ਸਾਧ-ਸੰਗਤ ਨੇ ਇੱਕ ਮਹੀਨੇ ਤੋਂ ਵਿੱਛੜੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਾਇਆ
ਸੇਵਾਦਾਰਾਂ ਦੀ ਸੇਵਾ ਭਾਵਨਾ ਦੇ ਕਾਇਲ ਹੋਏ ਪਰਿਵਾਰਕ ਮੈਂਬਰ
ਸੁਰਿੰਦਰ ਜੱਗਾ/ਸੱਚ ਕਹੂੰ ਨਿਊਜ਼, ਸੰਗਰੀਆ
ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਬਲਾਕ ਸੰਗਰੀਆ ਦੀ ਸਾਧ-ਸੰਗਤ ਨੇ ਮਾਨਸਿਕ ਰੂਪ ਨਾਲ ਪ੍ਰੇਸ਼ਾਨੀ ਦੀ ਹਾਲਤ ‘ਚ ਘੁੰਮਦੇ ਹੋਏ ਬਜ਼ੁਰਗ ਦੀ ਸਾਂਭ-ਸੰਭਾਲ ਅਤੇ ਇਲਾਜ ਤੋਂ ਬਾਅਦ ਉਸਨੂੰ ਅੱਜ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਸ਼ਾਹ ਸਤਿਨਾਮ ਜੀ ਧਾਮ ਸਰਸਾ ‘ਚ ਹੋਈ ਨਾਮ ਚਰਚਾ ਦੌਰਾਨ ਹਜ਼ਾਰਾਂ ਡੇਰਾ ਸ਼ਰਧਾਲੂਆਂ ਦੀ ਮੌਜ਼ੂਦਗੀ ‘ਚ ਪਰਿਵਾਰ ਨਾਲ ਮਿਲਾਇਆ
ਸਹਾਰਨਪੁਰ ਤੋਂ ਲੈਣ ਆਏ ਬਜ਼ੁਰਗ ਵਿਅਕਤੀ ਦੇ ਪੁੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਲਗਭਗ ਇੱਕ ਮਹੀਨਾ ਪਹਿਲਾਂ ਆਪਣੇ ਪਿਤਾ ਮਾਨ ਸਿੰਘ ਨਾਲ ਰੇਲ ਗੱਡੀ ਰਾਹੀਂ ਗੋਗਾਮੇੜੀ ਜਾ ਰਹੇ ਸਨ ਤਾਂ ਰਸਤੇ ‘ਚ ਦਿੱਲੀ ਪਹੁੰਚਣ ‘ਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਤੋਂ ਵੱਖ ਹੋ ਕੇ ਕਿਸੇ ਗਲਤ ਰਸਤੇ ਨੂੰ ਜਾਣ ਵਾਲੀ ਰੇਲ ਗੱਡੀ ‘ਚ ਬੈਠ ਗਏ ਅਤੇ ਰਸਤਾ ਭਟਕ ਗਏ ਅਸੀਂ ਬਹੁਤ ਜਗ੍ਹਾ ਭਾਲ ਕੀਤੀ ਪਰ ਕਿਤੇ ਕੋਈ ਪਤਾ ਨਹੀਂ ਲੱਗਿਆ ਅਤੇ ਇਸ ਤਰ੍ਹਾਂ ਰਸਤਾ ਭਟਕਦੇ ਹੋਏ ਸੰਗਰੀਆ ਦੇ ਸੇਵਾਦਾਰ ਭਰਾਵਾਂ ਕੋਲ ਪਹੁੰਚ ਗਿਆ
ਸੇਵਾਦਾਰ ਲਾਲ ਚੰਦ ਇੰਸਾਂ ਨੇ ਦੱਸਿਆ ਕਿ ਸੰਗਰੀਆ ਦੀ ਸਾਧ-ਸੰਗਤ ਵੱਲੋਂ ਸੰਗਰੀਆ ਡੀਵਾਈਐਸਪੀ ਦੇਵਾਨੰਦ ਅਤੇ ਵੱਖ-ਵੱਖ ਕਮੇਟੀਆਂ ਦੇ ਜ਼ਿੰਮੇਵਾਰਾਂ ਦੀ ਮੌਜ਼ੂਦਗੀ ‘ਚ ਬਜ਼ੁਰਗ ਵਿਅਕਤੀ ਨੂੰ ਪਰਿਵਾਰ ਨੂੰ ਸੌਂਪਣ ਦੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਵਾਉਣ ਤੋਂ ਬਾਅਦ ਸਰਸਾ ‘ਚ ਨਾਮ ਚਰਚਾ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ 19 ਅਕਤੂਬਰ ਨੂੰ ਮਿਲੇ ਬਜ਼ੁਰਗ ਵਿਅਕਤੀ
