
ਬੱਚੇ ਜ਼ਿਲ੍ਹਾ ਪੱਧਰ ’ਤੇ ਖੇਡਾਂ ਵਿੱਚ ਭਾਗ ਲੈਣਗੇ : ਮਾਸਟਰ ਮਨਪ੍ਰੀਤ
School Games: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਬਲਾਕ ਭਾਦਸੋਂ-2 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ ਵਿਖੇ ਬੀ ਪੀ ਈ ਓ ਸ ਜਗਜੀਤ ਸਿੰਘ ਨੌਹਰਾ ਦੀ ਅਗਵਾਈ ਵਿੱਚ ਅਤੇ ਬਲਾਕ ਖੇਡ ਅਫ਼ਸਰ ਹਰਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਸੈਂਟਰ ਲੌਟ ਵੱਲੋਂ ਭਾਗ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਲੌਟ ਦੇ ਬੱਚਿਆਂ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਗੋਲਡ ਅਤੇ ਸਿਲਵਰ ਮੈਡਲ ਪ੍ਰਾਪਤ ਕੀਤੇ।
ਪ੍ਰਾਇਮਰੀ ਸਕੂਲ ਲੌਟ ਦੇ ਬੱਚਿਆਂ ਨੇ ਸ਼ਤਰੰਜ ਵਿੱਚ ਲੜਕੇ ਅਤੇ ਲੜਕੀਆਂ ਫਸਟ, ਗਰੁੱਪ ਯੋਗਾ ਲੜਕੇ ਫਸਟ ਲੜਕੀਆਂ ਸੈਕਿੰਡ, ਰਿਧਮਿਕ ਯੋਗਾ ਲੜਕੇ ਫਸਟ ਲੜਕੀਆਂ ਸੈਕਿੰਡ, ਲੰਬੀ ਛਾਲ ਲੜਕੇ ਸੈਕਿੰਡ, ਸ਼ਾਟਪੁੱਟ ਲੜਕੀਆਂ ਫਸਟ, ਕੁਸ਼ਤੀ 25 ਕਿੱਲੋ ਫਸਟ, 30 ਕਿੱਲੋ ਫਸਟ, 100 ਮੀਟਰ ਰੇਸ ਲੜਕੇ ਫਸਟ, 400 ਮੀਟਰ ਲੜਕੇ ਸੈਕਿੰਡ, 600 ਮੀਟਰ ਲੜਕੇ ਵਿੱਚ ਚੌਥਾ ਸਥਾਨ, ਰਿਲੇਅ ਰੇਸ ਲੜਕੇ ਫਸਟ ਅਤੇ ਲੜਕੀਆਂ ਸੈਕਿੰਡ, ਬੈਡਮਿੰਟਨ ਲੜਕਿਆਂ ਨੇ ਸੈਕਿੰਡ ਸਥਾਨ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: Ludhiana: ਲਗਜ਼ਰੀ ਸ਼ੌਂਕ ਨੇ ਪਹਿਲੀ ਕਤਾਰ ’ਚ ਲਿਆਂਦੇ ਲੁਧਿਆਣਵੀ, ਤਿਉਹਾਰੀ ਸੀਜ਼ਨ ’ਚ ਰਹੇ ਸਭ ਤੋਂ ਅੱਗੇ
ਬੱਚਿਆਂ ਦੇ ਮਾਪਿਆਂ ਮਲਕੀਤ ਸਿੰਘ, ਦਿਲਾਬਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਕੌਰ, ਚੇਅਰਮੈਨ ਸ੍ਰੀਮਤੀ ਪਰਮਜੀਤ ਕੌਰ , ਮਨੀਸ਼ ਕੁਮਾਰ, ਕੇਸਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਹੀ ਬੱਚਿਆਂ ਨੇ ਬਲਾਕ ਪੱਧਰ ’ਤੇ ਮੈਡਲ ਪ੍ਰਾਪਤ ਕੀਤੇ ਹਨ । ਬੱਚਿਆਂ ਦੇ ਕੋਚ ਅਧਿਆਪਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ’ਤੇ ਬੱਚਿਆਂ ਨੇ ਬੜੇ ਫਸਵੇਂ ਮੁਕਾਬਲੇ ਜਿੱਤੇ ਹਨ ਅਤੇ ਹੁਣ ਇਹ ਬੱਚੇ ਜ਼ਿਲ੍ਹਾ ਪੱਧਰ ’ਤੇ ਖੇਡਾਂ ਵਿੱਚ ਭਾਗ ਲੈਣਗੇ। ਜਿਸਦੇ ਲਈ ਬੱਚਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।