ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ ਵੀ ਟੀਕਾਕਰਨ ’ਚ ਪਿੱਛੇ, 7ਵੇਂ ਨੰਬਰ ’ਤੇ
-
ਪੰਜਾਬ ’ਚ ਹੁਣ ਤੱਕ ਹੋਇਆ 46 ਲੱਖ 85 ਹਜ਼ਾਰ 503 ਟੀਕਾਕਰਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਮਹਾਂਮਾਰੀ ’ਚ ਟੀਕਾਕਰਨ ’ਚ ਲੁਧਿਆਣਾ ਜ਼ਿਲ੍ਹਾ ਲਗਾਤਾਰ ਹੀ ਅੱਗੇ ਵਧ ਰਿਹਾ ਹੈ। ਲੁਧਿਆਣਾ ਜਿਜ਼ਾ੍ਹ ਟੀਕਾਕਰਨ ਵਿੱਚ ਪਹਿਲੇ ਨੰਬਰ ’ਤੇ ਚਲ ਰਿਹਾ ਹੈ ਤਾਂ ਮਾਨਸਾ ਤੇ ਫਤਿਹਗੜ੍ਹ ਸਾਹਿਬ ਇਸ ਮਾਮਲੇ ਵਿੱਚ ਫਾਡੀ ਹੁੰਦੇ ਨਜ਼ਰ ਆ ਰਹੇ ਹਨ। ਇਹ ਦੋਹੇ ਜ਼ਿਲ੍ਹੇ ਪੰਜਾਬ ਵਿੱਚ ਇਸ ਸਮੇਂ ਤੱਕ ਹੇਠਲੇ ਨੰਬਰ ’ਤੇ ਬਣੇ ਹੋਏ ਹਨ। ਪੰਜਾਬ ਵਿੱਚ 6 ਜ਼ਿਲੇ੍ ਇਹੋ ਜਿਹੇ ਵੀ ਹਨ, ਜਿਹੜੇ ਕਿ ਟੀਕਾਕਰਨ ਵਿੱਚ ਹੁਣ ਤੱਕ 1 ਲੱਖ ਤੱਕ ਵੀ ਪੁੱਜ ਨਹੀਂ ਸਕੇ ਹਨ, ਜਦੋਂ ਕਿ ਲੁਧਿਆਣਾ ਵਰਗਾ ਜ਼ਿਲ੍ਹਾ 7 ਲੱਖ ਤੱਕ ਪੁੱਜ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਪਟਿਆਲਾ ਵੀ ਇਸ ਮਾਮਲੇ ਵਿੱਚ ਕਾਫ਼ੀ ਪਿੱਛੇ ਚੱਲ ਰਿਹਾ ਹੈ। ਪਟਿਆਲਾ ਵਿਖੇ ਹੁਣ ਤੱਕ ਕੁਲ 2 ਲੱਖ 97 ਹਜ਼ਾਰ 653 ਟੀਕਾਕਰਨ ਹੀ ਹੋਇਆ ਹੈ, ਜਿਸ ਕਾਰਨ ਉਹ ਪੰਜਾਬ ਵਿੱਚ ਸੱਤਵੇਂ ਨੰਬਰ ’ਤੇ ਹਨ।ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਮੌਤ ਦਰ ਪੰਜਾਬ ’ਚ ਹੀ ਹੈ ਅਤੇ ਪਿਛਲੇ ਡੇਢ ਸਾਲ ਦੌਰਾਨ ਪੰਜਾਬ ਵਿੱਚ ਮੌਤ ਦਰ ਹਮੇਸ਼ਾ ਹੀ ਸਾਰਿਆਂ ਨਾਲੋਂ ਜ਼ਿਆਦਾ ਰਹੀ ਹੈ, ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਦੇ ਟੀਕਾਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਦੇਣ ਦੀ ਅਪੀਲ ਵੀ ਕੀਤੀ ਜਾ ਰਹੀ ਸੀ। ਪੰਜਾਬ ’ਚ 50 ਲੱਖ ਦੇ ਕਰੀਬ ਵੈਕਸੀਨ ਹੁਣ ਤੱਕ ਪੁੱਜ ਵੀ ਗਈ ਹੈ ਪਰ ਪੰਜਾਬ ਵਿੱਚ ਹੁਣ ਤੱਕ 46 ਲੱਖ 85 ਹਜ਼ਾਰ 503 ਲੋਕਾਂ ਨੂੰ ਹੀ ਟੀਕਾ ਲਾਇਆ ਜਾ ਸਕਿਆ ਹੈ। ਇਸ ਕੁਲ ਟੀਕਾਕਰਨ ’ਚ ਵੀ ਪੰਜਾਬ ਦੇ ਕਈ ਜ਼ਿਲ੍ਹੇ ਮੋਹਰੀ ਰਹਿੰਦੇ ਹੋਏ ਵੱਡੇ ਪੱਧਰ ’ਤੇ ਟੀਕਾਕਰਨ ਕਰ ਰਹੇ ਹਨ ਤਾਂ ਕੁਝ ਜ਼ਿਲ੍ਹਿਆਂ ਵਿੱਚ ਕਾਫ਼ੀ ਜ਼ਿਆਦਾ ਮਾੜਾ ਹਾਲ ਹੈ। ਹਾਲਾਂਕਿ ਟੀਕਾਕਰਨ ਲਈ ਵੈਕਸੀਨ ਦੀ ਅਲਾਟਮੈਂਟ ਪੰਜਾਬ ਦੇ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਤੋਂ ਹੀ ਹੋਈ ਹੈ ਪਰ ਫਿਰ ਇਨ੍ਹਾਂ ਜ਼ਿਲ੍ਹਿਆਂ ਵੱਲੋਂ ਟੀਕਾਕਰਨ ਵਿੱਚ ਉਤਸ਼ਾਹ ਨਹੀਂ ਦਿਖਾਉਣਾ ਵੀ ਇੱਕ ਵੱਡਾ ਕਾਰਨ ਹੈ।
