
Patiala News: ਅੱਜ ਤੋਂ ਹੀ ਸਫਾਈ ਪ੍ਰਬੰਧਾਂ ’ਚ ਜੁਟ ਜਾਓ ਨਹੀਂ ਤਾਂ ਹੋਣਗੇ ਸਖਤ ਐਕਸ਼ਨ: ਡਾ. ਰਵਜੋਤ ਸਿੰਘ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦਾ ਨਗਰ ਨਿਗਮ ਸਫਾਈ ਪ੍ਰਬੰਧਾਂ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ। ਇੱਥੋਂ ਤੱਕ ਕਿ ਅੱਜ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪਟਿਆਲਾ ਦੀ ਸਾਫ ਸਫਾਈ ਦੀ ਮੰਦੀ ਹਾਲਤ ’ਤੇ ਪਟਿਆਲਾ ਦੇ ਨਿਗਮ ਕਮਿਸ਼ਨਰ ਸਮੇਤ ਮੇਅਰ ਨੂੰ ਝਾੜ ਪਾਈ ।
ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਪਟਿਆਲਾ ਦਾ ਸਫਾਈ ਪੱਖੋ ਬਹੁਤ ਬੁਰਾ ਹਾਲ ਹੈ, ਉਨ੍ਹਾਂ ਕਿਹਾ ਕਿ ਪਟਿਆਲਾ ਇੱਕ ਸਟੋਰੀਕਲ ਸਿਟੀ ਹੈ ਪਰ ਇੱਥੇ ਆ ਕੇ ਅੱਜ ਉਨ੍ਹਾਂ ਦਾ ਬੜਾ ਦਿਲ ਦੁਖਿਆ। ਉਨ੍ਹਾਂ ਕਿਹਾ ਕਿ ਛੋਟੀਆਂ ਕਮੇਟੀਆਂ ਵਿੱਚ ਵੀ ਇਸ ਤੋਂ ਵੱਧ ਸਾਫ ਸਫਾਈ ਦਾ ਹਾਲ ਵਧੀਆ ਹੁੰਦਾ ਹੈ ਪਰ ਪਟਿਆਲਾ ਅੱਜ ਆ ਕੇ ਉਨ੍ਹਾਂ ਨੂੰ ਅਜਿਹੀ ਉਮੀਦ ਨਹੀਂ ਸੀ। Patiala News
Read Also : Bathinda News: ਕਾਰ ਨਹਿਰ ’ਚ ਡਿੱਗੀ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਕੀਤੀ ਮੱਦਦ
ਉਨ੍ਹਾਂ ਇਸ ਮੌਕੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਲੋਕਾਂ ਨੇ ਦੱਸਿਆ ਕਿ ਹਫਤਾ-ਹਫਤਾ ਇੱਥੋਂ ਕੂੜਾ ਨਹੀਂ ਉਠਾਇਆ ਜਾਂਦਾ। ਇਸ ਦੌਰਾਨ ਪਟਿਆਲਾ ਦੇ ਮੇਅਰ ਅਤੇ ਕਮਿਸ਼ਨਰ ਦੀ ਹਾਲਤ ਖਸਤਾ ਬਣੀ ਹੋਈ ਸੀ। ਇਸ ਦੌਰਾਨ ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਤੋਂ ਹੀ ਇੱਥੇ ਸਾਫ ਸਫਾਈ ਦੇ ਕੰਮਾਂ ਵਿੱਚ ਜੁਟ ਜਾਓ, ਜੇਕਰ ਉਨ੍ਹਾਂ ਨੂੰ ਦੁਬਾਰਾ ਅਜਿਹੀ ਸਫਾਈ ਪ੍ਰਬੰਧਾਂ ਬਾਰੇ ਗਲਤੀ ਮਿਲੀ ਤਾਂ ਉਹ ਇੱਥੇ ਵੱਡੇ ਐਕਸ਼ਨ ਲੈਣਗੇ। ਜਿਸ ਤੋਂ ਫਿਰ ਉਹ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।