ਐਲਪੀਯੂ ਨੇ ਆਪਣੇ ਕੈਂਪਸ ’ਚ ਹੋਇਆ ਚਾਰ ਰੋਜ਼ਾ ਫਰੈਸ਼ਮੈਨ ਇੰਡਕਸਨ ਪ੍ਰੋਗਰਾਮ-2021
(ਸੱਚ ਕਹੂੰ ਨਿਊਜ਼) ਜਲੰਧਰ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਨੇ ਆਪਣੇ ਕੈਂਪਸ ਵਿੱਚ 4-ਰੋਜਾ ‘ਫਰੈਸਮੈਨ ਇੰਡਕਸਨ ਪ੍ਰੋਗਰਾਮ-2021‘ ਕਰਵਾਇਆ। ‘ਆਫਲਾਈਨ ਕਲਾਸਾਂ’ ਲਈ ਇਹ ਬਹੁਤ ਵਿਸਤਿ੍ਰਤ ਅਤੇ ਜਾਣਕਾਰੀ ਭਰਪੂਰ ਇੰਡਕਸਨ ਪ੍ਰੋਗਰਾਮ ਵਿਸ਼ੇਸ਼ ਤੌਰ ’ਤੇ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਉਨ੍ਹਾਂ ਦੀ ਸਰੀਰਕ ਮੌਜ਼ੂਦਗੀ ਮੋਡ ਵਿੱਚ ਤਿਆਰ ਕੀਤਾ ਗਿਆ ਸੀ। ਸਾਰੇ ਭਾਰਤੀ ਰਾਜਾਂ ਅਤੇ ਹੋਰ ਦੇਸ਼ਾਂ ਦੇ ਹਜ਼ਾਰਾਂ ਨਵੇਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਸੱਭਿਆਚਾਰ, ਸੁਰੱਖਿਆ, ਅਕਾਦਮਿਕ ਨਿਯਮਾਂ, ਪਲੇਸਮੈਂਟ, ਅਨੁਸਾਸਨ, ਹੋਸਟਲ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਯੂਜੀਸੀ ਅਤੇ ਸਰਕਾਰੀ ਦਿਸਾ-ਨਿਰਦੇਸਾਂ ਅਨੁਸਾਰ; ਨਵੇਂ ਵਿਦਿਆਰਥੀਆਂ ਦੇ ਸੁਆਗਤ ਅਤੇ ਮਾਰਗਦਰਸਨ ਲਈ ਇੱਕ ਵਿਸਤਿ੍ਰਤ ‘ਇੰਡਕਸਨ ਪ੍ਰੋਗਰਾਮ‘ ਉਲੀਕਿਆ ਗਿਆ ਸੀ।
ਕੋਰੋਨਾ ਮਹਾਂਮਾਰੀ ਤੋਂ ਬਾਅਦ, ਕੈਂਪਸ ਵਿੱਚ ਵਿਦਿਆਰਥੀਆਂ ਦਾ ਇਹ ਪਹਿਲਾ ਇਕੱਠ ਸੀ ਤਾਂ ਜੋ ਇਸ ਨੂੰ ਆਪਣੀ ਮੌਜੂਦਗੀ ਅਤੇ ਵਿਭਿੰਨ ਗਤੀਵਿਧੀਆਂ ਦੁਆਰਾ ਇੱਕ ਵਾਰ ਫਿਰ ਤੋਂ ਜੀਵੰਤ ਬਣਾਇਆ ਜਾ ਸਕੇ। ਇਸ ਸਬੰਧ ਵਿੱਚ, ਕੈਂਪਸ ਵਿੱਚ ਸਾਰਿਆਂ ਲਈ ਸਿਹਤਮੰਦ ਵਾਤਾਵਰਣ ਨੂੰ ਬਣਾਈ ਰੱਖਣ ਲਈ ਕੋਵਿਡ-19 ਵਿਰੁੱਧ ਸਾਵਧਾਨੀ ਦੇ ਉਪਾਅ ਕੀਤੇ ਗਏ ਸਨ । ਪ੍ਰੋਗਰਾਮ ਵਿੱਚ ਸੰਦੇਸ-ਅਧਾਰਿਤ ਸੱਭਿਆਚਾਰਕ ਸੈਸਨ ਵੀ ਸਾਮਲ ਸਨ, ਜਿੱਥੇ ਨਵੇਂ-ਪ੍ਰਵੇਸ ਕਰਨ ਵਾਲਿਆਂ ਨੇ ਆਪਣੀ ਵਿਅਕਤੀਗਤ ਪ੍ਰਤਿਭਾ, ਸੁਆਦ ਅਤੇ ਸੁਭਾਅ ਅਨੁਸਾਰ ਹਿੱਸਾ ਲਿਆ।
ਐਲਪੀਯੂ ਕਮਿਊਨਿਟੀ ਵਿੱਚ ਸ਼ਾਮਲ ਹੋਣ ’ਤੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਦੇ ਹੋਏ, ਪ੍ਰੋ-ਚਾਂਸਲਰ ਸ੍ਰੀਮਤੀ ਰਸਮੀ ਮਿੱਤਲ, ਪ੍ਰੋ-ਵਾਈਸ ਚਾਂਸਲਰ, ਸੀਨੀਅਰ ਡੀਨ, ਮੁਖੀ ਅਤੇ ਫੈਕਲਟੀ ਮੈਂਬਰਾਂ ਨੇ ਉਨ੍ਹਾਂ ਨੂੰ ਇੱਕ ਉੱਜਵਲ ਭਵਿੱਖ ਲਈ ਆਪਣੀ ਔਫਲਾਈਨ ਅਕਾਦਮਿਕ ਯਾਤਰਾ ਸੁਰੂ ਕਰਨ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਸਾਨਦਾਰ ਪਲੇਸਮੈਂਟ ਰਿਕਾਰਡ ਬਾਰੇ ਸਾਂਝਾ ਕਰਦੇ ਹੋਏ, ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਪਹਿਲੇ ਦਿਨ ਤੋਂ ਹੀ ਵਿਸਵ ਭਰ ਦੇ ਚੋਟੀ ਦੇ ਉਦਯੋਗ ਵਿੱਚ ਉਹਨਾਂ ਦੇ ਢੁਕਵੇਂ ਪਲੇਸਮੈਂਟ ਲਈ ਕੰਮ ਕਰਨ ਲਈ ਮਾਰਗਦਰਸ਼ਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