ਸੰਗਰੀਆ ਬਲਾਕ ਭੰਗੀਦਾਸ ਕ੍ਰਿਸ਼ਨ ਸੋਨੀ ਇੰਸਾਂ ਨੇ ਦੱਸਿਆ ਕਿ 19 ਅਕਤੂਬਰ 2018 ਸ਼ਾਮ ਨੂੰ ਭਗਵਾਨਪੁਰਾ ਬਲਾਕ ਦੇ ਪੰਨੀਵਾਲਾ ਪਿੰਡ ਦੇ ਸੇਵਾਦਾਰ ਭਾਹੀ ਸੋਮਾ ਸਿੰਘ ਇੰਸਾਂ ਅਤੇ ਰਮੇਸ਼ ਕੁਮਾਰ ਇੰਸਾਂ ਨੂੰ ਇੱਕ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਵਿਅਕਤੀ ਮਿਲਿਆ ਜੋ ਉੱਥੇ ਨਹਿਰ ਦੇ ਕੰਢੇ ਬੈਠਾ ਇਕੱਲਾ ਹੀ ਕੁਝ ਬੋਲੇ ਜਾ ਰਿਹਾ ਸੀ ਭੁੱਖ ਕਾਰਨ ਉਸ ਦਾ ਬੁਰਾ ਹਾਲ ਸੀ ਅਤੇ ਉਸ ਦੇ ਨੱਕ ‘ਤੇ ਕੁਝ ਸੱਟ ਦੇ ਨਿਸ਼ਾਨ ਵੀ ਸਨ ਸੇਵਾਦਾਰਾਂ ਨੇ ਬਜ਼ੁਰਗ ਕੋਲਜਾ ਕੇ ਉਸ ਬਾਰੇ ਪੁੱਿਛਆ ਤਾਂ ਉਸ ਨੇ ਆਪਣਾ ਨਾਂਅ ਮਾਨ ਸਿੰਘ ਪੁੱਤਰ ਸਿਮਰੂ ਨਿਵਾਸੀ ਸੁਭਰੀ ਤਹਿਸੀਲ ਰਾਮਪੁਰ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਜਾਤੀ ਕਹਾਰ ਦੱਸਿਆ ਇਸ ਤੋਂ ਇਲਾਵਾ ਉਸ ਨੇ ਆਪਣੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਅਤੇ ਉਸ ਨੂੰ ਇਹ ਵੀ ਕੁਝ ਯਾਦ ਨਹੀਂ ਕਿ ਉਹ ਇੱਥੇ ਕਿਵੇਂ ਆ ਗਿਆ
ਸਾਧ-ਸੰਗਤ ਨੇ ਸੰਭਾਲ ਕਰਕੇ ਕਰਵਾਇਆ ਇਲਾਜ
ਬਜ਼ੁਰਗ ਵਿਅਕਤੀ ਦੀ ਹਾਲਤ ਨੂੰ ਵੇਖਦਿਆਂ ਇਸਦੀ ਸੂਚਨਾ ਪੁਲਿਸ ਥਾਣੇ ‘ਚ ਕਰਨ ਤੋਂ ਬਾਅਦ ਸਾਧ-ਸੰਗਤ ਦੇ ਸਹਿਯੋਗ ਨਾਲ ਉਸ ਨੂੰ ਰਤਨਪੁਰਾ ਨਾਮ ਚਰਚਾ ਘਰ ‘ਚ ਲਿਆ ਕੇ ਉਸ ਦੇ ਪਾਣੀ ਪੀਣ ਦਾ ਪ੍ਰਬੰਧ ਕੀਤਾ ਅਤੇ ਉਸ ਨੂੰ ਨਹਾਇਆ ਗਿਆ ਸਾਧ-ਸੰਗਤ ਦੀ ਸਾਰ ਸੰਭਾਲ ਤੋਂ ਬਾਅਦ ਉਸ ਦੀ ਹਾਲਤ ‘ਚ ਹੈਰਾਨੀਜਨਕ ਬਦਲਾਅ ਵੇਖਣ ਨੂੰ ਮਿਲਿਆ
ਇੰਜ ਮਿਲਿਆ ਪਰਿਵਾਰ ਦਾ ਪਤਾ-
ਬਜ਼ੁਰਗ ਵਿਅਕਤੀ ਵੱਲੋਂ ਦੱਸੇ ਗਏ ਪਤੇ ਅਨੁਸਾਰ ਭੰਗੀਦਾਸ ਕ੍ਰਿਸ਼ਨ ਸੋਨੀ ਇੰਸਾਂ ਨੇ ਸਹਾਰਨਪੁਰ ਯੂਪੀ ਦੇ ਡੇਰਾ ਸੱਚਾ ਸੌਦਾ ਦੀ 45 ਮੈਂਬਰ ਕਮੇਟੀ ਸੇਵਾਦਾਰ ਭਾਈ ਅੰਜੇਸ ਇੰਸਾਂ, ਬੋਬੀ ਇੰਸਾਂ ਅਤੇ ਅਨਿਲ ਇੰਸਾਂ ਅਤੇ ਨਕੁੜ ਪਿੰਡ ਦੇ ਸੇਵਾਦਾਰ ਵਿਪਿਨ ਕੁਮਾਰ ਇੰਸਾਂ ਨਾਲ ਸੰਪਰਕ ਕੀਤਾ ਇਨ੍ਹਾਂ ਸੇਵਾਦਾਰਾਂ ਨੇ ਸਿਰਫ 15 ਘੰਟਿਆ ‘ਚ ਬਜ਼ੁਰਗ ਵਿਅਕਤੀ ਦੇ ਪਰਿਵਾਰ ਦਾ ਪਤਾ ਕਰ ਲਿਆ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਸਹੀ ਸਲਾਮਤ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ
