ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Sunam News: ਮ...

    Sunam News: ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ

    Sunam News
    Sunam News: ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ

    Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ-ਕੱਲ੍ਹ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਆਪਣੀ ਇਮਾਨਦਾਰੀ ਤੇ ਮਾਨਵਤਾ ਭਲਾਈ ਕਾਰਜਾਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਇਮਾਨਦਾਰੀ ਦਿਖਾਉਣ ਦਾ ਇੱਕ ਤਾਜ਼ਾ ਮਾਮਲਾ ਸੁਨਾਮ ਦੇ ਲਾਗਲੇ ਪਿੰਡ ਸੇਰੋ ਵਿਖੇ ਸਾਹਮਣੇ ਆਇਆ ਹੈ ਜਿੱਥੇ ਡੇਰਾ ਸਰਧਾਲੂ ਮੋਹਨ ਸਿੰਘ ਇੰਸਾਂ ਵੱਲੋਂ ਇੱਕ ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਉਸਦੇ ਅਸਲ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। Sunam News

    ਇਸ ਸਬੰਧੀ ਮੋਹਣ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪਿੰਡ ’ਚ ਹੀ ਮੋਟਰਸਾਈਕਲ ਤੇ ਇੱਕ ਹੋਰ ਲੜਕੇ ਕੁਲਵਿੰਦਰ ਸਿੰਘ ਨਾਲ ਜਾ ਰਿਹਾ ਸੀ ਤੇ ਉਸ ਨੂੰ ਰਾਹ ’ਚ ਇੱਕ ਡਿੱਗਿਆ ਮੋਬਾਇਲ ਫੋਨ ਮਿਲਿਆ ਜੋਂ ਮਹਿੰਗੇ ਭਾਅ ਦਾ ਸੀ ਅਤੇ ਉਸ ਨੇ ਉਸ ਮੋਬਾਇਲ ਦੇ ਅਸਲ ਮਾਲਕ ਨਾਲ ਸੰਪਰਕ ਕਰਕੇ ਉਸ ਦਾ ਮੋਬਾਇਲ ਫੋਨ ਉਸ ਨੂੰ ਸੌਂਪ ਦਿੱਤਾ ਹੈ। ਮੋਹਨ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਹੀ ਹੋਇਆਂ ਹੈ।

    ਦੂਜੇ ਪਾਸੇ ਆਪਣਾ ਕੀਮਤੀ ਫ਼ੋਨ ਵਾਪਸ ਪਾ ਕੇ ਕਮਲ ਸਿੰਘ ਵਾਸੀ ਪਿੰਡ ਨੰਗਲ ਖੁਰਦ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਤੇ ਮੋਹਨ ਇੰਸਾਂ ਦਾ ਡੂੰਘੇ ਦਿਲੋਂ ਧੰਨਵਾਦ ਕੀਤਾ। ਕਮਲ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਵੀ ਇੰਨੇ ਇਮਾਨਦਾਰ ਤੇ ਨੇਕਦਿਲ ਲੋਕ ਮੌਜ਼ੂਦ ਹਨ, ਇਹ ਸਭ ਗੁਰੂ ਜੀ ਦੀਆਂ ਸਿਖਿਆਵਾਂ ਦਾ ਹੀ ਨਤੀਜਾ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੇਰੇ ਲਈ ਇਹ ਬਹੁਤ ਵੱਡੀ ਰਾਹਤ ਦਾ ਕਾਰਨ ਬਣੇ ਹਨ। ਮੈਂ ਪੂਜਨੀਕ ਗੁਰੂ ਜੀ ਤੇ ਪੂਰੇ ਡੇਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ। Sunam News

    ਇਹ ਖਬਰ ਵੀ ਪੜ੍ਹੋ : World Cup 2027: ਵਿਰਾਟ ਤੇ ਰੋਹਿਤ ਦੇ ਭਵਿੱਖ ’ਤੇ ਬੀਸੀਸੀਆਈ ਨੇ ਬੁਲਾਈ ਮੀਟਿੰਗ