Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਗਰ ਨਿਗਮ ’ਚ ਮੇਅਰ ਚੁਣਨ ਲਈ ਆਮ ਆਦਮੀ ਪਾਰਟੀ ਕੋਲ ਲੋੜੀਂਦਾ ਬਹੁਮਤ ਹੋਣ ਬਾਰੇ ਸਸਪੈਂਸ ਆਖਰਕਾਰ 3 ਹੋਰ ਕਾਂਗਰਸੀ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਖਤਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਸੋਮਾ ਤੇ ਵਾਰਡ ਨੰਬਰ 42 ਦੇ ਕੌਂਸਲਰ ਜਗਮੀਤ ਸਿੰਘ ਨੋਨੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਾਰਡ ਨੰਬਰ 21 ਦੇ ਭਾਜਪਾ ਕੌਂਸਲਰ ਅਨੀਤਾ ਨੰਛਲ ਤੇ ਕਰਨ ਨੰਛਲ ਵੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।
ਇਹ ਖਬਰ ਵੀ ਪੜ੍ਹੋ : Patiala News: ਪਟਿਆਲਾ ਨੂੰ ਮਿਲਿਆ ਨਵਾਂ ਮੇਅਰ, ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਚੁਣਿਆ
ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਚੋਣਾਂ ਦੇ ਨਤੀਜਿਆਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 41 ਕੌਂਸਲਰ ਜਿੱਤੇ ਸਨ। ਜਦੋਂ ਕਿ ਮੇਅਰ ਦੀ ਚੋਣ ਲਈ 48 ਕੌਂਸਲਰਾਂ ਦੀ ਲੋੜ ਹੁੰਦੀ ਹੈ, ਜਿਸ ਨੂੰ ਵੇਖਦੇ ਹੋਏ ‘ਆਪ’ ਨੇ ਕਿਹਾ ਕਿ 7 ਵਿਧਾਇਕ ਆਪਣੀ ਵੋਟ ਪਾਉਣਗੇ। ਪਰ ਇਸ ਕਾਰਨ, ਕੌਂਸਲਰਾਂ ਦੀ ਲੋੜੀਂਦੀ ਬਹੁਮਤ 52 ਤੱਕ ਪਹੁੰਚ ਗਈ, ਜਿਸ ’ਚ ਇੱਕ ਆਜ਼ਾਦ ਕੌਂਸਲਰ ਤੇ ਇੱਕ ਕਾਂਗਰਸੀ ਕੌਂਸਲਰ ਸਮੇਤ, ’ਆਪ’ ਕੋਲ 50 ਕੌਂਸਲਰ ਸਨ। ਭਾਵੇਂ ਅਕਾਲੀ ਦਲ ਦਾ ਇੱਕ ਕੌਂਸਲਰ ਵੀ ’ਆਪ’ ਵਿੱਚ ਸ਼ਾਮਲ ਹੋ ਗਿਆ ਸੀ, ਪਰ ਉਹ ਕੁਝ ਸਮੇਂ ਬਾਅਦ ਵਾਪਸ ਚਲਾ ਗਿਆ। Ludhiana News
ਉਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ‘ਆਪ’ ਮੇਅਰ ਚੁਣਨ ਲਈ ਬਹੁਮਤ ਕਿਵੇਂ ਹਾਸਲ ਕਰੇਗੀ। ਕਰਾਸ ਵੋਟਿੰਗ ਬਾਰੇ ਵੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਤੇ ਇਸ ਲਈ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ। ਪਰ ਕਈ ਦਿਨਾਂ ਦੀ ਸ਼ਾਂਤੀ ਤੋਂ ਬਾਅਦ, ਵੀਰਵਾਰ ਦੇਰ ਸ਼ਾਮ ਸਥਿਤੀ ਬਦਲ ਗਈ, ਜਿਸ ਦੇ ਤਹਿਤ ਦੋ ਕਾਂਗਰਸੀ ਕੌਂਸਲਰ ਪਰਮਿੰਦਰ ਸੋਮਾ ਤੇ ਜਗਮੀਤ ਸਿੰਘ ਨੋਨੀ ਤੇ ਭਾਜਪਾ ਕੌਂਸਲਰ ਅਨੀਤਾ ਨੰਚਾਹਲ ਨੂੰ ‘ਆਪ’ ’ਚ ਸ਼ਾਮਲ ਕੀਤਾ ਗਿਆ। 2 ਕਾਂਗਰਸੀ ਕੌਂਸਲਰਾਂ ਨੂੰ ਸ਼ਾਮਲ ਕਰਨ ਦੀ ਰਸਮ ਕੈਬਨਿਟ ਮੰਤਰੀ ਹਰਦੀਪ ਮੁੰਡੀਆ ਨੇ ਨਿਭਾਈ। ਪਰ ਵਿਧਾਇਕਾਂ ਨੇ ਆਪਣੀ ਦੂਰੀ ਬਣਾਈ ਰੱਖੀ, ਜਿਸ ਨਾਲ ਸਵਾਲ ਖੜ੍ਹੇ ਹੋਏ ਹਨ ਕਿ ਕੀ ਦੱਖਣੀ ਤੇ ਆਤਮ ਨਗਰ ਖੇਤਰ ਦੇ ਵਿਧਾਇਕ ਇਸ ਸ਼ਾਮਲ ਹੋਣ ਨਾਲ ਸਹਿਮਤ ਨਹੀਂ ਸਨ।