Live: : ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ‘ਚ 4 ਲੱਖ ਸਾਧ-ਸੰਗਤ ਪਹੁੰਚੀ

ok

Live: : ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ‘ਚ 4 ਲੱਖ ਸਾਧ-ਸੰਗਤ ਪਹੁੰਚੀ

(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਕਹਿੰਦੇ ਹਨ ਸੰਤਾਂ ਦੇ ਚਰਨ ਜਿੱਥੇ ਵੀ ਟਿਕਦੇ ਹਨ, ਉਸ ਧਰਤੀ ਲਈ ਉਹ ਵਰਦਾਨ ਸਾਬਤ ਹੁੰਦੇ ਹਨ। ਅਜਿਹਾ ਹੀ ਨਜ਼ਾਰਾ ਗੁਰੂਗ੍ਰਾਮ ‘ਚ ਦੇਖਣ ਨੂੰ ਮਿਲਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਗੁਰੂਗ੍ਰਾਮ ਪਧਾਰਨ ਦੀ ਖੁਸ਼ੀ ਵਿੱਚ ਡੇਰਾ ਸੱਚਾ ਸੌਦਾ ਦੇ ਚਾਰ ਲੱਖ ਸੇਵਾਦਾਰ ਇਸ ਸ਼ਹਿਰ ਨੂੰ ਸਫ਼ਾਈ ਦਾ ਤੋਹਫ਼ਾ ਦੇਣ ਪਹੁੰਚੇ। ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਪਵਿੱਤਰ ਨਾਅਰੇ ਨਾਲ ਸਾਊਥ ਸਿਟੀ-2 ਸਥਿਤ ਨਾਮ ਚਰਚਾ ਘਰ ਦੇ ਸਾਹਮਣੇ ਸਵੇਰੇ 9 ਵਜੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਹੋਈ |

ਇਸ ਦੇ ਨਾਲ ਹੀ ਸ਼ਹਿਰ ਦੀ ਹਰ ਗਲੀ, ਚੌਕ, ਚੌਰਾਹੇ-ਪਾਰਕ, ​​ਸਰਕਾਰੀ ਇਮਾਰਤ, ਜਨਤਕ ਥਾਵਾਂ ‘ਤੇ ਸਫ਼ਾਈ ਦੀ ਵੱਡੀ ਮੁਹਿੰਮ ਸ਼ੁਰੂ ਹੋ ਗਈ ਹੈ। ਲੱਖਾਂ ਸੇਵਾਦਾਰ ਪੂਰੀ ਤਨਦੇਹੀ ਨਾਲ ਸਫਾਈ ਦੇ ਕੰਮ ਵਿੱਚ ਲੱਗੇ ਹੋਏ ਹਨ। ਜਿੱਥੇ ਵੀ ਸੇਵਾਦਾਰਾਂ ਨੂੰ ਕੂੜਾ ਮਿਲਿਆ, ਉਹ ਸਾਫ਼ ਕਰ ਦਿੱਤਾ। ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਪਹੁੰਚੀ ਸਾਧ-ਸੰਗਤ।

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਪਹੁੰਚੀ ਸਾਧ-ਸੰਗਤ।

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਪਹੁੰਚੀ ਸਾਧ-ਸੰਗਤ।

 

balbra

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਵੱਡੀ ਗਿਣਤੀ ’ਚ ਪਹੁੰਚੀ ਸੇਵਾਦਾਰ ਭੈਣਾਂ।

ਪੰਜਾਬ ਦੀ ਸਾਧ-ਸੰਗਤ : ਜੋਨ-4, ਧਨਕੋਟ, ਦੇਵੀਲਾਲ ਨਗਰ, ਬਸਾਈ : ਗੁਰੂਗ੍ਰਾਮ ਸਫਾਈ ਮਹਾਂ ਅਭਿਆਨ (6 ਮਾਰਚ, 2022) ਲਈ ਬਲਾਕਾਂ ਦੀ ਜੋਨ ਵਾਇਜ਼ ਡਿਊ਼ਟੀ

(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੱਕ ਵਾਰ ਫਿਰ ਗੁਰੂ ਨਗਰੀ ਗੁਰੂਗ੍ਰਾਮ ਨੂੰ ਸਫ਼ਾਈ ਦਾ ਤੋਹਫ਼ਾ ਦੇਵੇਗੀ।  ਇਸ ਅਭਿਆਨ ਦੀ ਸ਼ੁਰੂਆਤ 6 ਮਾਰਚ ਨੂੰ ਸਵੇਰੇ 9 ਵਜੇ ਸਾਊਥ ਸਿਟੀ-2 ਨਾਮਚਰਚਾ ਘਰ ਗੁਰੂਗ੍ਰਾਮ ਦੇ ਸਾਹਮਣੇ ਕੀਤੀ ਜਾਵੇਗੀ। ਇਸ ਦੌਰਾਨ ਸਾਫ-ਸਫ਼ਾਈ ਲਈ ਸਾਧ-ਸੰਗਤ ਝਾੜੂ, ਬੱਠਲ, ਕਹੀ, ਦਾਤੀ ਆਦਿ ਸਮਾਨ ਖੁਦ ਲੈ ਕੇ ਪਹੁੰਚੇਗੀ। ਪੰਜਾਬ ਦੀ ਸਾਧ-ਸੰਗਤ ਜੋਨ-4 ’ਚ ਸੇਵਾ ਕਰੇਗੀ। ਪੰਜਾਬ ਦੀ ਸਾਧ-ਸੰਗਤ ਨੇ ਆਪਣੇ-ਆਪਣੇ ਜੋਨ ’ਚ ਹੀ ਸੇਵਾ ਕਰਨੀ ਹੈ ਜੀ।

