ਲੁਧਿਆਣਾ (ਸੱਚ ਕਹੂੰ ਨਿਊਜ਼)। Ludhiana News : ਪੰਜਾਬੀ ਗੀਤਕਾਰਾਂ ਦੇ ਕਦਰਦਾਨ ਤੇ ਗੀਤਕਾਰ ਸਰਬਜੀਤ ਸਿੰਘ ਵਿਰਦੀ (54) ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਨੇ ਪੰਜਾਬੀ ਗੀਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਯਤਨ ਕੀਤੇ ਸਨ। ਉਨ੍ਹਾਂ ਨੇ ਕਈ ਮਹੱਤਵਪੂਰਨ ਪੁਸਤਕਾਂ ਸੰਪਾਦਤ ਕੀਤੀਆਂ। ਉਨ੍ਹਾਂ ਵੱਲੋਂ ਭਰੂਣ ਹੱਤਿਆ ਖਿਲਾਫ ਸੰਪਾਦਤ ਕੀਤਾ ਕਾਵਿ ਸੰਗ੍ਰਹਿ ‘ਨਾ ਮਾਰੋ ਅਣਜੰਮੀਆਂ ਨੂੰ’ ਬੜਾ ਚਰਚਿਤ ਰਿਹਾ। ਉਹਨਾਂ ਦੀ ਆਪਣੀ ਗੀਤਾਂ ਦੀ ਕਿਤਾਬ ਗੀਤ ਗੁਲਜ਼ਾਰ ਪ੍ਰਕਾਸ਼ਿਤ ਹੋਈ। ਉਹ ਪੰਜਾਬੀ ਸਾਹਿਤਕਾਰਾਂ ਦੇ ਬੜੇ ਹਰਮਨ ਪਿਆਰੇ ਸਨ। ਉਹਨਾਂ ਦਾ ਅੰਤਿਮ ਸਸਕਾਰ 27 ਜੁਲਾਈ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਲੁਧਿਆਣਾ ਵਿਖੇ ਕੀਤਾ ਗਿਆ।
Read Also : Punjab News: ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਮਾਨ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