮਗੜ੍ਹ ਦੇ ਰਹਿਣ ਵਾਲੇ ਮੁਹੰਮਦ ਪਰਵੇਜ਼ ਆਲਮ ਸਮੇਤ ਹੋਰਨਾਂ ਨੇ ਅਬੂ ਸਲੇਮ ਅਤੇ ਸਮੀਰਾ ਜੁਮਾਨੀ ਦੀ ਅਸਲ ਰਿਹਾਇਸ਼ ਅਤੇ ਪਛਾਣ ਛੁਪਾ ਕੇ ਪਾਸਪੋਰਟ ਬਣਵਾ ਲਿਆ ਸੀ।

    ਤਾਂ ਜੋ ਇਹ ਦੋਵੇਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਆਪਣੇ ਆਪ ਨੂੰ ਬਚਾਉਣ ਲਈ ਦੇਸ਼ ਤੋਂ ਬਾਹਰ ਭੱਜ ਸਕਣ। ਸਜ਼ਾ ਸੁਣਾਏ ਜਾਣ ਤੋਂ ਬਾਅਦ ਪਰਵੇਜ਼ ਆਲਮ ਦੀ ਤਰਫ਼ੋਂ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਅਦਾਲਤ ਦੇ ਫੈਸਲੇ ਵਿਰੁੱਧ ਸੈਸ਼ਨ ਅਦਾਲਤ ਵਿਚ ਅਪੀਲ ਦਾਇਰ ਕਰਨੀ ਪਵੇਗੀ। ਇਸ ਲਈ ਉਸ ਨੂੰ ਅਪੀਲ ਦਾਇਰ ਕਰਨ ਦੀ ਮਿਆਦ ਤੱਕ ਅੰਤਰਿਮ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ। ਅਦਾਲਤ ਨੇ ਪਰਵੇਜ਼ ਆਲਮ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਉਸ ਨੂੰ 20-20 ਹਜ਼ਾਰ ਰੁਪਏ ਦੀ ਜ਼ਮਾਨਤ ’ਤੇ ਅੰਤਰਿਮ ਜ਼ਮਾਨਤ ਦੇ ਦਿੱਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here