ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Trump) ਨੇ ਵੈਨੇਜ਼ੁਏਲਾ ਸਰਕਾਰ ਨੂੰ ਸੁਤੰਤਰ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ ਟਰੰਪ ਨੇ ਇੱਕ ਬਿਆਨ ‘ਚ ਕਿਹਾ ਕਿਅਸੀਂ ਮਦੁਰੋ ਸਰਕਾਰ ਨੂੰ ਲੋਕਤੰਤਰ ਨੂੰ ਬਹਾਲ ਕਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ, ਸਾਰੇ ਸਿਆਸੀ ਕੈਦੀਆਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਛੱਡਣ, ਵੈਨੇਜ਼ੁਏਲਾ ‘ਚ ਲੋਕਾਂ ਨੂੰ ਦਬਾਉਣ ਤੇ ਆਰਥਿਕ ਪਾੜੇ ਨੂੰ ਸਮਾਪਤ ਕਰਨ ਦੀ ਅਪੀਲ ਕਰਦੇ ਹਾਂ ਇਸ ਤੋਂ ਪਹਿਲਾਂ ਅਮਰੀਕਾ ਨੇ ਸ੍ਰੀ ਨਿਕੋਲਸ ਮਦੁਰੋ ਨੂੰ ਵੈਨੇਜ਼ੁਏਲਾ ਦੁਆਰਾ ਰਾਸ਼ਟਰਪਤੀ ਚੁਣੇ ਜਾਣ ਦੀ ਨਿੰਦਿਆ ਕਰਦੇ ਹੋਏ ਉਸ ‘ਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ। (Trump)
ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਗੈਰਕਾਨੂੰਨੀ : ਵੈਨੇਜ਼ੁਏਲਾ | Trump
ਕਾਰਾਕਾਸ ਵੈਨੇਜ਼ੁਏਲਾ ਨੇ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀ ਜਾਰਜ ਏਰੀਅਜਾ ਨੇ ਇੱਕ ਸੰਖੇਪ ਬਿਆਨ ‘ਚ ਕਿਹਾ ਕਿ ਪਾਬੰਦੀਆਂ ਪਾਗਲਪਣ, ਧੱਕੇਸ਼ਾਹੀ ਤੇ ਕੌਮਾਂਤਰੀ ਕਾਨੂੰਨਾਂ ਦੇ ਪੂਰੀ ਤਰ੍ਹਾਂ ਉਲਟ ਹਨ ਜ਼ਿਕਰਯੋਗ ਹੈ ਕਿ ਨਿਕੋਲਸ ਮਦੁਰੋ ਦੇ ਐਤਵਾਰ ਨੂੰ ਵੈਨੇਜ਼ੁਏਲਾ ਦੇ ਫਿਰ ਤੋਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਮਰੀਕਾ ਨੇ ਉਸ ‘ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। (Trump)