ਹਰ ਦਿਨ ਆਖ਼ਰੀ ਦਿਨ ਵਾਂਗ ਜੀਓ
ਕੋਈ ਸਿਆਣਾ ਵਿਅਕਤੀ ਕਹਿੰਦਾ ਹੈ ਕਿ ਜਦੋਂ ਮੈਂ 17 ਸਾਲ ਦਾ ਸੀ ਤਾਂ ਮੈਂ ਪੜਿ੍ਹਆ ਸੀ ਕਿ ਜੇਕਰ ਤੁਸੀਂ ਹਰ ਦਿਨ ਨੂੰ ਇਸ ਤਰ੍ਹਾਂ ਜੀਓ ਕਿ ਮੰਨੋ ਉਹ ਤੁਹਾਡਾ ਆਖ਼ਰੀ ਦਿਨ ਹੈ ਤਾਂ ਇੱਕ ਦਿਨ ਤੁਸੀਂ ਬਿਲਕੁਲ ਸਹੀ ਥਾਂ ਹੋਵੋਗੇ ਇਸ ਵਾਕ ਨੇ ਮੇਰੇ ’ਤੇ ਡੂੰਘਾ ਅਸਰ ਕੀਤਾ ਤੇ ਉਸ ਤੋਂ ਬਾਅਦ ਮੈਂ ਰੋਜ਼ਾਨਾ ਆਪਣਾ ਚਿਹਰਾ ਸ਼ੀਸ਼ੇ ’ਚ ਦੇਖਦਾ ਹਾਂ ਤੇ ਆਪਣੇ-ਆਪ ਨੂੰ ਪੁੱਛਦਾ ਹਾਂ ਕਿ ਜੇਕਰ ਅੱਜ ਮੇਰੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇ ਤਾਂ ਕੀ ਮੈਂ ਉਹ ਕਰਨਾ ਚਾਹਾਂਗਾ, ਜੋ ਮੈਂ ਅੱਜ ਕਰਨ ਵਾਲਾ ਹਾਂ ਕੋਈ ਵੀ ਮਰਨਾ ਨਹੀਂ ਚਾਹੁੰਦਾ ਇੱਥੋਂ ਤੱਕ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਸਵਰਗ ’ਚ ਜਾਵਾਂਗੇ, ਉਹ ਵੀ ਨਹੀਂ ਪਰ ਕੋਈ ਕਦੇ ਇਸ ਤੋਂ ਬਚ ਨਹੀਂ ਸਕਦਾ ਇਹ ਸਭ ਉਵੇਂ ਹੀ ਹੈ ਜਿਵੇਂ ਉਸ ਨੂੰ ਹੋਣਾ ਚਾਹੀਦਾ ਹੈ ਕਿਉਂਕਿ ਮੌਤ ਜੀਵਨ ਦੀ ਇੱਕੋ-ਇੱਕ ਸਰਵਉੱਤਮ ਖੋਜ ਹੈ
ਇਹ ਜੀਵਨ ਨੂੰ ਬਦਲਣ ਵਾਲਾ ਤੱਤ ਹੈ ਇਹ ਨਵੇਂ ਲਈ ਰਸਤਾ ਬਣਾਉਣ ਲਈ ਪੁਰਾਣੇ ਨੂੰ ਸਾਫ਼ ਕਰਦਾ ਹੈ ਤੁਹਾਡਾ ਸਮਾਂ ਬਹੁਤ ਸੀਮਤ ਹੈ, ਇਸਨੂੰ ਜੀਅ ਭਰ ਕੇ ਜੀਓ ਦੂਜਿਆਂ ਦੀ ਸੋਚ ਅਤੇ ਵਿਚਾਰਾਂ ਦੇ ਰੌਲ਼ੇ ’ਚ ਆਪਣੇ ਅੰਦਰ ਦੀ ਆਵਾਜ਼ ਨੂੰ ਦਬਣ ਨਾ ਦਿਓ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਆਪਣੇ ਦਿਲ ਅਤੇ ਜ਼ਮੀਰ ਦਾ ਅਨੁਸਰਨ ਕਰਨ ਦੀ ਹਿੰਮਤ ਰੱਖੋ ਇਹ ਦੋਵੇਂ ਕਿਸੇ ਤਰ੍ਹਾਂ ਪਹਿਲਾਂ ਹੀ ਜਾਣਦੇ ਹਨ ਕਿ ਤੁਸੀਂ ਹਕੀਕਤ ’ਚ ਕੀ ਬਣਨਾ ਚਾਹੁੰਦੇ ਹੋ, ਬਾਕੀ ਸਭ ਗੱਲਾਂ ਆਮ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