ਪੁਲਿਸ ਨੇ ਤੀਹਰੇ ਕਤਲ ਦੀ ਗੁੱਥੀ ਸੁਲਝਾਈ, ਪੁਲਿਸ ਕਮਿਸ਼ਨਰ ਨੇ ਕੀਤੀ ਕਾਨਫਰੰਸ | Ludhiana Murder
ਲੁਧਿਆਣਾ (ਜਸਵੀਰ ਗਹਿਲ)। ਬੀਤੇ ਦਿਨ ਲੁਧਿਆਣਾ ਦੇ ਸਲੇਮ ਟਾਬਰੀ ਦੇ ਨਿਊ ਜਨਕ ਪੁਰੀ ’ਚ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਿਊ ਜਨਕ ਪੁਰੀ ਇਲਾਕੇ ਵਿੱਚ ਲੰਘੇ ਕੱਲ੍ਹ 7 ਜੁਲਾਈ ਨੂੰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਪਰਿਵਾਰ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਮੁੱਖ ਮੁਲਜ਼ਮ ਗੁਆਂਢੀ ਹੀ ਨਿੱਕਲਿਆ।
ਉਨ੍ਹਾਂ ਦੱਸਿਆ ਕਿ ਰੋਬਿਨ ਉਰਫ਼ ਮੁੰਨਾ ਚਮਨ ਲਾਲ ਦਾ ਗੁਆਂਢੀ ਸੀ ਜਿਸ ਦੇ ਵਿਆਹ ਤੋਂ ਬਾਅਦ ਕੋਈ ਵੀ ਬੱਚਾ ਨਹੀਂ ਸੀ। ਮਿ੍ਰਤਕ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਰੌਬਿਨ ਨੂੰ ਉਸ ਦੇ ਪਤਨੀ ਦੇ ਸਾਹਮਣੇ ਕਈ ਵਾਰ ਕਹਿ ਚੁੱਕੀ ਸੀ ਕਿ ਤੁਹਾਡੇ ਬੱਚਾ ਨਹੀਂ ਹੈ ਇਸ ਲਈ ਤੁਸੀਂ ਬੱਚਾ ਗੋਦ ਲੈ ਲਓ। ਇਸ ਗੱਲ ਨੂੰ ਰੋਬਿਨ ਆਪਣੀ ਪਤਨੀ ਦੇ ਸਾਹਮਣੇ ਬੇਇੱਜਤੀ ਸਮਝਦਾ ਸੀ ਤੇ ਮਨ ਹੀ ਮਨ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਉਣ ਲੱਗਾ ਸੀ।
ਇੰਜ ਹੋਇਆ ਤੀਹਰਾ ਕਤਲ | Ludhiana Murder
ਉਨ੍ਹਾਂ ਦੱਸਿਆ ਕਿ ਰੋਜਾਨਾ ਵਾਗ ਹੀ ਰੋਬਿਨ ਜਿਉਂ ਹੀ ਆਪਣੇ ਘਰ ਦੀ ਛੱਤ ’ਤੇ ਜਾਨਵਰਾਂ ਨੂੰ ਚੋਗਾ ਪਾਉਣ ਪਹੁੰਚਿਆ ਤਾਂ ਅਚਾਨਕ ਪਹੁੰਚੀ ਸੁਰਿੰਦਰ ਕੌਰ ਨੇ ਉਹੀ ਗੱਲ ਫਿਰ ਦੁਹਰਾ ਦਿੱਤੀ। ਜਿਸ ਤੋਂ ਗੁੱਸੇ ਵਿੱਚ ਆਇਆ ਰੋਬਿਨ ਆਪਣੇ ਘਰ ਗਿਆ ਤੇ ਸੁਰਿੰਦਰ ਕੌਰ ਨੂੰ ਮਾਰਨ ਦੀ ਨੀਅਤ ਨਾਲ ਹਥੌੜਾ ਚੁੱਕ ਲਿਆਇਆ। ਸੁਰਿੰਦਰ ਕੌਰ ’ਤੇ ਉਸ ਦੇ ਕਮਰੇ ਵਿੱਚ ਜਾ ਕੇ ਹਮਲਾ ਕਰ ਦਿੱਤਾ। ਸੁਰਿੰਦਰ ਕੌਰ ਦੀ ਚੀਕਣ ਦੀ ਆਵਾਜ਼ ਸੁਣ ਕੇ ਚਮਨ ਲਾਲ ਉੱਠ ਪਿਆ ਤਾਂ ਉਸ ਨੇ ਉਸ ’ਤੇ ਵੀ ਹਮਲਾ ਕਰ ਦਿਤਾ।
ਦੋਵਾਂ ਨੂੰ ਤੜਫ਼ਦੇ ਛੱਡ ਕੇ ਜਿਵੇਂ ਹੀ ਰੋਬਿਨ ਬਾਹਰ ਨਿੱਕਲਿਆ ਤਾਂ ਅੱਗੇ ਚਮਨ ਲਾਲ ਮਾਤਾ ਨਾਲ ਦੇ ਕਮਰੇ ਵਿੱਚ ਜਾਗ ਪਈ ਤਾਂ ਰੋਬਿਨ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਤੇ ਤਿੰਨ ਨੂੰ ਇੱਕੋ ਜਗ੍ਹਾ ਇਕੱਠੇ ਕਰ ਦਿੱਤਾ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਸਬੂਤ ਮਿਟਾਉਣ ਲਈ ਰੋਬਿਨ ਨੇ ਗੈਸ ਸਿਲੰਡਰ ਖੁੱਲ੍ਹਾ ਕਰ ਦਿੱਤਾ। ਕਤਲ ਨੂੰ ਹਾਦਸਾ ਬਣਾਉਣ ਦੀ ਨੀਅਤ ਨਾਲ ਉਸ ਨੇ ਰਸੋਈ ਗੈਸ ਦੀ ਪਾਈਪ ਲੀਕ ਕਰਕੇ ਅਗਰਬੱਤੀ ਬਾਲ ਦਿੱਤੀ।
ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਅਗਲੇ ਦਿਨ ਤੱਕ ਲਾਸ਼ਾਂ ਮਲਣ ਤੱਕ ਮੁਲਜ਼ਮ ਘਰ ਦੇ ਆਲੇ ਦੁਆਲੇ ਹੀ ਘੁੰਮਦਾ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੇ ਘਟਨਾ ਦੀ ਗੁੱਥੀ ਸੁਲਝਾਉਂਦਿਆਂ ਵਾਰਦਾਤ ਦੌਰਾਨ ਵਰਤਿਆ ਸਮਾਨ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਨੂੰ ਅਪੀਲ ਕਰਾਂਗੇ ਕਿ ਅਜਿਹੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਮੁਹੱਲਾ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਮੁਲਜ਼ਮ ਰੋਬਿਨ ਦੀ ਪਤਨੀ ਦੀ ਸਹਾਇਤਾ ਕੀਤੀ ਜਾਵੇ।
ਜਿਕਰਯੋਗ ਹੈ ਕਿ ਬਜ਼ੁਰਗ ਚਮਨ ਲਾਲ ਉਸਦੀ ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਲੁਧਿਆਣਾ ਰਹਿੰਦੇ ਸਨ। ਜਦਕਿ ਇਹਨਾਂ ਦੇ 4 ਪੁੱਤਰ ਵੱਖ-ਵੱਖ ਥਾਵਾਂ ਤੇ ਵਿਦੇਸ਼ਾਂ ਵਿਚ ਰਹਿ ਰਹੇ ਹਨ।