ਕੈਂਪ ਦੌਰਾਨ ਪੀਐਂਮ ਸਵੈਨਿਧੀ ਸਕੀਮ ਤਹਿਤ ਲੋਨ ਅਪਲਾਈ ਕਰਵਾਏ, ਲੋਕਾਂ ਨੇ ਵੱਡੀ ਗਿਣਤੀ ’ਚ ਲਿਆ ਲਾਹਾ

PM SVANIDHI Scheme
ਅਮਲੋਹ :ਬਲਜਿੰਦਰ ਸਿੰਘ ਕਾਰਜ ਸਾਧਕ ਅਫ਼ਸਰ ਰੇਹੜੀ ਫੜੀ ਵਾਲਿਆਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਕੇਂਦਰ ਅਤੇ ਪੰਜਾਬ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਪੀਐੱਮ ਸਵੈਨਿਧੀ ਸਕੀਮ : ਕਾਰਜ ਸਾਧਕ ਅਫ਼ਸਰ | PM SVANIDHI Scheme 

PM SVANIDHI Scheme: (ਅਨਿਲ ਲੁਟਾਵਾ) ਅਮਲੋਹ। ਅੱਜ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਅਮਲੋਹ ਬਲਜਿੰਦਰ ਸਿੰਘ ਦੇ ਦਿਸਾ-ਨਿਰਦੇਸਾਂ ਅਨੁਸਾਰ ਪੀਐੱਮ ਸਵੈਨਿਧੀ ਸਕੀਮ ਤਹਿਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਪੀਐਮ. ਸਵੈਨਿਧੀ ਸਕੀਮ ਚਲਾਈ ਜਾ ਰਹੀ ਹੈ, ਜਿਸ ਵਿੱਚ ਸ਼ਹਿਰ ਦੇ ਰੇਹੜੀ-ਫੜੀ ਵਾਲਿਆਂ ਨੂੰ ਆਰਥਿਕ ਸਹਾਇਤਾ ਦੇਣ ਲਈ ਸਬਸਿਡੀ ਵਾਲਾ ਲੋਨ ਮੁਹੱਇਆ ਕਰਵਾਇਆਂ ਜਾਦਾ ਹੈ ।

ਇਹ ਵੀ ਪੜ੍ਹੋ: CBSE Date Sheet: ਸੀਬੀਐਸਈ ਨੇ 10ਵੀਂ ਤੇ12ਵੀਂ ਦੀ ਡੇਟਸ਼ੀਟ ਕੀਤੀ ਜਾਰੀ

ਅੱਜ ਦੇ ਇਸ ਕੈਂਪ ਵਿੱਚ ਰੇਹੜੀ-ਫੜੀ ਵਾਲਿਆਂ ਦਾ ਨਗਰ ਕੌਂਸਲ ਦੇ ਡੇ-ਨੂਲਮ ਅਧਿਕਾਰੀਆਂ ਵੱਲੋਂ ਲੋਨ ਅਪਲਾਈ ਕੀਤਾ ਗਿਆ ਅਤੇ ‘ਸਵੈਨਿਧੀ ਸੇ ਸਮਰਿਧੀ’ ਸਕੀਮ ਦੇ ਤਹਿਤ ਰੇਹੜੀ-ਫੜੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਠ ਹੋਰ ਸਕੀਮਾਂ ਨਾਲ ਵੀ ਜੋੜਿਆ ਗਿਆ। ਕੈਂਪ ਦੌਰਾਨ ਨਗਰ ਕੌਂਸਲ ਦੇ ਡੇ-ਨੂਲਮ ਸਕੀਮ ਦੇ ਅਧਿਕਾਰੀ ਸਿਟੀ ਮਿਸ਼ਨ ਮੈਨੇਜ਼ਰ ਦਰਸ਼ਨ ਸਿੰਘ ਅਤੇ ਕਮਿਊਨਟੀ ਆਰਗੇਨਾਇਜਰ ਸ੍ਰੀਮਤੀ ਚੇਤਨਾ ਮੰਜੂ ਨੇ ਦੱਸਿਆਂ ਕਿ ਇਸ ਕੈਂਪ ਦਾ ਮੁੱਖ ਉਦੇਸ਼ ਸ਼ਹਿਰ ਦੇ ਰੇਹੜੀ-ਫੜੀ ਵਾਲਿਆਂ ਨੂੰ ਸਰਕਾਰ ਦੇ ਭਲਾਈ ਸਕੀਮਾਂ ਨਾਲ ਜੋੜਨਾ ਹੈ ਅਤੇ ਰੇਹੜੀ-ਫੜੀ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇੇ ਕੈਂਪ ਵਿੱਚ ਜਿੱਥੇ ਇਨ੍ਹਾਂ ਦੇ ਲੋਨ ਕਰਵਾਏ ਗਏ, ਉੱਥੇ ਹੀ ਇਨ੍ਹਾਂ ਦੇ ਬੀਮੇ ਵੀ ਕਰਵਾਏ ਗਏ। PM SVANIDHI Scheme