ਮੱਧ ਪ੍ਰਦੇਸ਼ ‘ਚ ਬਹੁਮਤ ਪ੍ਰੀਖਣ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਾਖਲ ਕੀਤੀ ਅਰਜੀ
ਨਵੀਂ ਦਿੱਲੀ, ਏਜੰਸੀ। ਮੱਧ ਪ੍ਰਦੇਸ਼ ਵਿਧਾਨ ਸਭਾ ‘ਚ ਬਹੁਮਤ ਪ੍ਰੀਖਣ 26 ਮਾਰਚ ਤੱਕ ਟਲ ਜਾਣ ਦਾ ਮਾਮਲਾ ਸੁਪਰੀਮ ਕੋਰਟ (Supreme Court) ਪਹੁੰਚ ਗਿਆ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਰਜੀ ਦਾਖਲ ਕੀਤੀ ਹੈ ਅਤੇ ਛੇਤੀ ਬਹੁਮਤ ਪ੍ਰੀਖਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਅਰਜੀ ਦੀ ਸੁਣਵਾਈ ਮੰਗਲਵਾਰ ਨੂੰ ਹੋ ਸਕਦੀ ਹੈ। ਸ੍ਰੀ ਸ਼ਿਵਰਾਜ ਸਿੰਘ ਦੇ ਵਕੀਲ ਨੇ ਮਾਮਲੇ ਨੂੰ ਰਜਿਸਟਰਾਰ ਦੇ ਸਾਹਮਣੇ ਮੇਂਸ਼ਨ ਕਰਕੇ ਜਲਦ ਸੁਣਵਾਈ ਦੀ ਅਪੀਲ ਕੀਤੀ ਹੈ ਪਰ ਰਜਿਸਟਰਾਰ ਨੇ ਕਿਹਾ ਕਿ ਅਰਜੀ ‘ਚ ਕੁਝ ਖਾਮੀਆਂ ਹਨ ਜੇਕਰ ਉਹ ਦੂਰ ਕਰ ਲੈਂਦੇ ਹਨ ਤਾਂ ਮਾਮਲੇ ਦੀ ਸੁਣਵਾਈ ਕੱਲ੍ਹ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਕੋਰੋਨਾ ਦੇ ਕਹਿਰ ਦਾ ਹਵਾਲਾ ਦਿੰਦੇ ਹੋਏ ਮੱਧ ਪ੍ਰਦੇਸ਼ ‘ਚ ਫਲੋਰ ਟੈਸਟ ਨੂੰ 10 ਦਿਨ ਲਈ ਟਾਲ ਦਿੱਤਾ ਗਿਆ ਹੈ। Madhya Pradesh
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।