ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home ਵਿਚਾਰ ਲੇਖ ਸਾਹਿਤ ਦਾ ਸਾਡੀ...

    ਸਾਹਿਤ ਦਾ ਸਾਡੀ ਜ਼ਿੰਦਗੀ ‘ਚ ਹੋਣਾ ਬੇਹੱਦ ਜ਼ਰੂਰੀ

    Literature, VeryImportant, Lives

    ਪਰਮਜੀਤ ਕੌਰ ਸਿੱਧੂ

    ਸਾਹਿਤ ਸਮਾਜ ਦਾ ਸ਼ੀਸ਼ਾ ਹੈ, ਅਸੀਂ ਸਮਾਜ ਵਿਚ ਰਹਿੰਦੇ ਹੋਏ, ਇਸ ਦੇ ਨਾਲ ਦੂਜਿਆਂ ਦੁਆਰਾ ਕੀਤੇ ਜ਼ਿੰਦਗੀ ਵਿਚ ਸਮਝੌਤੇ, ਜ਼ਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾ ਲੈਂਦੇ ਹਾਂ। ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਨਾਲ ਕਰਦੇ ਹੋਏ, ਉਨ੍ਹਾਂ ਤੋਂ ਸਬਕ ਲੈਂਦੇ ਹਾਂ ਤੇ ਜਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। ‘ਸਾਹਿਤ’ ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ ਜਿਸ ਵਿਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਆਪਣੇ ਖੁਦ ਦੇ ਨਿੱਜੀ ਤਜ਼ਰਬੇ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਕੇ ਪਾਠਕਾਂ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਦੁਆਰਾ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜ਼ਰਬਾ ਉਸ ਨੇ ਖੁਦ ਕੀਤਾ ਹੁੰਦਾ ਹੈ। ਇਸ ਦੇ ਦੁਆਰਾ ਜਿੰਦਗੀ ਦੀਆਂ ਵੱਡੀਆਂ ਸੱਚਾਈਆਂ, ਕਠੋਰਤਾਵਾਂ, ਵਿਚਾਰ, ਹਲਾਤਾਂ, ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਇਸ ਰਸਤੇ ਉੱਪਰ ਚੱਲਣਾ ਚਾਹੁੰਦੇ ਹਨ ਤੇ ਜਿੰਦਗੀ ਨੂੰ ਨੇੜੇ ਤੋਂ ਤੱਕਣਾ ਚਾਹੁੰਦੇ ਹਨ।

    ਸਭ ਤੋਂ ਵੱਧ ਜੋ ਗੱਲ ਹੈਰਾਨੀਜਨਕ ਹੈ, ਉਹ ਇਹ ਹੈ ਕਿ ਇਸ ਵਿਚ ਬੋਲ-ਚਾਲ, ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਤੇ ਸਿਰਫ਼ ਸ਼ਬਦਾਂ ਦੁਆਰਾ ਹੀ ਹੁੰਦਾ ਹੈ। ਹੁਣ ਇਹ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿੱਤਰਨ ਦੀ ਕਿੰਨੀ ਕੁ ਮੁਹਾਰਤ ਹੈ ਕਿ ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਅੱਗੋਂ ਕਿਸੇ ਫਿਲਮ ਦੀ ਰੀਲ ਵਾਂਗ ਘੁੰਮ ਜਾਵੇ ਤੇ ਪਾਠਕ ਉਸ ਲੇਖਕ ਦੀ ਲੇਖਣੀ ਦੇ ਨਾਲ ਖੁਸ਼ੀ ਦੀ ਘਟਨਾ ਵੇਲੇ ਖੁਸ਼ ਹੋਵੇ ਅਤੇ ਦੁੱਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਕਰੇ ਤੇ ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ‘ਚ ਵਹਿ ਕੇ ਉਸ ਦੇ ਚਿਹਰੇ ‘ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ ਉੱਪਰ ਇਸ ਕਦਰ ਹਾਵੀ ਹੋ ਜਾਵੇ ਕਿ ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ।