1. ਜ਼ਿਲ੍ਹਾ : ਪਟਿਆਲਾ
ਏਰੀਆ : ਜੋਤੀ ਪਾਰਕ

2. ਜ਼ਿਲ੍ਹਾ : ਸੰਗਰੂਰ

ਏਰੀਆ : ਪਿੰਡ ਬਸਈ, ਭਵਾਨੀ ਏਨਕਲੇਵ

3. ਜ਼ਿਲ੍ਹਾ : ਸ੍ਰੀ ਮੁਕਤਸਰ ਸਾਹਿਬ

ਏਰੀਆ : ਦੇਵੀ ਲਾਲ ਨਗਰ

4. ਜ਼ਿਲ੍ਹਾ : ਬਠਿੰਡਾ

ਏਰੀਆ : ਸਬਜੀ ਮੰਡੀ, ਹੀਰਾ ਨਗਰ, ਗਾਂਧੀ ਨਗਰ

5. ਜ਼ਿਲ੍ਹਾ : ਲੁਧਿਆਣਾ

ਏਰੀਆ : ਓਮ ਨਗਰ, ਸ਼ਾਂਤੀ ਨਗਰ, ਰਾਜ ਨਗਰ

6. ਜ਼ਿਲ੍ਹਾ : ਫਾਜ਼ਿਲਕਾ

ਏਰੀਆ : ਲਕਸ਼ਮਣ ਵਿਹਾਰ

7. ਜ਼ਿਲ੍ਹਾ : ਫਿਰੋਜ਼ਪੁਰ

ਏਰੀਆ : ਸੈਕਟਰ: 9/9ਏ

8. ਜ਼ਿਲ੍ਹਾ : ਮਾਨਸਾ

ਏਰੀਆ : ਖੰਡਸਾ, ਸਰਸਵਤੀ ਏਨਕਲੇਵ

9. ਜ਼ਿਲ੍ਹਾ : ਮੋਗਾ

ਏਰੀਆ : ਸੈਕਟਰ: 4/7

10. ਜ਼ਿਲ੍ਹਾ : ਬਰਨਾਲਾ

ਏਰੀਆ : ਅਰਜੁਨ ਨਗਰ

11. ਜ਼ਿਲ੍ਹਾ : ਮੋਹਾਲੀ, ਚੰਡੀਗੜ੍ਹ

ਏਰੀਆ : 4/8 ਮਰਲਾ

12. ਜ਼ਿਲ੍ਹਾ/ਬਲਾਕ : ਫਤਹਿਗੜ੍ਹ ਸਾਹਿਬ, ਗੁਰਦਾਸਪੁਰ

ਏਰੀਆ : ਸ਼ਿਵਾ ਜੀ ਨਗਰ

13. ਜ਼ਿਲ੍ਹਾ/ਬਲਾਕ : ਜਲੰਧਰ, ਨਵਾਂ ਸ਼ਹਿਰ, ਮਹਿਲਾ ਚੌਂਕ ਬਲਾਕ

ਏਰੀਆ : ਸੈਕਟਰ: 10/10ਏ

14. ਜ਼ਿਲ੍ਹਾ : ਫਰੀਦਕੋਟ, ਅੰਮ੍ਰਿਤਸਰ

ਏਰੀਆ : ਸੈਕਟਰ: 37/37ਏ

15. ਜ਼ਿਲ੍ਹਾ/ਬਲਾਕ : ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਸਮਾਣਾ ਬਲਾਕ

ਏਰੀਆ : ਕਾਦੀਪੁਰ, ਗਾਡੋਲੀ, ਗੜੀ

32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ ਸਾਧ-ਸੰਗਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜੂਰੀ ’ਚ ‘ਹੋ ਪਿ੍ਰਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 17 ਦਸੰਬਰ 2011 ’ਚ ਗੁਰੂਗ੍ਰਾਮ ਨੂੰ 3 ਲੱਖ ਤੋਂ ਵੱਧ ਸੇਵਾਦਾਰਾਂ ਵੱਲੋਂ 7 ਘੰਟਿਆਂ ’ਚ ਗੰਦਗੀ ਮੁਕਤ ਕੀਤਾ ਗਿਆ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਪੁਰੀ, ਕੋਟਾ, ਗੁਰੂਗ੍ਰਾਮ, ਸਰਸਾ, ਜੋਧਪੁਰ, ਕੋਟਾ, ਹੌਂਸ਼ੰਗਾਬਾਦ, ਪੁਰੀ (ਉੜੀਸਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ ਅਤੇ ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ (ਦਿੱਲੀ), ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ (ਰਾਜ), ਅਲਵਰ, ਦੌਸਾ, ਸਵਾਈ ਮਾਧੋਪੁਰ (ਰਜਿ.), ਸ਼ਿਓਪੁਰ (ਮੱਧ ਪ੍ਰਦੇਸ਼), ਟੋਂਕ (ਰਜਿ.), ਦੇਸ਼ ਦੀ ਵਿੱਤੀ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ, ਪਾਣੀਪਤ, ਜੈਪੁਰ, ਕਰਨਾਲ ਸਣੇ ਦੇਸ਼ ਦੇ 32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