‘ਜਿਵੇਂ ਸਮੁੰਦਰ ’ਚ ਸੂਈ, ਉਸੇ ਤਰ੍ਹਾਂ ਦੁਨੀਆਂ ’ਚ ਅੱਜ ਲੋਕ ਗੁਆਚੇ ਹੋਏ ਹਨ’

Dera Sacha Sauda
Dera Sacha Sauda: ‘ਜਿਵੇਂ ਸਮੁੰਦਰ ’ਚ ਸੂਈ, ਉਸੇ ਤਰ੍ਹਾਂ ਦੁਨੀਆਂ ’ਚ ਅੱਜ ਲੋਕ ਗੁਆਚੇ ਹੋਏ ਹਨ’

Dera Sacha Sauda: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦੇ ਦੌਰ ’ਚ ਇਨਸਾਨ ਦੇ ਅੰਦਰੋਂ ਇਨਸਾਨੀਅਤ ਅਲੋਪ ਹੋ ਗਈ ਹੈ। ਇਨਸਾਨ ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਦਾ ਗੁਲਾਮ ਬਣ ਗਿਆ ਹੈ। ਵਿਸ਼ੇ-ਵਿਕਾਰਾਂ ਤੋਂ ਇਲਾਵਾ ਦਿਮਾਗ ’ਚ ਕੋਈ ਹੋਰ ਗੱਲ ਚੱਲਦੀ ਹੀ ਨਹੀਂ। ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀਆਂ ਗੱਲਾਂ ਦੂਰ ਹੁੰਦੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਦਿਲੋ-ਦਿਮਾਗ ’ਚ ਅੱਲ੍ਹਾ-ਰਾਮ ਦੀਆਂ ਗੱਲਾਂ ਚੱਲਦੀਆਂ ਹਨ, ਉਨ੍ਹਾਂ ’ਤੇ ਮਾਲਕ ਦੀ ਕਿਰਪਾ ਹੈ ਅਤੇ ਸ਼ਾਇਦ ਇਸ ਵਜ਼੍ਹਾ ਨਾਲ ਉਹ ਮਾਲਕ ਦੀ ਕਿਰਪਾ ਨਾਲ ਜੁੜੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਖੁਦਮੁਖ਼ਤਿਆਰੀ ਨਾਲ ਮਾਲਕ ਨਾਲ ਜੁੜ ਸਕਦਾ ਹੈ ਸਿਮਰਨ ਕਰਕੇ ਮਾਲਕ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦਾ ਹੈ, ਪਰ ਕਈ ਵਾਰ ਸੰਚਿਤ ਕਰਮ ਤੇ ਸੰਸਕਾਰ ਹੁੰਦੇ ਹਨ, ਜਿਸ ਨਾਲ ਲੋਕ ਬੜੀ ਛੇਤੀ ਮਾਲਕ ਦੇ ਰਹਿਮੋ-ਕਰਮ ਨਾਲ ਜੁੜ ਜਾਂਦੇ ਹਨ, ਸੇਵਾ ਨਾਲ ਜੁੜ ਜਾਂਦੇ ਹਨ ਤੇ ਜ਼ਿੰਦਗੀ ’ਚ ਬਹਾਰਾਂ ਆ ਜਾਂਦੀਆਂ ਹਨ। ਨਹੀਂ ਤਾਂ, ਇਸ ਦੁਨੀਆ ਤੋਂ ਨਿਕਲਣਾ ਬੜਾ ਹੀ ਮੁਸ਼ਕਲ ਹੈ। ਜਿਵੇਂ ਸਮੁੰਦਰ ’ਚ ਸੂਈ ਹੈ, ਉਸੇ ਤਰ੍ਹਾਂ ਦੁਨੀਆਂ ’ਚ ਅੱਜ ਲੋਕ ਗੁਆਚੇ ਹੋਏ ਹਨ।

