ਮੁੰਬਈ, ਏਜੰਸੀ।
ਭਾਰਤੀ ਕ੍ਰਿਕਟ ਦੇ ਕੋਚ ਰਵੀ ਸ਼ਾਸਤੀ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ 1-4 ਨਾਲ ਮਿਲੀ ਹਾਰ ਦੇ ਬਾਵਜੂਦ ਵੀ ਟੀਮ ਦਾ ਬਚਾਅ ਕਰਦੇ ਹੋਏ ਇਸ ਦੌਰੇ ਦੇ ਸਕਾਰਤਮਕ ਪਹਿਲੂ ‘ਤੇ ਧਿਆਨ ਦੇਣ ਦੀ ਗੱਲ ਕਹੀ ਹੈ। ਸ਼ਾਸਤੀ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੀਮ ‘ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਸ਼ਾਸਤੀ ਨੇ ਕਿਹਾ ਕਿ ਸੀਰੀਜ਼ ਦੌਰਾਨ ਟੀਮ ਨੇ ਆਸਾਨੀ ਨਾਲ ਹਾਰ ਨਹੀਂ ਮੰਨੀ ਅਤੇ ਸਖਤ ਚੁਣੌਤੀ ਪੇਸ਼ ਕੀਤੀ ਪਰ ਉਹ ਵਧੀਆ ਮੌਕਿਆਂ ਨੂੰ ਜਿੱਤ ‘ਚ ਤਬਦੀਲ ਕਰਨ ‘ਚ ਅਸਫਲ ਰਹੀ ਹੈ।
ਇੱਕ ਮੀਡੀਆ ਚੈਨਲ ਨੂੰ ਦਿੱਤੀ ਗਈ ਇੰਟਰਵਿਊ ‘ਚ ਸ਼ਾਸਤੀ ਨੇ ਕਿਹਾ, ਇਹ ਬਹੁਤ ਹੀ ਸਖਤ ਕਠਿਨ ਦੌਰਾ ਹੈ। ਇਸ ਦੌਰੇ ਨਾਲ ਸਾਨੂੰ ਕਈ ਸਬਕ ਸਿੱਖਣੇ ਹੋਣਗੇ। ਲਾਰਡਸ ਟੈਸਟ ਨੂੰ ਛੱਡਕੇ ਸਾਡੇ ਕੋਲ ਮੈਚ ਜਿੱਤਣ ਦੇ ਮੌਕੇ ਸਨ। ਲਾਰਡਸ ਟੈਸਟ ਅਸੀਂ ਹਾਰੇ ਅਤੇ ਨਾਟਿੰਗਮ ਟੈਸਟ ਜਿੱਤੇ।
ਸੀਰੀਜ਼ ਦੇ ਹੋਰ ਤਿੰਨ ਟੈਸਟ ਮੈਚਾ ‘ਚ ਸਾਰੇ ਕੋਲ ਜਿੱਤਣ ਦੇ ਜ਼ਿਆਦਾ ਮੌਕੇ ਸਨ। ਸ਼ਾਸਤੀ ਨੇ ਕਿਹ ਕਿ ਟੀਮ ਨੂੰ ਇਸ ਦੌਰੇ ਤੋਂ ਬਹੁਤ ਸਾਰੀ ਸਕਾਰਤਮਕ ਚੀਜਾਂ ਸਿੱਖਣੀਆਂ ਹੋਣਗੀਆਂ, ਪਰ ਸਾਨੂੰ ਇਸ ‘ਤੇ ਧਿਆਨ ਦੇਣਾ ਹੋਵੇਗਾ ਕਿ ਅਸੀਂ ਜਿੱਤ ਦੇ ਕਰੀਬ ਆ ਕੇ ਕਿਉਂ ਖੁੰਝ ਗਏ। ਅਸੀਂ ਇਸ ‘ਤੇ ਚਰਚਾ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।