ਪੰਜਾਬ ਵਿੱਚ ਹੋਏ ਹੁਣ ਤੱਕ ਟੀਕਾਕਰਨ ਵਿੱਚ 6 ਲੱਖ 97 ਹਜ਼ਾਰ 290 ਟੀਕਾਕਰਨ ਨਾਲ ਲੁਧਿਆਣਾ ਪਹਿਲੇ ਨੰਬਰ ’ਤੇ ਚਲ ਰਿਹਾ ਹੈ ਤਾਂ 4 ਲੱਖ 96 ਹਜ਼ਾਰ 794 ਟੀਕਾਕਰਨ ਨਾਲ ਜਲੰਧਰ ਦੂਜੇ ਨੰਬਰ ’ਤੇ ਰਿਹਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦਾ ਮੁਹਾਲੀ ਜ਼ਿਲ੍ਹਾ ਇਸ ਸਮੇਂ ਤੀਜੇ ਨੰਬਰ ’ਤੇ ਚੱਲ ਰਿਹਾ ਹੈ, ਜਿੱਥੇ ਕਿ 4 ਲੱਖ 33 ਹਜ਼ਾਰ 998 ਟੀਕਾਕਰਨ ਕੀਤਾ ਗਿਆ ਹੈ। ਇਨ੍ਹਾਂ ਮੋਹਰੀ ਜ਼ਿਲ੍ਹੇ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਮਾਨਸਾ, ਬਰਨਾਲਾ, ਰੂਪਨਗਰ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹੋ ਜਿਹੇ 6 ਜ਼ਿਲ੍ਹੇ ਹਨ, ਜਿਹੜੇ ਕਿ 1 ਲੱਖ ਤੱਕ ਵੀ ਟੀਕਾਕਰਨ ਨਹੀਂ ਕਰ ਪਾਏ ਹਨ, ਜਦੋਂ ਕਿ ਇਨ੍ਹਾਂ ਵਿੱਚੋਂ ਵੀ ਫਤਿਹਗੜ੍ਹ ਸਾਹਿਬ ਤੇ ਮਾਨਸਾ ਸਾਰੀਆਂ ਨਾਲੋਂ ਹੇਠਾਂ ਹਨ।
ਜਿਹੜੇ ਜ਼ਿਲੇ੍ ਵਿੱਚ ਕਿੰਨਾ ਹੋਇਆ ਟੀਕਾਕਰਨ
ਜ਼ਿਲ੍ਹਾ ਟੀਕਾਕਰਨ
ਲੁਧਿਆਣਾ 6 ਲੱਖ 97 ਹਜ਼ਾਰ 290
ਜਲੰਧਰ 4 ਲੱਖ 96 ਹਜ਼ਾਰ 794
ਮੁਹਾਲੀ 4 ਲੱਖ 33 ਹਜ਼ਾਰ 998
ਗੁਰਦਾਸਪੁਰ 3 ਲੱਖ 78 ਹਜ਼ਾਰ 455
ਅੰਮ੍ਰਿਤਸਰ 3 ਲੱਖ 69 ਹਜ਼ਾਰ 153
ਹੁਸ਼ਿਆਰਪੁਰ 3 ਲੱਖ 53 ਹਜ਼ਾਰ 795
ਪਟਿਆਲਾ 2 ਲੱਖ 97 ਹਜ਼ਾਰ 652
ਪਠਾਨਕੋਟ 1 ਲੱਖ 77 ਹਜ਼ਾਰ 760
ਬਠਿੰਡਾ 1 ਲੱਖ 54 ਹਜ਼ਾਰ 482
ਸੰਗਰੂਰ 1 ਲੱਖ 45 ਹਜ਼ਾਰ 882
ਐਸਬੀਐਸ ਨਗਰ 1 ਲੱਖ 35 ਹਜ਼ਾਰ 080
ਕਪੂਰਥਲਾ 1 ਲੱਖ 31 ਹਜ਼ਾਰ 028
ਤਰਨਤਾਰਨ 1 ਲੱਖ 22 ਹਜ਼ਾਰ 862
ਮੋਗਾ 1 ਲੱਖ 04 ਹਜ਼ਾਰ 726
ਫਰੀਦਕੋਟ 1 ਲੱਖ 04 ਹਜ਼ਾਰ 061
ਫਿਰੋਜ਼ਪੁਰ 1 ਲੱਖ 00 ਹਜ਼ਾਰ 282
ਫਾਜਿਲਕਾ 99 ਹਜ਼ਾਰ 864
ਸ੍ਰੀ ਮੁਕਤਸਰ ਸਾਹਿਬ 97 ਹਜ਼ਾਰ 797
ਰੂਪ ਨਗਰ 83 ਹਜ਼ਾਰ 418
ਬਰਨਾਲਾ 72 ਹਜ਼ਾਰ 317
ਮਾਨਸਾ 65 ਹਜ਼ਾਰ 650
ਫਤਿਹਗੜ੍ਹ ਸਾਹਿਬ 63 ਹਜ਼ਾਰ 156
ਕੁਲ 46 ਲੱਖ 85 ਹਜ਼ਾਰ 503
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।