Dera Sacha Sauda

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ-ਕੱਲ੍ਹ ਲੋਕਾਂ ਦੀ ਇਹ ਸੋਚ ਬਣ ਗਈ ਹੈ ਕਿ ਹੋਰਾਂ ਨੂੰ ਆਪਣੇ ਲਈ, ਆਪਣੇ ਬੱਚਿਆਂ ਲਈ ਬੁੱਧੂ ਬਣਾਓ। ਬਿਲਕੁਲ ਜਿਵੇਂ ਸਮੁੰਦਰ ’ਚੋਂ ਸੂਈ ਕੱਢਣਾ ਮੁਸ਼ਕਲ ਹੈ, ਉਸੇ ਤਰ੍ਹਾਂ ਅੱਜ ਦਾ ਇਨਸਾਨ ਦੁਨੀਆਦਾਰੀ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ’ਚ ਬੁਰੀ ਤਰ੍ਹਾਂ ਗੁਆਚ ਗਿਆ ਹੈ। ਇਸ ’ਚੋਂ ਨਿਕਲਣ ਦਾ ਇੱਕੋ-ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ। ਸਤਿਸੰਗ ਸੁਣੋ, ਰਾਮ-ਨਾਮ ਦਾ ਜਾਪ ਕਰੋ, ਤਾਂ ਜ਼ਰੂਰ ਬੁਰਾਈਆਂ ਤੋਂ ਨਿਕਲ ਕੇ ਇਨਸਾਨ ਮਾਲਕ ਦੀ ਕਿਰਪਾ, ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਸਕਦਾ ਹੈ।

Dera Sacha Sauda

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਲੋਕ ਅੱਲ੍ਹਾ, ਮਾਲਕ, ਰਾਮ ਨੂੰ ਕੁਝ ਵੀ ਨਹੀਂ ਸਮਝਦੇ। ਆਪਣੀ ਖੁਦਗਰਜ਼ੀ, ਆਪਣਾ ਕੰਮ-ਧੰਦਾ, ਉਸੇ ’ਚ ਗੁਆਚ ਕੇ ਇਨਸਾਨ ਮਾਲਕ ਤੋਂ ਦੂਰ ਹੈ। ਸੰਤ ਇਹ ਨਹੀਂ ਕਹਿੰਦੇ ਕਿ ਕੰਮ-ਧੰਦਾ ਨਾ ਕਰੋ, ਸਗੋਂ ਕੰਮ ਧੰਦਾ ਕਰੋ ਪਰ ਜਿਉਣ ਲਈ ਕਮਾਓ। ਜੇਕਰ ਕਮਾਉਣ ਲਈ ਜੀਣ ਲੱਗ ਗਏ, ਤਾਂ ਮਸ਼ੀਨ ਬਣ ਜਾਓਗੇ। ਸਾਰੇ ਧਰਮਾਂ ’ਚ ਲਿਖਿਆ ਹੈ ਕਿ ਅਸੀਂ ਜਿਉਣ ਲਈ ਕਮਾਉਣਾ ਹੈ।

ਭਾਵ ਮਿਹਨਤ, ਸਖ਼ਤ ਮਿਹਨਤ, ਹੱਕ-ਹਲਾਲ ਦੀ ਕਮਾਈ ਕਰਨੀ ਹੈ। ਅਸੀਂ ਆਪਣੇ ਫਰਜ਼, ਕਰਤੱਵ ਨੂੰ ਨਿਭਾਉਣਾ ਹੈ। ਜੋ ਬੱਚੇ ਹਨ, ਸਰੀਰ ਹੈ, ਪਰਿਵਾਰ ਹੈ ਉਨ੍ਹਾਂ ਦਾ ਪਾਲਣ-ਪੋਸ਼ਣ ਤਾਂ ਕਰਨਾ ਹੀ ਕਰਨਾ ਹੈ, ਪਰ ਉਨ੍ਹਾਂ ’ਚ ਇੰਨਾ ਵੀ ਨਾ ਫਸ ਜਾਓ ਕਿ ਉਸ ਤੋਂ ਇਲਾਵਾ ਕੁਝ ਨਜ਼ਰ ਹੀ ਨਾ ਆਏ ਕਿ ਦਿਨ-ਰਾਤ, ਸੌਂਦੇ-ਜਾਗਦੇ ਇਹੀ ਸੋਚਦੇ ਰਹੋ ਕਿ ਇਸ ਨੂੰ ਲੁੱਟੋ, ਉਸ ਨੂੰ ਲੁੱਟੋ, ਉਸ ਨੂੂੰ ਬਰਬਾਦ ਕਰ ਦਿਓ, ਉਸ ਦਾ ਹੱਕ ਮਾਰ ਕੇ ਖਾਓ, ਉਸ ਨੂੰ ਚੈਨ ਨਾਲ ਜਿਉਣ ਨਾ ਦਿਓ, ਇਸ ਨੂੰ ਦਬਾਅ ਕੇ ਰੱਖੋ, ਬਲੈਕਮੇÇਲੰਗ ਕਰੋ, ਆਦਿ-ਆਦਿ, ਇਹ ਕਿਸੇ ਧਰਮ ’ਚ ਨਹੀਂ ਲਿਖਿਆ ਹੋਇਆ।

