1 ਜੂਨ ਤੋਂ 30 ਜੂਨ 2024 ਤੱਕ ਅਖੰਡ ਸਿਮਰਨ ਮੁਕਾਬਲਾ
- ਅਖੰਡ ਸਿਮਰਨ ਮੁਕਾਬਲੇ ’ਚ ਰਤੀਆ ਰਿਹਾ ਪਹਿਲੇ ਨੰਬਰ ’ਤੇ
- ਦੂਜੇ ਨੰਬਰ ’ਤੇ ਕਲਿਆਣ ਨਗਰ ਤੇ ਅੰਬਾਲਾ ਸਿਟੀ ਨੇ ਰੱਖੀ ਜਗ੍ਹਾ
- ਟਾਪ-10 ’ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਲਗਾਤਾਰ ਚੱਲ ਰਹੇ ਅਖੰਡ ਸਿਮਰਨ ਮੁਕਾਬਲੇ ’ਚ ਇਸ ਵਾਰ 1 ਜੂਨ ਤੋਂ 30 ਜੂਨ 2024 ਤੱਕ ਦੁਨੀਆਭਰ ਦੇ 350 ਬਲਾਕਾਂ ਦੇ 2,09,736 ਸੇਵਾਦਾਰਾਂ ਨੇ 43,01, 493 ਘੰਟੇ ਰਾਮ-ਨਾਮ ਦਾ ਜਾਪ ਕਰਕੇ ਸ੍ਰਿਸ਼ਟੀ ਦੀ ਭਲਾਈ ਦੇ ਸੁੱਖ-ਸ਼ਾਂਤੀ ਲਈ ਸੱਚੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ। ਅਖੰਡ ਸਿਮਰਨ ਮੁਕਾਬਲੇ ’ਚ ਜੇਤੂ ਦੀ ਗੱਲ ਕਰੀਏ ਤਾਂ ਹਰਿਆਣਾ ’ਚ ਫਤਿਹਾਬਾਦ ਜ਼ਿਲ੍ਹੇ ਦਾ ਬਲਾਕ ਰਤੀਆ ਪਹਿਲੇ ਨੰਬਰ ’ਤੇ ਹਿਰਾ ਹੈ।
Read This : ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ
ਇਸ ਬਲਾਕ ਦੇ 5683 ਸੇਵਾਦਾਰਾਂ ਨੇ 3,02,766 ਘੰਟੇ ਸਿਮਰਨ ਕੀਤਾ ਹੈ। ਜਦਕਿ ਦੂਜਾ ਨੰਬਰ ਤੇ ਤੀਜਾ ਨੰਬਰ ਵੀ ਹਰਿਆਣਾ ਦੇ ਹੀ ਬਲਾਕਾਂ ਨੇ ਹਾਸਲ ਕੀਤਾ ਹੈ। ਜਿਸ ’ਚ ਸਰਸਾ ਜ਼ਿਲ੍ਹੇ ਦੇ ਕਲਿਆਣ ਨਗਰ ਦੇ 25,873 ਡੇਰਾ ਸ਼ਰਧਾਲੂਆਂ ਨੇ 2,45,187 ਘੰਟੇ ਅਖੰਡ ਸਿਮਰਨ ਕਰਕੇ ਦੂਜਾ ਤੇ ਅੰਬਾਲਾ ਜ਼ਿਲ੍ਹੇ ਦੇ ਬਲਾਕ ਅੰਬਾਲਾ ਸਿਟੀ ਦੇ 7,154 ਸੇਵਾਦਾਰਾਂ ਨੇ 1,86,937 ਘੰਟੇ ਰਾਮ ਨਾਮ ਦਾ ਜਾਪ ਕਰਕੇ ਤੀਜਾ ਨੰਬਰ ਹਾਸਲ ਕੀਤਾ। ਟਾਪ-10 ਸੂਚੀ ’ਚ ਹਰਿਆਣਾ ਤੇ ਪੰਜਾਬ ਦੇ 5-5 ਬਲਾਕ ਸ਼ਾਮਲ ਹਨ।