ਸਾਰੇ ਦੇਸ਼ ‘ਚ ਰਹੇਗਾ ਲਾਕ ਡਾਊਨ : ਮੋਦੀ
ਨਵੀਂ ਦਿੱਲੀ। ਦੁਨੀਆਭਰ ‘ਚ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਸ ਦਰਮਿਆਨ ਪੀ.ਐਮ. ਮੋਦੀ ਅੱਜ ਦੇਸ਼ ਨੂੰ ਦੂਜੀ ਵਾਰ ਸੰਬੋਧਨ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 19 ਮਾਰਚ ਨੂੰ ਦੇਸ਼ ਨੂੰ ਸੰਬੋਧਨ ਕੀਤਾ ਸੀ। ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਮੁਸ਼ਕਿਲ ਦੌਰ ਤੋਂ ਲੰਘ ਰਿਹਾ ਹੈ।
ਉਨ੍ਹਾਂ ਨੇ ਲੋਕਾਂ ਤੋਂ ਸੋਸ਼ਲ ਡਿਸਟੇਂਸਿੰਗ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਜਿੰਨਾ ਸੰਭਵ ਹੋ ਸਕੇ ਉਹ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਤੋਂ ਜਨਤਾ ਕਰਫਿਊ ਦੀ ਅਪੀਲ ਕੀਤੀ ਸੀ, ਭਾਵ ਜਨਤਾ ਖੁਦ ਹੀ ਖੁਦ ਨੂੰ ਆਇਸੋਲੇਟ ਕਰਨ ਦੀ ਕੋਸ਼ਿਸ਼ ਕਰੇ, ਜਿਵੇ ਕਰਫਿਊ ‘ਚ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅੱਜ ਭਾਵ 24 ਮਾਰਚ ਰਾਤ 12 ਵਜੇ ਤੋਂ ਸਾਰੇ ਦੇਸ਼ ‘ਚ ਲਾਕ ਡਾਊਨ ਜਾਰੀ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸਾਰੇ ਭਾਰਤ ‘ਚ 21 ਦਿਨ ਤੱਕ ਸਾਰੇ ਭਾਰਤ ‘ਚ ਲਾਕ ਡਾਊਨ ਰਹੇਗਾ। ਇਸ ਸਮੇਂ ਪੀਐਮ ਮੋਦੀ ਨੇ ਇੱਕ ਬੈਨਰ ਵੀ ਪੇਸ਼ ਕੀਤਾ।
ਜਿਸ ‘ਚ ਭਾਰਤੀਆਂ ਨੂੰ ਘਰੇ ਰਹਿਣ ਦੀ ਸਲਾਹ ਦਿੱਲੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਰਿਪੋਰਟ ਮੁਤਾਬਕ ਕੋਰੋਨਾ ਦੇ ਮਰੀਜਾਂ ਨੂੰ 1 ਲੱਖ ਅੰਕੜਾ ਪਹੁੰਚਣ ਤੱਕ 67 ਦਿਨ ਲੱਗੇ। 2 ਲੱਖ ਦੀ ਗਿਣਤੀ ਪਹੁੰਚਣ ‘ਤੇ ਇਸ ਨੂੰ 11 ਦਿਨ ਲੱਗੇ ਅਤੇ 2 ਲੱਖ ਤੋਂ 3 ਲੱਖ ਹੋਣ ‘ਤੇ ਇਸ ਨੂੰ ਸਿਰਫ਼ 4 ਦਿਨ ਲੱਗੇ।
ਪ੍ਰਧਾਨ ਮੰਤਰੀ ਦੇ ਭਾਸ਼ਨ ਦੀਆਂ ਮੁੱਖ ਗੱਲਾਂ
- ਸਾਰੇ ਭਾਰਤ ਂਚ ਰਹੇਗਾ ਲਾਕ-ਡਾਊਨ
- ਸੈਨੀਟਾਈਜ਼ ਕਰਨ ਵਾਲਿਆਂ ਦਾ ਕਰੋ ਧੰਨਵਾਦ
- ਕੋਰੋਨਾ ਨਾਲ ਲੜਨ ਵਾਸਤੇ 15000 ਕਰੋੜ ਕੇਂਦਰ ਵੱਲੋਂ ਪਾਸ
- ਜਰੂਰੀ ਚੀਜਾਂ ਦੀ ਸਪਲਾਈ ਬਣੀ ਰਹੇਗੀ।
- ਮੈਡੀਕਲ, ਪੈਰਾਮੈਡੀਕਲ ਟ੍ਰੇਨਿੰਗ ਦਾ ਕੰਮ ਵਧਾਵਾਂਗੇ : ਮੋਦੀ
- ਅਫ਼ਵਾਹਾਂ ਤੋਂ ਰਹੋ ਸਾਵਧਾਨ
- 14 ਅਪਰੈਲ ਤੱਕ ਜਾਰੀ ਰਹੇਗਾ ਲਾਕ-ਡਾਊਨ
- ਪਿਛਲੀ ਵਾਰ ਕਿਹਾ ਸੀ ਕਿ ਕੁੱਝ ਹਫ਼ਤੇ ਮੰਗਣ ਲਈ ਆਇਆ ਹਾਂ : ਮੋਦੀ
- ਆਉਣ ਵਾਲੇ 21 ਦਿਨ ਬਹੁਤ ਹੀ ਅਹਿਮ
- ਜੇਕਰ 21 ਦਿਨ ਨਾਂ ਸੰਭਲੇ ਤਾਂ ਦੇਸ਼ 21 ਸਾਲ ਪਿੱਛੇ ਚਲਾ ਜਾਵੇਗਾ।
- 21 ਦਿਨ ਵਾਸਤੇ ਭੱਲ ਜਾਓ ਕਿ ਬਾਹਰ ਨਿਕਲਣਾਂ ਕੀ ਹੁੰਦਾ ਹੈ : ਮੋਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।