Punjab Kings: ਇੱਕ ਚਾਰ ਰੋਜ਼ਾ ਮੈਚ ’ਚ ਇੱਕ ਪਾਰੀ ਦੌਰਾਨ ਸਭ ਤੋਂ ਵੱਧ ਸਕੋਰ ਬਣਾ ਕੇ ਤੋੜ ਚੁੱਕਾ ਹੈ ਬ੍ਰਾਇਨ ਲਾਰਾ ਦਾ ਰਿਕਾਰਡ | Nehal Wadhera
Punjab Kings: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਅੰਡਰ- 23 ਟੂਰਨਾਮੈਂਟ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕਰਨ ਵਾਲਾ ਲੁਧਿਆਣਾ ਵਾਸੀ ਨਿਹਾਲ ਵਡੇਰਾ ਆਈਪੀਐੱਲ- 2025 ਵਿੱਚ ਖੇਡੇਗਾ। ਇਸ ਲਈ ਵਡੇਰਾ ਨੂੰ ‘ਪੰਜਾਬ ਕਿੰਗਜ’ ਵੱਲੋਂ ਟੀਮ ’ਚ ਲਿਆ ਗਿਆ ਹੈ। ਵਡੇਰਾ ਨੇ ਆਈਪੀਐੱਲ ’ਚ ਖੇਡਣ ਲਈ ਚੁਣੇ ਜਾਣ ’ਤੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। Nehal Wadhera
Read Also : WTC Table: ਪਰਥ ਟੈਸਟ, ਭਾਰਤ ਨੇ ਪਰਥ ’ਚ ਤੋੜਿਆ ਅਸਟਰੇਲੀਆ ਦਾ ਹੰਕਾਰ, ਹਾਸਲ ਕੀਤੀ ਵੱਡੀ ਜਿੱਤ
ਪੰਜਾਬ ਦੇ ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਜਨਮੇਂ ਨਿਹਾਲ ਵਡੇਰਾ ਛੋਟੀ ਉਮਰ ਤੋਂ ਹੀ ਕ੍ਰਿਕਟ ਵਿੱਚ ਡੂੰਘੀ ਦਿਲਚਸਪੀ ਰੱਖਦਾ ਸੀ। ਜਿਸ ਦੇ ਤਹਿਤ ਉਸਨੇ ਸਥਾਨਕ ਟੂਰਨਾਮੈਂਟਾਂ ਵਿੱਚ ਖੇਡਣਾ ਸ਼ੁਰੂ ਕਰਕੇ ਚੰਗੇ ਖੇਡ ਪ੍ਰਦਰਸ਼ਨ ਜ਼ਰੀਏ ਬਹੁਤ ਘੱਟ ਸਮੇਂ ਵਿੱਚ ਹੀ ਉੱਚ ਟੀਮਾਂ ’ਚ ਆਪਣੀ ਵਿਸ਼ੇਸ਼ ਥਾਂ ਬਣਾ ਲਈ। ਯੂਵਰਾਜ ਸਿੰਘ ਦਾ ਫੈਨ ਵਡੇਰਾ ਦੀ ਲਗਾਤਾਰ ਸਖ਼ਤ ਮਿਹਨਤ ਨੇ ਉਸਨੂੰ ਉਮਰ ਵਰਗ ਵਿੱਚ ਚੋਟੀ ਦੇ ਬੱਲੇਬਾਜ਼ ਬਣਨ ਵਿੱਚ ਮੱਦਦ ਕੀਤੀ। ਜਿਸ ਕਰਕੇ ਉਸਨੂੰ ਪੰਜਾਬ ਦਾ ਯੁਵਰਾਜ ਸਿੰਘ ਕਿਹਾ ਜਾਣ ਲੱਗਾ। IPL 2025
Punjab Kings
