Ludhiana News: ‘ਸਾਲਾਂ ਤੋਂ ਰੈਗੂਲਰਾਂ ਵਾਂਗ ਦੇ ਰਹੇ ਹਾਂ ਸੇਵਾਵਾਂ, ਹੁਣ ਨੌਕਰੀ ਤੋਂ ਹਟਾਉਣ ਦੀ ਸਤਾ ਰਹੀ ਹੈ ਚਿੰਤਾ’

Ludhiana News

Ludhiana News: ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਨੌਕਰੀ ਦੀ ਸੁਰੱਖਿਆ ਲਈ ਕੈਂਡਲ ਮਾਰਚ ਕੱਢਿਆ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਰਕਾਰੀ ਕਾਲਜ ਲੜਕੀਆਂ, ਐਸ. ਸੀ. ਡੀ. ਕਾਲਜ ਅਤੇ ਸਰਕਾਰੀ ਕਾਲਜ ਈਸਟ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਨੌਕਰੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਮੋਮਬੱਤੀ ਮਾਰਚ ਕੱਢਿਆ। ਮਾਰਚ ਦੌਰਾਨ ਪ੍ਰੋਫੈਸਰਾਂ ਨੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਗੁੱਸਾ ਜ਼ਾਹਰ ਕਰਦਿਆਂ ਆਪਣੀਆਂ ਨੌਕਰੀਆਂ ਦੇ ਖਤਰੇ ’ਚ ਹੋਣ ’ਤੇ ਚਿੰਤਾ ਪ੍ਰਗਟਾਈ।

ਇਸ ਮੌਕੇ ਡਾ. ਫਲਵਿੰਦਰ ਵਰਮਾ ਤੇ ਪ੍ਰੋ. ਸਰਬਜੀਤ ਕੌਰ ਨੇ ਦੱਸਿਆ ਕਿ 2021 ਵਿੱਚ ਚੰਨੀ ਸਰਕਾਰ ਨੇ 1091 ਪ੍ਰੋਫੈਸਰਾਂ ਅਤੇ 67 ਲਾਇਬ੍ਰੇਰੀਅਨਾਂ ਦੀ ਭਰਤੀ ਕੀਤੀ ਸੀ। ਹਾਲਾਂਕਿ ਭਰਤੀ ਪ੍ਰਕਿਰਿਆ ’ਚ ਖਾਮੀਆਂ ਕਾਰਨ ਮਾਮਲਾ ਹਾਈਕੋਰਟ ’ਚ ਪਹੁੰਚ ਗਿਆ, ਜਿਸ ਨੂੰ ਰੱਦ ਕਰਦਿਆਂ ਸਰਕਾਰ ਨੇ ਨਵੇਂ ਸਿਰੇ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਜਲਦਬਾਜ਼ੀ ਵਿੱਚ ਰਾਤੋ- ਰਾਤ ਨਵੇਂ ਪ੍ਰੋਫੈਸਰ ਭਰਤੀ ਕਰਵਾ ਦਿੱਤੇ।

Ludhiana News

ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਨਵੇਂ ਪ੍ਰੋਫੈਸਰਾਂ ਨਾਲ ਕੋਈ ਵਿਰੋਧ ਨਹੀਂ ਹੈ, ਸਗੋਂ ਉਨ੍ਹਾਂ ਦਾ ਗੁੱਸਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਹੈ। ਕਿਉਂਕਿ ਉਹ ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਰੈਗੂਲਰ ਪ੍ਰੋਫੈਸਰਾਂ ਵਾਂਗ ਸੇਵਾਵਾਂ ਨਿਭਾ ਰਹੇ। ਹੁਣ ਉਨ੍ਹਾਂ ਨੂੰ ਨੌਕਰੀ ਤੋਂ ਹਟਾਏ ਜਾਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਵੱਢ ਵੱਢ ਖਾ ਰਹੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰੋਫੈਸਰ ਸੇਵਾਮੁਕਤੀ ਦੇ ਨੇੜੇ ਹਨ ਅਤੇ ਉਹ ਲੰਬੇ ਸਮੇਂ ਤੋਂ ਘੱਟ ਤਨਖਾਹਾਂ ’ਤੇ ਸੇਵਾਵਾਂ ਨਿਭਾ ਰਹੇ ਹਨ। ਹੁਣ ਜਦੋਂ ਉਨ੍ਹਾਂ ਦੀ ਚੰਗੀ ਤਨਖਾਹ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

Read Also : Arvind Kejriwal News: ਅਰਵਿੰਦ ਕੇਜਰੀਵਾਲ ਨੇ ਖਾਲੀ ਕੀਤਾ ਸੀਐਮ ਦਫ਼ਤਰ! ਵੀਡੀਓ ਵਾਇਰਲ

ਪ੍ਰੋਫੈਸਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਮੁੱਖ ਮੰਤਰੀ ਅਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਨਾਲ 5 ਅਕਤੂਬਰ ਤੱਕ ਸਾਨੂੰ ਕੋਈ ਮੀਟਿੰਗ ਨਾ ਦਿੱਤੀ ਗਈ ਤਾਂ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ 6 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਹੋਵੇਗ। ਇਸ ਮੋਕੇ ਪ੍ਰੋ. ਅਮਰਦੀਪ ਕੌਰ, ਪ੍ਰੋ. ਪਰਮਿੰਦਰ ਕੌਰ , ਪ੍ਰੋ. ਚੰਚਲ ਵਰਮਾ ਤੇ ਪ੍ਰੋ. ਦਿਨੇਸ਼ ਸ਼ਾਰਦਾ ਆਦਿ ਵੀ ਹਾਜ਼ਰ ਸਨ।