ਲੁਧਿਆਣਾ ਲੋਕ ਸਭਾ ਸੀਟ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ

Ludhiana Lok Sabha Seat

ਲੁਧਿਆਣਾ (ਜਸਵੀਰ ਸਿੰਘ ਗਹਿਲ) Lok Sabha Elections Result 2024: ਲੁਧਿਆਣਾ ਲੋਕ ਸਭਾ ਸੀਟ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਚੱਲ ਰਹੇ ਹਨ।ਉਮੀਦਵਾਰਾਂ ਦੇ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ. ਜਿਸ ਨਾਲ ਉਮੀਦਵਾਰਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ।

ਲੁਧਿਆਣਾ

  • ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ) = 26880
  • ਅਸ਼ੋਕ ਪਰਾਸ਼ਰ ਪੱਪੀ (ਆਪ)= 16398
  • ਰਣਜੀਤ ਸਿੰਘ ਢਿੱਲੋਂ (ਸ਼੍ਰੋਮਣੀ ਅਕਾਲੀ ਦਲ)= 8510
  • ਰਵਨੀਤ ਸਿੰਘ ਬਿੱਟੂ (ਬੀਜੇਪੀ)= 24263

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਲੋਕ ਸਭਾ ਹਲਕੇ ਲਈ 141 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਗਿਣਤੀ ਕੇਂਦਰਾਂ ਵਿੱਚ ਸੁਚਾਰੂ ਅਤੇ ਨਿਰਵਿਘਨ ਗਿਣਤੀ ਪ੍ਰਕਿਰਿਆ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪਾਰਕਿੰਗ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਅਮਨ-ਸ਼ਾਂਤੀ ਅਤੇ ਸੁਖਾਵੇਂ ਮਾਹੌਲ ਵਿੱਚ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

141 ਗੇੜਾਂ ‘ਚ ਹੋਵੇਗੀ ਗਿਣਤੀ, ਪੱਬਾਂ ਭਾਰ ਹੋਇਆ ਪ੍ਰਸ਼ਾਸਨ | Lok Sabha Elections Result 2024

ਜਾਣਕਾਰੀ ਅਨੁਸਾਰ ਵੋਟਾਂ/ਪੋਸਟਲ ਬੈਲਟ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ. ਇਸ ਮੌਕੇ ਅਬਜ਼ਰਵਰ, ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਮੌਜੂਦ ਹਨ. ਦੱਸ ਦੇਈਏ ਕਿ ਗਿਣਤੀ ਕੇਂਦਰਾਂ ‘ਤੇ ਨਿਗਰਾਨੀ ਲਈ ਪਹਿਲਾਂ ਹੀ ਸੀ.ਸੀ.ਟੀ.ਵੀ. ਕੈਮਰੇ ਲਗਾਏ ਹੋਏ ਹਨ। ਦੱਸ ਦਈਏ ਕਿ ਚਾਰ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਸਣੇ ਕੁੱਲ 43 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨਾਂ ਵਿੱਚੋਂ ਇੱਕ ਉਮੀਦਵਾਰ ਨੂੰ ਅੱਜ ਲੁਧਿਆਣਾ ਸੰਸਦ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋ ਜਾਵੇਗਾ।

ਕੋਈ ਸ਼ਿਕਾਇਤ ਹੋਵੇ ਤਾਂ ਇਥੇ ਕਰੋ ਸੰਪਰਕ

ਵੋਟਾਂ ਦੀ ਗਿਣਤੀ ਦੌਰਾਨ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਸੰਸਦੀ ਹਲਕਿਆਂ ਲਈ ਗਿਣਤੀ ਅਬਜ਼ਰਵਰ ਲੁਧਿਆਣਾ ਪਹੁੰਚ ਗਏ ਹਨ, ਜਿਨ੍ਹਾਂ ਵਿੱਚ ਐਸ ਅਨੀਤਾ (ਲੁਧਿਆਣਾ ਦੱਖਣੀ, ਆਤਮ ਨਗਰ) (99650-53275), ਸ਼ਰਾਫੁੱਦੀਨ ਈ (ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ ਅਤੇ ਜਗਰਾਉਂ) (70124-18657), ਪੁਨੀਤ ਸ਼ਰਮਾ (ਗਿੱਲ) (94191-50756), ਰਕੇਸ਼ ਸ਼ੰਕਰ (ਬੱਸੀ ਪਠਾਣਾ, ਫਤਹਿਗੜ੍ਹ ਸਾਹਿਬ, ਅਮਲੋਹ, ਅਤੇ ਅਮਰਗੜ੍ਹ) (99784-05828), ਬਬੀਤਾ ਮੋਹੰਤੀ (ਖੰਨਾ ਅਤੇ ਰਾਏਕੋਟ) (94373-05426), ਸੌਰਵ ਕੁਮਾਰ ਸਿਨਹਾ (ਸਮਰਾਲਾ, ਸਾਹਨੇਵਾਲ, ਅਤੇ ਪਾਇਲ), (94311-18207) ਅਤੇ ਦਿਵਿਆ ਮਿੱਤਲ (ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਅਤੇ ਦਾਖਾ) (78142-11934) ਸ਼ਾਮਲ ਹਨ। ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਉਨ੍ਹਾਂ ਦੇ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ। ਕੋਈ ਵੀ ਗਿਣਤੀ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਲਈ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।

Also Read : Lok Sabha Elections Result 2024: ਲੁਧਿਆਣਾ ਸੰਸਦੀ ਹਲਕੇ ਨੂੰ ਅੱਜ ਮਿਲੇਗਾ ਨਵਾਂ ਸੰਸਦ ਮੈਂਬਰ