ਦੂਜਿਆਂ ਦੇ ਚੰਗੇ ਗੁਣਾਂ ਨੂੰ ਵੇਖੋ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤਾਂ ਅੱਜ ਦਾ ਸਾਡਾ ਤੁਹਾਨੂੰ ਇਹੀ ਕਹਿਣਾ ਹੈ ਕਿ ਈਰਖ਼ਾ, ਨਫ਼ਰਤ, ਚੁਗਲੀ ਤੇ ਨਿੰਦਿਆ ਨਾ ਕਰਿਆ ਕਰੋ ਸਾਡੇ ਧਰਮਾਂ ’ਚ ਸਾਫ਼ ਲਿਖਿਆ ਹੈ ਕਿ ਪਰ ਨਿੰਦਾ ਸੌ ਗਊ ਘਾਤ ਸਮਾਨਾ ਇਹ ਸਾਡੇ ਪਵਿੱਤਰ ਰਮਾਇਣ ਦਾ ਸ਼ਾਇਦ ਦੋਹਾ ਹੈ, ਕਿ ਦੂਜਿਆਂ ਦੀ ਨਿੰਦਿਆ ਕਰਨਾ ਸੌ ਗਊਆਂ ਨੂੰ ਮਾਰਨ ਦੇ ਬਰਾਬਰ ਹੈ ਇਸ ਲਈ ਕਦੇ ਕਿਸੇ ਦੀ ਨਿੰਦਿਆ ਨਾ ਗਾਓ ਕਦੇ ਕਿਸੇ ਨੂੰ ਬੁਰਾ ਨਾ ਕਹੋ ਕਿਉਂਕਿ ਜੋ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ, ਦੂਜੇ ਸ਼ਬਦਾਂ ’ਚ ਜੋ ਤੁਸੀਂ ਦੂਜਿਆਂ ’ਚ ਦੇਖਦੇ ਹੋ, ਦੂਜਿਆਂ ਬਾਰੇ ਬੋਲਦੇ ਹੋ ਉਹ ਤੁਹਾਡੇ ਅੰਦਰ ਆ ਜਾਂਦਾ ਹੈ ਤੇ ਜੋ ਤੁਸੀਂ ਆਪਣੇ ਬਾਰੇ ਬੋਲਦੇ ਹੋ ਉਹ ਚਲਾ ਜਾਂਦਾ ਹੈ ਜੇਕਰ ਤੁਸੀਂ ਖੁਦ ਦੀ ਮਾਣ-ਵਡਿਆਈ ਕਰਦੇ ਹੋ ਕਿ ਮੈਂ ਇਹ ਹਾਂ, ਮੈਂ ਓਹ ਹਾਂ, ਮੈਂ ਚੰਗਾ ਹਾਂ, ਤਾਂ ਤੁਹਾਡੇ ਅੰਦਰੋਂ ਉਹ ਚੀਜ਼ ਹੌਲੀ-ਹੌਲੀ ਜਾਣ ਲੱਗੇਗੀ ਕੀ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਮੇਰੇ ਅੰਦਰ ਕਮੀਆਂ ਹਨ?
