ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਲੋਹਾਖੇੜਾ ਦਾ ਨ...

    ਲੋਹਾਖੇੜਾ ਦਾ ਨੌਜਵਾਨ ਜੰਮੂ-ਕਸ਼ਮੀਰ ‘ਚ ਹੋਇਆ ਸ਼ਹੀਦ

    ਲੋਹਾਖੇੜਾ ਦਾ ਨੌਜਵਾਨ ਜੰਮੂ-ਕਸ਼ਮੀਰ ‘ਚ ਹੋਇਆ ਸ਼ਹੀਦ

    ਲੌਂਗੋਵਾਲ। ਨੇੜਲੇ ਪਿੰਡ ਲੋਹਾਖੇੜਾ ਦਾ ਨੌਜਵਾਨ ਕਰਨੈਲ ਸਿੰਘ ਫੌਜੀ ਜੰਮੂ ਕਸ਼ਮੀਰ ‘ਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਉਂ ਹੀ ਪਿੰਡ ਲੋਹਾਖੇੜਾ ਵਿਖੇ ਫੌਜੀ ਕਰਨੈਲ ਸਿੰਘ ਦੇ ਸਹੀਦ ਹੋਣ ਦੀ ਸੂਚਨਾ ਮਿਲੀ ਤਾਂ ਪੂਰੇ ਪਿੰਡ ਵਿੱਚ ਮਾਤਮ ਛਾਇਆ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹੀਦ ਕਰਨੈਲ ਸਿੰਘ 16 ਜੂਨ 2012 ਦੋਰਾਨ ਜੈਕ ਰਾਇਫਲ ਆਰਮੀ ਵਿਚ ਭਰਤੀ ਹੋਇਆ ਸੀ ਅਤੇ ਦੋ ਸਾਲ ਪਹਿਲਾਂ ਹੀ ਸ਼ਹੀਦ ਕਰਨੈਲ ਸਿੰਘ ਦੀ ਸ਼ਾਦੀ ਹੋਈ ਸੀ।

    ਉਨ੍ਹਾਂ ਦੇ 10 ਮਹੀਨੇ ਦਾ ਪੁੱਤਰ ਹੈ। ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਦਾ ਪਰਿਵਾਰ ਖੇਤੀ ਬਾੜੀ ਦਾ ਕੰਮ ਕਰਦਾ ਹੈ। ਮ੍ਰਿਤਕ ਕਰਨੈਲ ਸਿੰਘ ਦੇ ਪਰਿਵਾਰ ਵਿਚ ਤਿੰਨ ਭੈਣਾਂ ਅਤੇ ਦੋ ਭਰਾ ਸਨ ਪ੍ਰੰਤੂ ਕਰਨੈਲ ਸਿੰਘ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਸੀ। ਉਨ੍ਹਾਂ ਦਾ ਸੰਸਕਾਰ ਪਿੰਡ ਲੋਹਾਖੇੜਾ ਵਿਖੇ ਕੀਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.