Lok Sabha Elections Result 2024: ਹਰ ਪਾਸੇ ਇੱਕੋ ਸਵਾਲ ‘ਕੌਣ ਅੱਗੇ ਚੱਲ ਰਿਹੈ’

Lok Sabha Elections Result 2024
ਬਠਿੰਡਾ : ਨਤੀਜਿਆਂ ਤੋਂ ਪਹਿਲਾਂ ਲੱਡੂ ਵੱਟ ਰਹੇ ਹਲਵਾਈ

Lok Sabha Elections Result 2024: ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ। ਵੋਟਰਾਂ ਦੀਆਂ ਨਜਰਾਂ ਟੀਵੀ, ਮੋਬਾਈਲ ਆਦਿ ਜਰੀਏ ਨਤੀਜੇ ਦੇਖਣ ਤੇ ਲੱਗੀ ਹੋਈ ਹੈ। ਬਠਿੰਡਾ ਲੋਕ ਸਭਾ ਸੀਟ ‘ਤੇ ਸਥਿਤੀ ਇਸ ਵਾਰ ਪਹਿਲੀਆਂ ਚੋਣਾਂ ਨਾਲੋਂ ਵੱਖਰੀ ਹੈ। ਇਸ ਤੋਂ ਪਹਿਲਾਂ ਇੱਥੇ ਪਿਛਲੇ ਕਰੀਬ 20 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਆ ਰਿਹਾ ਹੈ। ਇਸ ਵਾਰ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਿਛਲੇ 15 ਸਾਲ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ।

Also Read : Lok Sabha Election Results: ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਖਤਮ, ਗਿਣਤੀ ਸ਼ੁਰੂ

ਇਸ ਵਾਰ ਉਹਨਾਂ ਦੇ ਮੁਕਾਬਲੇ ਪੁਰਾਣੇ ਭਾਈਵਾਲ ਭਾਜਪਾ ਵੱਲੋਂ ਪਰਮਪਾਲ ਕੌਰ, ਅਕਾਲੀ ਦਲ ਛੱਡ ਕੇ ਕਾਂਗਰਸ ‘ਚ ਆਏ ਜੀਤ ਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਆਪ ਦੇ ਗੁਰਮੀਤ ਸਿੰਘ ਖੁੱਡੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੱਖਾ ਸਿਧਾਣਾ ਵੀ ਮੈਦਾਨ ਵਿੱਚ ਹਨ। ਬਠਿੰਡਾ ਸੀਟ ‘ਤੇ ਕਈ ਸਾਲਾਂ ਬਾਅਦ ਪਹਿਲੀ ਵਾਰ ਅਜਿਹਾ ਮਹੌਲ ਹੈ ਕਿ ਕਿਸੇ ਦੀ ਵੀ ਜਿੱਤ ਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ। ਸ਼ਹਿਰ ਦੇ ਹਲਵਾਈਆਂ ਨੇ ਲੱਡੂ ਤਾਂ ਵੱਟ ਰੱਖੇ ਹਨ ਪਰ ਨਤੀਜੇ ਦਾ ਕੋਈ ਕਿਆਸ ਨਾ ਹੋਣ ਕਰਕੇ ਲੱਡੂਆਂ ਦਾ ਆਰਡਰ ਕਿਸੇ ਵੱਲੋਂ ਨਹੀਂ ਕੀਤਾ ਗਿਆ। ਆਮ ਲੋਕਾਂ ਵੱਲੋਂ ਇੱਕ ਦੂਜੇ ਨੂੰ ਬੱਸ ਇਹੋ ਸਵਾਲ ਕੀਤਾ ਜਾ ਰਿਹਾ “ਕੌਣ ਅੱਗੇ ਚੱਲ ਰਿਹੈ”। (Lok Sabha Elections Result 2024)