ਖੱਬੇ ਹੱਥ ਦੇ ਬੱਲੇਬਾਜ਼ ਤੇ ਕਦੇ- ਕਦਾਈਂ ਲੈੱਗਬ੍ਰੇਕ ਗੇਂਦਬਾਜ ਵਜੋਂ ਵਡੇਰਾ ਜਿਵੇਂ ਹੀ ਰਾਜ ਪੱਧਰ ਖੇਡਿਆ ਤਾਂ ਉਸਦੇ ਚੰਗੇ ਖੇਡ ਪ੍ਰਦਰਸ਼ਨ ਨੇ ਉੱਚ ਟੀਮਾਂ ਦਾ ਧਿਆਨ ਖਿੱਚਿਆ। ਨਿਹਾਲ ਵਡੇਰਾ ਵਿਜੇ ਮਰਚੈਂਟ ਟਰਾਫ਼ੀ ਅਤੇ ਕੂਚ ਬਿਹਾਰ ਟਰਾਫੀ ਵਿੱਚ ਪੰਜਾਬ ਦੀਆਂ ਅੰਡਰ- 16 ਅਤੇ ਅੰਡਰ- 19 ਕ੍ਰਿਕਟ ਟੀਮਾ ਲਈ ਅਤੇ 2017- 18 ਸੀਜ਼ਨ ’ਚ 529 ਦੌੜਾ ਬਣਾਈਆਂ। 2022 ’ਚ ਅੰਤਰ- ਜ਼ਿਲ੍ਹਾ ਯੂ- 23 ਕ੍ਰਿਕਟ ਚੈਂਪੀਅਨਸ਼ਿੱਪ ਦੇ ਸੈਮੀਫਾਇਨਲ ਦੌਰਾਨ ਵਡੇਰਾ ਇੱਕ ਪਾਰੀ ’ਚ 578 ਦੌੜਾਂ ਬਣਾ ਕੇ ਇੱਕ ਚਾਰ ਰੋਜ਼ਾ ਮੈਚ ’ਚ ਇੱਕ ਪਾਰੀ ਵਿੱਚ ਸਭ ਤੋਂ ਵੱਧ ਸਕੋਰ ਬਣਾ ਕੇ ਬ੍ਰਾਇਨ ਲਾਰਾ ਦਾ ਰਿਕਾਰਡ ਤੋੜ ਚੁੱਕਾ ਹੈ। Punjab Kings
ਜਿਸ ਦੇ ਲਈ ਉਸਨੂੰ ਜੂਨੀਅਰ ਚੈਂਬਰ ਇੰਟਰਨੈਸ਼ਨਲ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਨਿਹਾਲ ਵਡੇਰਾ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਵਾਸਤੇ ਪੰਜਾਬ ਕਿੰਗਜ ਵੱਲੋਂ ਚੋਣ ਕੀਤੀ ਗਈ ਹੈ। ਇਸਦੇ ਲਈ ਵਡੇਰਾ ਨੂੰ 4.20 ਕਰੋੜ ਰੁਪਏ ਵਿੱਚ ਸ਼ਾਇਨ (ਖ੍ਰੀਦਿਆ) ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਨਿਹਾਲ ਵਡੇਰਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਵੀਡੀਓ ਜਾਰੀ ਕਰਕੇ ਆਈਪੀਐੱਲ ’ਚ ਖੇਡਣ ’ਤੇ ਉਤਸ਼ਾਹਿਤ ਹੋਣ ਦਾ ਪ੍ਰਗਟਾਵਾ ਕੀਤਾ ਹੈ। Nehal Wadhera
ਨਿਹਾਲ ਵਡੇਰਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰਕੇ ਕਿਹਾ ਕਿ ‘ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਨਿਹਾਲ ਵਡੇਰਾ ਬਹੁਤ ਖੁਸ਼ ਹਾਂ ਕਿ ਮੈਂ ਪੰਜਾਬ ਕਿੰਗਜ਼ ਟੀਮ ਲਈ ਖੇਡਾਂਗਾ। ਪੰਜਾਬ ਕਿੰਗਜ਼ ਟੀਮ ਮੇਰੀ ਘਰੇਲੂ ਟੀਮ ਹੈ। ਇਸ ਕਾਰਨ ਮੇਰਾ ਇਸ ਟੀਮ ਨਾਲ ਵੱਖਰਾ ਸਬੰਧ ਹੈ। ਮੈਂ ਆਪਣੀ ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਹਾਂ।’