ਦੁਕਾਨਾਂ ਨੂੰ ਲੱਗੀ ਐਨੀ ਭਿਆਨਕ ਅੱਗ ਕਿ ਸਭ ਕੁਝ ਸੜ ਕੇ ਹੋਇਆ ਸੁਆਹ

Shop-Fire
ਦੁਕਾਨਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਕਰੀਬ 20 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ (Shop Fire)

(ਗੁਰਪ੍ਰੀਤ ਪੱਕਾ) ਫਰੀਦਕੋਟ । ਫਰੀਦਕੋਟ ਦੇ ਨੇੜਲੇ ਪਿੰਡ ਧੂੜਕੋਟ ਵਿਖੇ ਬੀਤੀ ਰਾਤ 2 ਦੁਕਾਨਾਂ ਕਰਿਆਨਾ ਸਟੋਰ ਅਤੇ ਡਾਕਟਰ ਦੀ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਦੁਕਾਨਾਂ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪ੍ਰੀਵਾਰਿਕ ਮੈਂਬਰਾਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਮੌਕੇ ਤੋਂ ਭੱਜ ਕੇ ਉਨਾਂ ਆਪਣੀ ਜਾਨ ਬਚਾਈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪ੍ਰੀਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਕਰੀਬ 3 ਵਜੇ ਜਦੋਂ ਪਹਿਲਾਂ ਇੱਕ ਦੁਕਾਨ ਨੂੰ ਅੱਗ ਲੱਗੀ ਤਾਂ ਦੇਖਦੇ ਹੀ ਦੇਖਦੇ ਦੂਜੀ ਦੁਕਾਨ ਵੀ ਅੱਗ ਦੀ ਲਪੇਟ ਵਿੱਚ ਆ ਗਈ। (Shop Fire)

ਇਹ ਵੀ ਪੜ੍ਹੋ : ਪੀਆਰਟੀਸੀ ਦੇ ਚੇਅਰਮੈਨ ਦੀ ਨਜਾਇਜ਼ ਬੱਸਾਂ ਵਾਲਿਆਂ ’ਤੇ ਬਾਜ ਅੱਖ

ਅੱਗ ਇੰਨੀ ਭਿਆਨਕ ਸੀ ਕਿ ਦੋਵਾਂ ਦੁਕਾਨਾਂ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਉਨਾਂ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਇਹ ਦੋਵੇਂ ਦੁਕਾਨਾਂ ਮਹੇਸ ਚੰਦ ਅਤੇ ਉਨਾਂ ਦੇ ਲੜਕੇ ਸੰਜੂ ਬੁਗਰਾ ਅਤੇ ਜੀਤੂ ਬੁਗਰਾ ਦੀਆਂ ਦੀਆਂ ਹਨ, ਪਿੰਡ ਵਾਸੀਆਂ ਨੇ ਦੱਸਿਆ ਕਿ ਜਿਵੇਂ ਹੀ ਉਨਾਂ ਨੂੰ ਪਤਾ ਲੱਗਾ ਤਾਂ ਸਾਰੇ ਪਿੰਡ ਵਿੱਚ ਅਨਾਊਂਸਮੈਂਟ ਵੀ ਕਰਵਾਈ ਗਈ, ਅਤੇ ਸਾਰਾ ਪਿੰਡ ਮੌਕੇ ਤੇ ਇਕੱਠਾ ਹੋ ਗਿਆ, ਪਰ ਅੱਗ ਇੰਨੀ  ਭਿਆਨਕ ਸੀ ਕਿ ਕੁਝ ਵੀ ਬਚਾਇਆ ਨਹੀਂ ਗਿਆ , ਉਨਾਂ ਪ੍ਰਸਾਸਨ ਅਤੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। (Shop Fire)

LEAVE A REPLY

Please enter your comment!
Please enter your name here