ਅਫਗਾਨਿਸਤਾਨ ਦੇ 280 ਵਿਅਕਤੀਆਂ ਨੂੰ ਲੈ ਕੇ ਜਰਮਨੀ ਪਹੁੰਚਿਆ ਲੁਫਥਾਂਸਾ ਦਾ ਦੂਜਾ ਜਹਾਜ਼
ਤਾਸ਼ਕੰਦ (ਏਜੰਸੀ)। ਲੁਫਥਾਂਸਾ ਏਅਰਲਾਈਨ ਦਾ ਦੂਜਾ ਜਹਾਜ਼ ਏਅਰਬੇਸ ਏ-340 ਉਜਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਤੋਂ ਅਫਗਾਨਿਸਤਾਨ ਦੇ ਲਗਭਗ 280 ਲੋਕਾਂ ਨੂੰ ਲੈ ਕੇ ਜਰਮਨੀ ਦੇ ਫ੍ਰੈਂਕਫਰਟ ਪਹੁੰਚਿਆ। ਤਾਸ਼ਕੰਦ ਹਵਾਈ ਅੱਡੇ ਦੇ ਇੱਕ ਕਰਮਚਾਰੀ ਨੇ ਸਪੂਤਨਿਕ ਨੂੰ ਇਹ ਜਾਣਕਾਰੀ ਦਿੱਤੀ ਉਸਨੇ ਦੱਸਿਆ ਕਿ ਲੁਥਫਾਂਸਾ ਏਅਰਲਾਇੰਸ ਦਾ ਏਅਰਬੇਸ ਏ-340 ਜਹਾਜ਼ ਤਾਸ਼ਕੰਦ ਦੇ ਹਵਾਈ ਅੱਡੇ ਤੋਂ ਫ੍ਰੈਂਕਫਰਟ ਲਈ ਰਵਾਨਾ ਹੋਇਆ ਹੈ। ਜਹਾਜ਼ ’ਚ ਅਫਗਾਨਿਸਤਾਨ ਦੇ ਲਗਭਗ 280 ਵਿਅਕਤੀ ਸਵਾਰ ਹਨ ਤਾਸ਼ਕੰਦ ਤੋਂ ਲੋਕਾਂ ਦੇ ਪਹਿਲੇ ਸਮੂਹ ਨੂੰ ਬੁੱਧਵਾਰ ਰਾਤ ਜਰਮਨੀ ਭੇਜਿਆ ਗਿਆ ਸੀ ਅਫਗਾਨਿਸਤਾਨ ਤੋਂ ਜਰਮਨੀ ਭੱਜ ਰਹੇ ਸ਼ਰਨਾਰਥੀਆਂ ਦੇ ਲਈ ਤਾਸ਼ਕੰਦ ਇੱਕ ਪਾਰਗਮਨ ਕੇਂਦਰ ਵਜੋਂ ਕਾਰਜ ਕਰਦਾ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੀ ਐਤਵਾਰ ਨੂੰ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਸਤੀਫ਼ੇ ਦਾ ਐਲਾਨ ਕੀਤਾ ਤੇ ਦੇਸ਼ ਛੱਡ ਦਿੱਤਾ। ਗਨੀ ਨੇ ਕਿਹਾ ਕਿ ਉਨ੍ਹਾਂ ਨੇ ਹਿੰਸਾ ਨੂੰ ਰੋਕਣ ਲਈ ਇਹ ਫੈਸਲਾ ਲਿਆ ਕਿਉਂਕਿ ਅੱਤਵਾਦੀ ਰਾਜਧਾਨੀ ਕਾਬੁਲ ’ਤੇ ਹਮਲਾ ਕਰਨ ਲਈ ਤਿਆਰ ਸਨ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਈ ਲੋਕ ਅੱਤਵਾਦੀਆਂ ਦੇ ਡਰੋਂ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