    ਸਾਡੇ ਬਹੁਤ ਸਾਰੇ ਸਹਿਤਕਾਰ ਹੋਏ, ਉਨ੍ਹਾਂ ਦੇ ਅੰਦਰ ਇਹੋ-ਜਿਹੀ ਸ਼ਕਤੀ ਸੀ, ਜੋ ਮਨੁੱਖਤਾ ਨੂੰ ਬਦਲਣ ਦੇ ਕੰਮ ਆ ਸਕਦੀ ਹੈ, ਜਿਵੇਂ ਬਾਬਾ ਫ਼ਰੀਦ ਜੀ ਨੂੰ ਸਾਹਿਤ ਦੇ ਮੋਢੀ ਮੰਨਿਆ ਜਾਂਦਾ ਹੈ। ਕਿਉਂਕਿ ਉਨ੍ਹਾਂ ਦੀ ਰਚਨਾ ਦੇ ਨਾਲ ਹੀ ਸਾਹਿਤ ਅਰੰਭ ਹੋਇਆ। ਪਰ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਹਨ। ਸਾਹਿਤ ਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਹਰ ਮਨੁੱਖ ਦੇ ਅੰਦਰ ਪਣਪਦੀ ਹਰ ਸ਼ੈਅ ਨੂੰ ਕਾਬੂ ‘ਚ ਰੱਖਦਾ ਹੈ। ਇਸ ਦੇ ਨਾਲ ਮਨ ਦੇ ਅੰਦਰ ਅਲੋਚਨਾਤਮਿਕ ਵਿਚਾਰਧਾਰਾ ਵੀ ਪੈਦਾ ਹੁੰਦੀ ਹੈ ਜਿਹੜੀ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜ਼ਬਰ-ਜ਼ੁਲਮ, ਵਖਰੇਵੇਂ, ਊਚ-ਨੀਚ, ਜਾਤ-ਪਾਤ ਦੇ ਭੈੜੇ ਵਿਕਾਰਾਂ ਨੂੰ ਦਬਾਉਣ ‘ਚ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾਮਾਨ ਕਰਦੀ ਹੈ। ਸਾਹਿਤ ਕਿਸੇ ਆਦਮੀ ਉੱਪਰ ‘ਸਮਾਜ ਵਿਚੋਂ’ ਪੈਣ ਵਾਲੇ ਦਬਾਅ ਨੂੰ ਘੱਟ ਕਰਨ ‘ਚ ਸਹਾਇਕ ਸਿੱਧ ਹੁੰਦਾ ਹੈ। ਸਾਹਿਤ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਤੇ ਮਨੋਵਿਗਿਆਨ ਵਰਗੇ ਵਿਸ਼ਿਆਂ Àੁੱਪਰ ਗਿਆਨ ਪ੍ਰਾਪਤ ਹੁੰਦਾ ਹੈ। ‘ਸਾਹਿਤ’ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਣ ਲਈ ਹਲੀਮੀ, ਜ਼ਮੀਨੀ ਪੱਧਰ, ਸੋਚ ਉੱਪਰ ਕਾਬੂ ਹੋਣਾ, ਜਿਵੇਂ ਕਿ-

    ‘ਲੱਖ ਕਿਤਾਬਾਂ ਪੜ੍ਹੀਆਂ ਭਾਵੇਂ ਤੂੰ
    ਕੋਈ ਮਨ ਦੀ ਪੜ੍ਹੀ ਤਾਂ ਦੱਸੀਂ’

    ਕਿਤਾਬਾਂ ਆਪਣੇ ਅੰਦਰ ਗਿਆਨ ਦਾ ਅਥਾਹ ਸਮੁੰਦਰ ਛੁਪਾ ਕੇ ਬੈਠੀਆਂ ਹਨ। ਕਿਤਾਬਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇੱਕ ਵਿਦਵਾਨ ਅਨੁਸਾਰ, ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ, ਕੁਝ ਕਿਤਾਬਾਂ ਸਿਰਫ਼ ਸੁਆਦ ਲਈ ਹੁੰਦੀਆਂ ਹਨ, ਕੁਝ ਕਿਤਾਬਾਂ ਨਿਗਲਣ ਵਾਸਤੇ ਹੁੰਦੀਆਂ ਹਨ ਤੇ ਕੁਝ ਕਿਤਾਬਾਂ ਹੌਲੀ-ਹੌਲੀ ਚਬਾ-ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਭਾਵ, ਕੁਝ ਕਿਤਾਬਾਂ ਨੂੰ ਅਸੀਂ ਭਾਗਾਂ ਦੇ ਵਿਚ ਪੜ੍ਹਦੇ ਹਾਂ, ਕੁਝ ਕਿਤਾਬਾਂ ਅਸੀਂ ਖਾਨਾਪੂਰਤੀ ਲਈ ਪੜ੍ਹਦੇ ਹਾਂ, ਕੁਝ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਰਾਮ ਨਾਲ ਸਮਝ-ਸਮਝ ਕੇ ਪੜ੍ਹਦੇ ਹਾਂ ਤੇ ਆਪਣਾ ਧਿਆਨ ਉਨ੍ਹਾਂ ਉੱਪਰ ਕੇਂਦਰਿਤ ਕਰਦੇ ਹਾਂ। ਕਿਤਾਬਾਂ ਸੱਚੇ ਮਿਤਰਾਂ ਵਾਂਗ ਹੁੰਦੀਆਂ ਹਨ ਜੋ ਕਿ ਸਾਡੇ ਜੀਵਨ ਵਿਚ ਸਦਾ ਬਣੇ ਰਹਿੰਦੇ ਹਨ ਤੇ ਸਮੇਂ-ਸਮੇਂ ਸਿਰ ਚੰਗੇ ਅਗਵਾਈਕਾਰ ਵਾਂਗ ਅਗਵਾਈ ਕਰਦੇ ਦੀਆਂ ਹਨ।