ਮੇਰੇ ਅੰਦਰ ਈਰਖ਼ਾ ਹੈ, ਮੇਰੇ ਅੰਦਰ ਨਫ਼ਰਤ ਹੈ, ਕਦੇ ਨਹੀਂ ਕਹਿੰਦੇ ਤਾਂ ਚੱਲੋ ਤੁਸੀਂ ਆਪਣਾ ਨਹੀਂ ਗਾਉਂਦੇ ਕੋਈ ਗੱਲ ਨਹੀਂ, ਦੂਜਿਆਂ ਦਾ ਉਹ ਗਾਓ ਜੋ ਉਨ੍ਹਾਂ ’ਚ ਗੁਣ ਹੋਣ ਤਾਂ ਕਿ ਉਹ ਚੀਜ਼ ਤੁਹਾਡੇ ਅੰਦਰ ਆ ਜਾਵੇ ਕਿਉਂਕਿ ਦੂਜਿਆਂ ਦੀ ਚੀਜ਼ ਤੁਸੀਂ ਦੇਖਦੇ ਹੋ, ਗਾਉਂਦੇ ਹੋ ਉਹ ਤੁਹਾਡੇ ਅੰਦਰ ਆਉਂਦੀ ਹੈ ਤੇ ਜੋ ਖੁਦ ਦੀ ਗਾਉਂਦੇ ਹੋ ਉਹ ਚਲੀ ਜਾਂਦੀ ਹੈ ਇਸ ਲਈ , ਕਹਾਵਤ ਹੈ ਖੁਦ ਦੇ ਮੂੰਹ ਮੀਆਂ ਮਿੱਠੂ ਬਣਨਾ ਤਾਂ ਉਹ ਛੱਡ ਦਿਓ ਸਗੋਂ ਰਾਮ ਦਾ ਨਾਮ ਲਓ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੂੰ ਯਾਦ ਕਰੋ ਜਿਸ ਨਾਲ ਆਤਮਬਲ ਆਵੇਗਾ ਤੇ ਤੁਸੀਂ ਇਨ੍ਹਾਂ ਸਾਰੀਆਂ ਬੁਰਾਈਆਂ ਤੋਂ ਬਚ ਸਕੋਗੇ ਈਰਖ਼ਾ ਨਫ਼ਰਤ, ਦੂਈ-ਦਵੈਤ ਖ਼ਤਮ ਹੋ ਜਾਵੇਗਾ, ਚੁਗਲੀ-ਨਿੰਦਿਆ ’ਤੇ ਕੰਟਰੋਲ ਹੋ ਜਾਵੇਗਾ ਤੇ ਤੁਸੀਂ ਸੁਖੀ ਜੀਵਨ ਬਤੀਤ ਕਰ ਸਕੋਗੇ
ਕਿਸੇ ਦੀ ਆਖੀ ਗੱਲ ’ਤੇ ਇੱਕਦਮ ਨਾ ਲਓ ਐਕਸ਼ਨ
ਆਪ ਜੀ ਨੇ ਫ਼ਰਮਾਇਆ ਕਿ ਹੋਰ ਇੱਕ ਗੱਲ ਦਾ ਧਿਆਨ ਦਿਆ ਕਰੋ, ਜੇਕਰ ਕੋਈ ਤੁਹਾਨੂੰ ਆ ਕੇ ਇਹ ਕਹਿੰਦਾ ਹੈ ਕਿ ਫ਼ਲਾਂ ਆਦਮੀ ਤੁਹਾਨੂੰ ਬੁਰਾ ਬੋਲ ਰਿਹਾ ਸੀ ਤਾਂ ਇੱਕਦਮ ਗਰਮ ਨਾ ਹੋਇਆ ਕਰੋ ਇੱਕਦਮ ਤੁਸੀਂ ਇਹ ਨਾ ਸੋਚਿਆ ਕਰੋ ਕਿ ਭਾਈ ਮੈਂ ਉਸ ਨਾਲ ਜਾ ਕੇ ਬਹਿਸ ਕਰਨੀ ਹੈ ਇੱਕ ਦਿਨ ਦਿਓ ਆਪਣੇ-ਆਪ ਨੂੰ, ਕੁਝ ਸਮਾਂ ਦਿਓ ਆਪਣੇ-ਆਪ ਨੂੰ ਫਿਰ ਜਾ ਕੇ ਪਤਾ ਕਰੋ ਕਿ ਵਾਕਿਆ ਹੀ ਉਸ ਨੇ ਕੁਝ ਕਿਹਾ ਹੈ ਜਾਂ ਕੋਈ ਨਿੰਦਿਆ-ਚੁਗਲੀ ਕਰਕੇ ਤੁਹਾਨੂੰ ਲੜਾਉਣਾ ਚਾਹੁੰਦਾ ਹੈ ਕਈ ਵਾਰ ਤੁਸੀਂ ਵਨ ਸਾਈਡ ਦੀ ਸੁਣ ਕੇ ਝੱਟ ਦੂਜਿਆਂ ਨਾਲ ਲੜਨਾ ਸ਼ੁਰੂ ਕਰ ਦਿੰਦੇ ਹੋ ਉਸ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