ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News LIVE : ਬਰਨਾਵਾ...

    LIVE : ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸ਼ੁੱਕਰਵਾਰ ਸਵੇਰੇ ਭੇਜੀ ਇੰਸਟਾਗ੍ਰਾਮ ’ਤੇ ਤਾਜ਼ਾ ਵੀਡੀਓ

    msg4ok

    LIVE : ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸ਼ੁੱਕਰਵਾਰ ਸਵੇਰੇ ਭੇਜੀ ਇੰਸਟਾਗ੍ਰਾਮ ’ਤੇ ਤਾਜ਼ਾ ਵੀਡੀਓ

    ਬਰਨਾਲਾ (ਸੋਨੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁੱਕਰਵਾਰ ਸਵੇਰੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਇੰਸਟਾਗ੍ਰਾਮ ’ਤੇ ਅਤੇ ਫਿਰ ਰਾਤ 9 ਵਜੇ ਯੂ-ਟਿਊਬ ਚੈਨਲ ’ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਹਰ ਰੋਜ਼ ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ ’ਤੇ ਲਾਈਵ ਆਉਣਗੇ। ਆਓ ਪੂਜਨੀਕ ਗੁਰੂ ਜੀ ਦੇ ਅਧਿਆਤਮਿਕ ਬਚਨਾਂ ਨੂੰ ਪੜ੍ਹੀਏ ….

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਨੇ ਜੋ ਲਿਖਿਆ ਹੈ ਉਹ ਹੋਵੇਗਾ, ਭਗਵਾਨ ਨੇ ਜੋ ਲਿਖਿਆ ਹੈ ਉਹ ਜ਼ਰੂਰ ਹੋਵੇਗਾ। ਪਰ ਉਨ੍ਹਾਂ ਦੀ ਲਿਖਤ ’ਚ ਇੱਕ ਗੱਲ ਹੋਰ ਹੈ ਕਿ ਮਨੁੱਖ ਸਰੀਰ ਜੋ ਹੈ ਖੁਦਮੁਖਤਿਆਰ ਹੈ, ਮਰਜ਼ੀ ਦਾ ਮਾਲਕ ਹੈ ਕਾਫੀ ਹੱਦ ਤੱਕ। ਜਿਸ ਦੀ ਵਜ੍ਹਾ ਨਾਲ ਇਹ ਆਪਣੇ ਅੱਛੇ ਕਰਮ ਨਵੇਂ ਤੇ ਬੁਰੇ ਖੁਦ ਬਣਾ ਸਕਦਾ ਹੈ। ਇਹ ਇਨਸਾਨ ਦੇ ਹੱਥ ’ਚ ਭਗਵਾਨ ਨੇ ਤਾਕਤ ਦਿੱਤੀ ਹੈ। ਸੋ ਕਹਿਣ ਦਾ ਭਾਵ ਕਿਸਮਤ ਨੂੰ ਕੁਝ ਹੱਦ ਤੱਕ ਬਦਲਿਆ ਵੀ ਜਾ ਸਕਦਾ ਹੈ। ਕਿਉਂ, ਕਿਉਂਕਿ ਪੰਜ ਤੱਤ ਹੁੰਦੇ ਹਨ ਇਨਸਾਨ ’ਚ। ਪੂਰੀ ਸ੍ਰਿਸ਼ਟੀ ਉਸੇ ਨਾਲ ਬਣੀ ਹੋਈ ਹੈ, ਪ੍ਰਿਥਵੀ, ਪਾਣੀ, ਅਗਨੀ, ਵਾਯੂ ਤੇ ਆਕਾਸ਼। ਆਕਾਸ਼ ਤੱਤ ਬੁੱਧੀ ਦੇਣ ਵਾਲਾ ਹੈ ਜੋ ਇਨਸਾਨ ’ਚ ਸਭ ਤੋਂ ਵੱਧ ਪਾਇਆ ਜਾਂਦਾ ਹੈ।

    ਇਸ ਲਈ ਭਗਵਾਨ ਨੇ ਇਹ ਸ਼ਕਤੀ ਦਿੱਤੀ ਹੈ ਕਿ ਕੁਝ ਹੱਦ ਤੱਕ ਇਨਸਾਨ ਆਪਣੀ ਕਿਸਮਤ ਬਦਲ ਸਕਦਾ ਹੈ ਤੇ ਕਿਸਮਤ ਬਦਲਣ ਲਈ ਆਤਮ ਬਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਆਤਮ ਬਲ ਕਦੋਂ ਆਉਂਦਾ ਹੈ ਜਦੋਂ ਤੁਸੀਂ ਕਰਮਯੋਗੀ ਤੇ ਗਿਆਨਯੋਗੀ ਬਣਦੇ ਹੋ। ਜਦੋਂ ਤੱਕ ਤੁਸੀਂ ਕਰਮਯੋਗੀ ਤੇ ਗਿਆਨਯੋਗੀ ਨਹੀਂ ਬਣਦੇ ਉਦੋਂ ਤੱਕ ਆਤਮਬਲ ਨਹੀਂ ਵਧੇਗਾ। ਤਾਂ ਕਿਹੜਾ ਕਰਮ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਆਤਮਬਲ ਵਧ ਜਾਵੇ। ਇੱਕ ਅਜਿਹਾ ਕਰਮ ਹੈ ਜੋ ਆਤਮਬਲ ਦੀ ਸਪੈਸ਼ਲ ਖੁਰਾਕ ਭਗਵਾਨ ਨੇ ਬਣਾ ਰੱਖੀ ਹੈ, ਉਹ ਕਰਮ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਖੁਦਾ, ਰੱਬ ਦਾ ਨਾਮ ਲੈਣਾ ਉਸਦੀ ਭਗਤੀ ਇਬਾਦਤ ਕਰਨਾ। ਜੇਕਰ ਤੁਸੀਂ ਭਗਵਾਨ ਦਾ ਨਾਮ ਲੈਂਦੇ ਹੋ ਤਾਂ ਆਤਮ ਬਲ ਵੱਧ ਜਾਵੇਗਾ।

    2

    piata ji2

    pita jis

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

     

    LEAVE A REPLY

    Please enter your comment!
    Please enter your name here