ਚੰਡੀਗੜ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਆਦੇਸ਼
ਵਪਾਰੀਆਂ ਨਾਲ ਮੀਟਿੰਗ ਕਰਨਗੇ ਡਿਪਟੀ ਕਮਿਸ਼ਨਰ
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਅਤੇ ਹਰਿਆਣਾ ਤੋਂ ਬਾਅਦ ਚੰਡੀਗੜ ਨੇ ਵੀ ਲਾਕ ਡਾਊਨ ਨੂੰ ਅੱਗੇ ਵਧਾਉਣ ਦਾ ਫੈਸਲਾ ਕਰ ਲਿਆ ਹੈ। ਚੰਡੀਗੜ ਵਿਖੇ ਹੁਣ 25 ਮਈ ਤੱਕ ਪਹਿਲਾਂ ਵਾਂਗ ਪਾਬੰਦੀਆਂ ਜਾਰੀ ਰਹਿਣਗੀਆਂ ਅਤੇ ਕਿਸੇ ਨੂੰ ਵੀ ਇਸ ਤੋਂ ਕੋਈ ਛੋਟ ਨਹੀਂ ਮਿਲੇਗੀ। ਹਾਲਾਂਕਿ ਵਪਾਰੀਆਂ ਨਾਲ ਦੁਕਾਨਾਂ ਨੂੰ ਲੈ ਕੇ ਕੋਈ ਹਲ਼ ਕੱਢਣ ਲਈ ਡਿਪਟੀ ਕਮਿਸ਼ਨ ਚੰਡੀਗੜ ਜਲਦ ਹੀ ਮੀਟਿੰਗ ਕਰਨਗੇ।
ਲਾਕ ਡਾਊਨ ਨੂੰ ਲੈ ਕੇ 25 ਮਈ ਮੁੜ ਕੀਤੀ ਜਾਏਗੀ ਮੀਟਿੰਗ
ਚੰਡੀਗੜ ਵਿਖੇ ਪਾਬੰਦੀਆਂ ਅਤੇ ਲਾਕ ਡਾਊਨ ਨੂੰ ਲੈ ਕੇ 25 ਮਈ ਮੁੜ ਤੋਂ ਮੀਟਿੰਗ ਕੀਤੀ ਜਾਏਗੀ। ਜਿਸ ਤੋਂ ਬਾਅਦ ਫੈਸਲਾ ਕੀਤਾ ਜਾਏਗਾ ਕਿ ਹੁਣ 7 ਦਿਨਾਂ ਤੋਂ ਬਾਅਦ ਹੋਰ ਲੋਕ ਡਾਊਨ ਵਧਾਉਣ ਦੀ ਲੋੜ ਹੈ ਜਾਂ ਫਿਰ ਨਹੀਂ। ਚੰਡੀਗੜ ਵਿਖੇ ਵਾਰ ਰੂਮ ਦੀ ਮੀਟਿੰਗ ਦੌਰਾਨ ਵੀ.ਪੀ. ਸਿੰਘ ਬਦਨੌਰ ਵਲੋਂ ਅਧਿਕਾਰੀ ਤੋਂ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਲਈ ਗਈ ਸੀ ਅਤੇ ਇਸ ਨਾਲ ਹੀ ਅਧਿਕਾਰੀਆਂ ਦਾ ਪੱਖ ਜਾਣਿਆ ਗਿਆ ਕਿ ਉਹ ਲਾਕ ਡਾਊਨ ਅਤੇ ਪਾਬੰਦੀਆਂ ਬਾਰੇ ਕੀ ਕਹਿਣਾ ਚਾਹੰੁਦੇ ਹਨ।
ਇਸ ’ਤੇ ਅਧਿਕਾਰੀਆਂ ਵਲੋਂ ਪੰਜਾਬ ਅਤੇ ਹਰਿਆਣਾ ਦੀ ਤਰਜ਼ ‘ਤੇ ਲਾਕ ਡਾਊਨ ਨੂੰ ਘੱਟ ਤੋਂ ਘੱਟ 1 ਹਫ਼ਤਾ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਤਾਂ ਵੀ.ਪੀ. ਸਿੰਘ ਬਦਨੌਰ ਵਲੋਂ ਮੌਜੂਦਾ ਸਥਿਤੀ ਅਤੇ ਅਧਿਕਾਰੀਆਂ ਵਲੋਂ ਦਿੱਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਹਫ਼ਤੇ ਲਈ ਲਾਕ ਡਾਊਨ ਹੋਰ ਵਧਾਉਣ ਦਾ ਫੈਸਲਾ ਕਰਦੇ ਹੋਏ ਆਦੇਸ਼ ਜਾਰੀ ਕਰਨ ਲਈ ਕਹਿ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।