    ਹਰ ਵਰਗ ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ, ਪਰ ਉਸ ਤੋਂ ਵੀ ਜਰੂਰੀ ਹੈ, ਉਸ ਵਿਚੋਂ ਗਿਆਨ ਪ੍ਰਾਪਤ ਕਰਨਾ ਅਤੇ ਉਸ ਗਿਆਨ ਨੂੰ ਸਮੇਂ-ਸਮੇਂ ਸਿਰ ਆਪਣੀ ਜਿੰਦਗੀ ਵਿਚ ਵਰਤਣਾ, ਤਾਂ ਜੋ ਜਿੰਦਗੀ ਦੇ ਉੱਤਰਾਅ-ਚੜ੍ਹਾਅ ਵਿਚ ਕਿਤਾਬੀ ਗਿਆਨ ਦੀ ਮੱਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ, ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ-ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜ਼ਾਤ ਮਿਲਦੀ ਹੈ। ਜਿਵੇਂ ਆਮ ਤੌਰ ‘ਤੇ ਕਿਹਾ ਜਾਂਦਾ ਹੈ, ਲੋੜ ਕਾਢ ਦੀ ਮਾਂ ਹੈ, ਅਨੁਸਾਰ ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰਕੇ ਝੱਟ ਕੱਢ ਲੈਂਦੇ ਹਾਂ ਤੇ ਸਾਡੇ ਅੰਦਰਲੇ ਮਨ ਬਾਰੇ, ਚਿੰਤਾ ਬਾਰੇ, ਡਰ ਬਾਰੇ, ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਹਰ ਆਦਮੀ ਦੀ ਜਿੰਦਗੀ ਵਿਚ ਜਿਵੇਂ ਜਨਮ ਲੈਣ ਤੋਂ ਮੌਤ ਤੱਕ ਦਾ ਪੰਧ ਆਉਂਦਾ ਹੀ ਹੈ, ਉਸੇ ਤਰ੍ਹਾਂ ਵਿਅਕਤੀ ਦੀ ਜਿੰਦਗੀ ਵਿਚ ਇੱਕ ਉਮਰ ਐਸੀ ਆਉਂਦੀ ਹੈ, ਜਦੋਂ ਉਸ ਦੇ ਵਿਚਾਰ ਖੰਭ ਲਾ ਕੇ ਅੰਬਰਾਂ ਵਿੱਚ ਉੱਡਣ ਲੱਗਦੇ ਹਨ, ਪੈਰ ਜ਼ਮੀਨ ‘ਤੇ ਨਹੀਂ ਲੱਗਦੇ, ਹਰ ਸ਼ੈਅ ਵਿਚ ਮਿੱਠਾ-ਮਿੱਠਾ ਸੰਗੀਤ ਸੁਣਾਈ ਦਿੰਦਾ ਹੈ।

    ਕਲਪਨਾ ਕਾਬੂ ਵਿਚ ਨਹੀਂ ਰਹਿੰਦੀ, ਹਰ ਸ਼ੈਅ ਕਵਿਤਾ ਜਾਪਣ ਲੱਗ ਜਾਂਦੀ ਹੈ। ਉਸ ਸਮੇਂ ਸਾਹਿਤ ਦੀ ਬਹੁਤ ਜ਼ਿਆਦਾ ਲੋੜ ਅਨੁਭਵ ਕੀਤੀ ਜਾਂਦੀ ਹੈ, ਕਿਉਂਕਿ ਮਨ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨ ਤੋਂ ਡਰਦਾ ਹੈ। ਫਿਰ ਉਹ ਸਾਹਿਤ ਵੱਲ ਰੁਖ਼ ਕਰਦਾ ਹੈ। ਆਪਣੀਆਂ ਕੋਮਲ ਭਾਵਨਾ, ਸੂਖ਼ਮ ਵਿਚਾਰਾਂ ਦੇ ਨਾਲ ਰਲਦੇ-ਮਿਲਦੇ ਹਾਣੀ ਨੂੰ ਲੱਭਣ ਲਈ ਸਿਰਫ਼ ਤੇ ਸਿਰਫ਼ ਕਵਿਤਾਵਾਂ, ਕਹਾਣੀਆਂ, ਲੇਖ, ਨਾਟਕ, ਨਾਵਲ ਹੀ ਅਜਿਹੇ ਸਮੇਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖ਼ੜ੍ਹਦੇ ਹਨ ਤੇ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਭਾਵਨਾਵਾਂ ਦੇ ਵਹਿਣ (ਵੇਗ) ਦੀ ਸਹੀ ਤਰਜ਼ਮਾਨੀ ਕਰਦੇ ਹਨ ਇਹ ਪਲ ਜਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ ‘ਤੇ ਜੋ ਵੀ ਮਨ ‘ਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ ‘ਤੇ ਲਕੀਰ ਹੁੰਦੀ ਹੈ। ਗਲਤ ਭਾਸ਼ਾ, ਗਲਤ ਸ਼ਬਦਾਵਲੀ, ਗਲਤ ਵਿਚਾਰ, ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ ‘ਆਰਡੀਐਕਸ’ ਦੇ ਵਿਸਫੋਟ ਵਾਂਗ ਬਰਬਾਦ ਕਰਦਾ ਹੈ।

