ਹਰਿਆਣਾ ’ਚ 14 ਜੂਨ ਤੱਕ ਵਧਿਆ ਲਾਕਡਾਊਨ

ਦੁਕਾਨਾਂ ਨੂੰ ਦੋ ਸਮੂਹਾਂ ’ਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ

ਸੱਚ ਕਹੂੰ ਨਿਊਜ਼ ਚੰਡੀਗੜ੍ਹ । ਹਰਿਆਣਾ ਸਰਕਾਰ ਨੇ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਸੂਬੇ ’ਚ ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ (ਲਾਕਡਾਊਨ) 14 ਜੂਨ ਤੱਕ ਵਧਾ ਦਿੱਤਾ ਹੈ ਉੱਥੇ ਸਰਕਾਰ ਨੇ ਨਿਯਮਾਂ ’ਚ ਹੋਰ ਢਿੱਲ ਦਿੰਦਿਆਂ ਦੁਕਾਨਾਂ ਨੂੰ ਦੋ ਸਮੂਹਾਂ ’ਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ ।

ਦੁਕਾਨਾਂ ਦੇ ਖੁੱਲ੍ਹਣ ਲਈ ਆਡ-ਇਵਨ ਸਿਸਟਮ ਜਾਰੀ ਰਹੇਗਾ ਉੱਥੇ ਜਾਣਕਾਰੀ ਅਨੁਸਾਰ ਸ਼ਾਪਿੰਗ ਮਾਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਨਵੀਂ ਗਾਈਡਲਾਈਨ ਅਨੁਸਾਰ ਰੈਸਟੋਰੈਂਟ (ਹੋਟਲ ਅਤੇ ਮਾਲ ਸਮੇਤ) ਨੂੰ 50 ਫੀਸਦੀ ਬੈਠਕ ਦੀ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਸਮਾਜਿਕ ਦੂਰੀ ਦੀ ਦੇ ਨਿਯਮਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਉੱਥੇ ਧਾਰਮਿਕ ਸਥਾਨਾਂ ’ਤੇ ਇੱਕ ਵਾਰ ’ਚ 21 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।