Read Also : ਕਾਰ ਨਹਿਰ ’ਚ ਡਿੱਗੀ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਕੀਤੀ ਮੱਦਦ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਹੈ, ਸੰਤੋਸ਼ ਧਨ ਸਭ ਤੋਂ ਵੱਡਾ ਧਨ ਹੈ, ਜਿਸ ਦੇ ਅੰਦਰ ਸੰਤੁਸ਼ਟੀ ਹੁੰਦੀ ਹੈ, ਉਹ ਦੁਨੀਆਂ ’ਚ ਸਭ ਤੋਂ ਸੁਖੀ ਹੁੰਦੇ ਹਨ। ਜੋ ਕੋਲ ਹੈ, ਉਸ ਦਾ ਅਨੰਦ ਲਓ, ਅਤੇ ਜੋ ਕੋਲ ਨਹੀਂ, ਉਸ ਲਈ ਮਿਹਨਤ ਕਰੋ, ਟੈਨਸ਼ਨ ਨਾ ਲਓ, ਇਸੇ ਦਾ ਨਾਂਅ ਸੰਤੁਸ਼ਟੀ ਹੈ। ਅਜਿਹੇ ਲੋਕਾਂ ਨੂੰ ਅਸੀਂ ਦੇਖਿਆ ਹੈ ਅਤੇ ਹੁਣ ਵੀ ਦੇਖਦੇ ਹਾਂ। ਉਹ ਮਿਹਨਤ ਕਰਦੇ ਹਨ, ਜੋ ਮਿਲ ਗਿਆ ਖਾਂਦੇ ਹਨ, ਦੂਜਿਆਂ ਨੂੰ ਵੀ ਖਵਾਉਂਦੇ ਹਨ, ਪਰਮਾਰਥ ਵੀ ਕਰਦੇ ਹਨ, ਬਿਨਾ ਟੈਨਸ਼ਨ ਦੇ ਅੱਗੇ ਵਧਦੇ ਜਾਂਦੇ ਹਨ।

Dera Sacha Sauda

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਖ਼ਤ ਮਿਹਨਤ ਕਰਨਾ ਜ਼ਰੂਰੀ ਹੈ। ਲੋਕ ਕਹਿੰਦੇ ਹਨ ਕਿ ਜੋ ਮਾਲਕ ਨੇ ਲਿਖਿਆ ਹੈ, ਉਹ ਮਿਲ ਹੀ ਜਾਵੇਗਾ। ਪਰ ਤੁਸੀਂ ਘਰਾੜੇ ਮਾਰਦੇ ਰਹੋਗੇ, ਤਾਂ ਕਿੱਥੋਂ ਮਿਲ ਜਾਵੇਗਾ? ਪਰਮਾਤਮਾ ਨੇ ਇਨਸਾਨ ਨੂੰ ਖੁਦਮੁਖ਼ਤਿਆਰੀ ਦਿੱਤੀ ਹੈ ਕਿ ਉਹ ਆਪਣੇ ਨਵੇਂ ਕਰਮ ਬਣਾ ਸਕਦਾ ਹੈ। ਭਾਵ ਜੋ ਤੁਹਾਡੀ ਕਿਸਮਤ ’ਚ ਨਹੀਂ, ਜੇਕਰ ਤੁਸੀਂ ਮਿਹਨਤ ਕਰੋ, ਪਰਮਾਤਮਾ ਦਾ ਨਾਮ ਜਪੋ, ਉਹ ਵੀ ਤੁਹਾਡੀ ਕਿਸਮਤ ’ਚ ਨਸੀਬ ਹੋ ਸਕਦਾ ਹੈ। ਇਹ ਆਦਮੀ ਨੂੰ ਤਾਕਤ ਦਿੱਤੀ ਹੈ ਪਰਮਾਤਮਾ ਨੇ। ਅਜਿਹਾ ਪਸ਼ੂਆਂ ਨੂੰ ਨਹੀਂ ਹੈ, ਉਹ ਤਾਂ ਜਿਹੋ ਜਿਹੇ ਕਰਮ ਹਨ, ਉਸ ਅਨੁਸਾਰ ਭੋਗਦੇ ਰਹਿੰਦੇ ਹਨ। ਆਦਮੀ ਆਪਣੇ ਕਰਮ ਕੱਟ ਸਕਦਾ ਹੈ। ਇਸ ਲਈ ਤੁਸੀਂ ਸਿਮਰਨ ਕਰੋ, ਮਿਹਨਤ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋਏ ਅੱਗੇ ਵਧੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਬਚਨਾਂ ’ਤੇ ਪੱਕਾ ਰਹਿਣਾ ਚਾਹੀਦਾ ਹੈ। ਜਦੋਂ ਆਦਮੀ ਇਖ਼ਲਾਕ (ਇਮਾਨ) ਤੋਂ ਡੋਲ ਜਾਂਦਾ ਹੈ, ਤਾਂ ਅਜਿਹਾ ਡਿੱਗਦਾ ਹੈ ਕਿ ਸੰਭਲ ਨਹੀਂ ਸਕਦਾ। ਇੱਕ ਵਾਰ ਆਦਮੀ ਬੁਰਾ ਕੰਮ ਕਰਨ ਲੱਗ ਜਾਵੇ, ਤਾਂ ਮਨ ਦਾ ਚਸਕਾ ਵਧ ਜਾਂਦਾ ਹੈ, ਮਨ ਫਿਰ ਰੁਕਣ ਨਹੀਂ ਦਿੰਦਾ ਅਤੇ ਆਦਮੀ ਬੁਰਾ ਕਰਦਾ ਹੀ ਤੁਰਿਆ ਜਾਂਦਾ ਹੈ। ਕਹਿੰਦੇ ਹਨ ਕਿ ਜਿਸ ਪਸ਼ੂ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਵੇ, ਉਸ ਦੀ ਆਦਤ ਛੁਡਵਾਉਣਾ ਬੜਾ ਮੁਸ਼ਕਲ ਹੁੰਦਾ ਹੈ। ਪਰ ਜਿਮੀਂਦਾਰ ਵੀਰ ਜਾਣਦੇ ਹਨ, ਉਹ ਛੁਡਵਾ ਵੀ ਲੈਂਦੇ ਹਨ।