    ਪਰ ਜੇਕਰ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ, ਉੱਤਮ ਵਿਚਾਰ  Àੁੱਚ ਕੋਟੀ ਦੇ ਲੇਖਕਾਂ ਦੁਆਰਾ ਸਮਾਜ ਨੂੰ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਆਪਣੀ ਜਿੰਦਗੀ ਦੀ ਸਿਰਜਣਾ ਖੁਦ ਕਰਦਾ ਸਕਦਾ ਹੈ। ਉੱਚੀ-ਸੁੱਚੀ ਜਿੰਦਗੀ ਬਤੀਤ ਕਰ ਸਕਦਾ ਹੈ ਸਾਹਿਤ ਤੋਂ ਬਿਨਾਂ ਜਿੰਦਗੀ ਅਧੂਰੀ ਹੈ, ਕਿਉਂਕਿ ਸਾਨੂੰ ਆਪਣੇ ਭੂਤਕਾਲ ਬਾਰੇ ਵੀ ਜਾਣਨਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ, ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਹੈ ਕਿ ‘ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨਸ਼ਟ ਹੋ ਜਾਂਦੀਆਂ ਹਨ’ ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ‘ਚ ਰੁਚੀ ਰੱਖਣੀ ਚਾਹੀਦੀ ਹੈ। ਜਿਹੜੇ ਵਿਅਕਤੀ ਸਾਹਿਤ ਨਹੀਂ ਪੜ੍ਹਦੇ, ਉਹ ਕਦੇ ਵੀ ਆਪਣੀ ਜਿੰਦਗੀ ‘ਚ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖਾਂ ਪ੍ਰਤੀ, ਹਾਂ-ਪੱਖੀ ਤੋਂ ਨਾ-ਪੱਖੀ ਹੋ ਕੇ ਰਹਿ ਜਾਂਦੀ ਹੈ। ਜਿਸ ਵਿਅਕਤੀ ਅੰਦਰ ਕੋਮਲ ਭਾਵਨਾਵਾਂ ਤੇ ਸੂਖ਼ਮ ਕਲਾਵਾਂ ਲਈ ਕੋਈ ਥਾਂ ਨਹੀਂ ਉਹ ਵਿਅਕਤੀ, ਵਿਅਕਤੀ ਨਾ ਹੋ ਕੇ ਰਾਖਸ਼ ਪ੍ਰਵਿਰਤੀ ਧਾਰਨ ਕਰ ਲੈਂਦਾ ਹੈ।

    ਉਸ ਦੇ ਹਰ ਵਿਚਾਰ ਵਿਚੋਂ ਇਨਸਾਨੀ ਹਿੰਸਾ ਦੀ ਬਦਬੂ ਆਉਣ ਲੱਗ ਜਾਂਦੀ ਹੈ।ਮਨੁੱਖ ਉਸ ਨੂੰ ਕੀੜੇ ਮਕੌੜੇ ਜਾਪਣ ਲੱਗ ਜਾਂਦੇ ਹਨ, ਉਸ ਦਾ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਹੀ ਨਹੀਂ ਰਹਿੰਦਾ, ਉਹ ਸਖ਼ਤ ਦਿਲ ਸ਼ੈਤਾਨ ਬਣ ਜਾਂਦਾ ਹੈ। ਸਾਹਿਤ ਦੀ ਅਣਹੋਂਦ ਜਿੱਥੇ ਜਿੰਦਗੀ ਵਿਚ ਖਾਲੀ ਥਾਂ ਬਣਾ ਦਿੰਦੀ ਹੈ, ਉੱਥੇ ਸਾਹਿਤ ਦੀ ਹੋਂਦ ਮਨੁੱਖ ਅੰਦਰ ਮਨੁੱਖੀ ਮਾਦਾ, ਮਨੁੱਖਤਾ ਤੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ, ਜੋ ਜਿੰਦਗੀ ਦੀ ਸੱਚਾਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here