ਆਪਣੇ ਨੂੰ ਮਿਲਣ ਦੀ ਆਸ ‘ਚ ਖਬਰ ਮਿਲਦੇ ਹੀ ਬਜ਼ੁਰਗ ਦੇ ਪਰਿਵਾਰਕ ਮੈਂਬਰ ਅਤੇ ਰਾਮਪੁਰ ਦੇ 15 ਮੈਂਬਰ ਕਮੇਟੀ ਸੇਵਾਦਾਰ ਵਿਨੋਦ ਕੁਮਾਰ ਇੰਸਾਂ ਆਪਣੀ ਗੱਡੀ ਲੈ ਕੇ ਅੱਜ ਸੰਗਰੀਆ ਪਹੁੰਚੇ ਬਜ਼ੁਰਗ ਵਿਅਕਤੀ ਦੇ ਪਰਿਵਾਰ ਨੂੰ ਜਦੋਂ ਇੱਥੇ ਪਹੁੰਚ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਭਾਵਨਾ ਨੂੰ ਵੇਖਿਆ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਸਰਸਾ ਦਰਬਾਰ ‘ਚ ਜਾਣ ਦੀ ਇੱਛਾ ਪ੍ਰਗਟਾਈ
ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਗੁਰੂ ਦੇ ਮੁਰੀਦ ਇੰਨੀ ਸੇਵਾ ਕਰਦੇ ਹਨ ਤਾਂ ਉਨ੍ਹਾਂ ਦੇ ਗੁਰੂ ਦਾ ਦਰ ਕਿਹੋ ਜਿਹਾ ਹੋਵੇਗਾ ਇਸ ‘ਤੇ ਬਜ਼ੁਰਗ ਦੇ ਪਰਿਵਾਰ ਇੱਥੋਂ ਡੇਰਾ ਸੱਚਾ ਸੱਚਾ ਸੌਦਾ ‘ਚ ਹਾਜਰੀ ਲਵਾਉਣ ਤੋਂ ਬਾਅਦ ਆਪਣੇ ਪਿੰਡ ਨੂੰ ਰਵਾਨਾ ਹੁੰਦੇ ਹੋਏ ਜਾਂਦੇ-ਜਾਂਦੇ ਉਹ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਧ-ਸੰਗਤ ਦਾ ਵਾਰ-ਵਾਰ ਧੰਨਵਾਦ ਕਰ ਰਹੇ ਸਨ
ਹੁਣ ਤੱਕ 70 ਮੰਦਬੁੱਧੀ ਵਿਅਕਤੀਆਂ ਨੂੰ ਪਹੁੰਚਾ ਦਿੱਤਾ ਹੈ ਘਰ
ਜ਼ਿਕਰਯੋਗ ਹੈ ਕਿ ਸੰਗਰੀਆ ਦੀ ਸਾਧ-ਸੰਗਤ ਨੇ ਇਸ ਤੋਂ ਪਹਿਲਾਂ ਅਜਿਹੇ 70 ਮੰਦਬੁੱਧੀਆਂ ਦੀ ਸਾਂਭ ਸੰਭਾਲ ਅਤੇ ਇਲਾਜ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਾ ਕੇ ਭਲਾਈ ਕਾਰਜ ‘ਚ ਆਪਣਾ ਸਹਿਯੋਗ ਦਿੱਤਾ ਹੈ
ਇਨ੍ਹਾਂ ਦਾ ਰਿਹਾ ਸਹਿਯੋਗ
ਇਸ ਸਮਾਜ ਭਲਾਈ ਕਾਰਜ ‘ਚ ਬਲਾਕ ਭੰਗੀਦਾਸ ਕ੍ਰਿਸ਼ਨ ਸੋਨੀ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਲਾਲ ਚੰਦ ਇੰਸਾਂ, ਸੁਭਾਸ਼ ਗੋਦਾਰਾ ਇੰਸਾਂ, ਸੰਦੀਪ ਬਾਘਲਾ ਇੰਸਾਂ, ਸੁਰਿੰਦਰ ਜੱਗਾ ਇੰਸਾਂ, ਅਮਨਦੀਪ ਸੋਨੀ, ਸਾਜਨ ਇੰਸਾਂ, ਬਨਾਰਸੀ ਦਾਸ ਇੰਸਾਂ, ਹਰਪਾਲ ਸੋਨੀ ਸਮੇਤ ਸਮੂਹ ਸਾਧ-ਸੰਗਤ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਭਰਪੂਰ ਸਹਿਯੋਗ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।