Dera Sacha Sauda

ਰੱਸੀਆਂ ਨਾਲ ਮੂੰਹ ’ਤੇ ਇੱਕ ‘ਛਿੱਕਲਾ’ ਬੰਨ੍ਹ ਦਿੰਦੇ ਹਨ, ਜਿਸ ਨਾਲ ਪਸ਼ੂ ਰੱਸਾ ਤਾਂ ਕੀ ਖਾਣਾ ਵੀ ਨਹੀਂ ਖਾ ਸਕਦਾ। ਜਦੋਂ ਬਿਲਕੁਲ ਚਾਰੇ ਵਾਲੀ ਜਗ੍ਹਾ ’ਤੇ ਆਉਂਦਾ ਹੈ, ਤਾਂ ਉਹ ਖੋਲ੍ਹ ਦਿੰਦੇ ਹਨ ਅਤੇ ਪਸ਼ੂ ਚਾਰਾ ਖਾ ਲੈਂਦਾ ਹੈ। ਪਰ ਆਦਮੀ ਦੇ ਕੀ ਚੜ੍ਹਾਈਏ? ਇਸ ਨੂੰ ਤਾਂ ਜੋ ਆਦਤ ਪੈ ਗਈ, ਰਾਮ ਛੁਡਵਾਏ ਤਾਂ ਛੁਡਵਾਏ, ਆਦਮੀ ਹਿੰਮਤ ਕਰੇ ਤਾਂ ਛੱਡੇ, ਨਹੀਂ ਤਾਂ ਆਦਤ ਜਾਂਦੀ ਨਹੀਂ। ਹਾਂ, ਆਦਮੀ ਦੀ ਆਦਤ ਨੂੰ ਪਰਮਾਤਮਾ ਦੇ ਨਾਮ ਨਾਲ, ਭਗਤੀ-ਇਬਾਦਤ ਨਾਲ ਅਤੇ ਆਤਮਵਿਸ਼ਵਾਸ ਨਾਲ ਬਦਲਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਪਵੇਗਾ, ਭਗਤੀ-ਇਬਾਦਤ ਕਰਨੀ ਪਵੇਗੀ, ਤਦ ਆਦਤਾਂ ਬਦਲਣਗੀਆਂ ਅਤੇ ਤਦ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਤੁਸੀਂ ਬਣ ਸਕੋਗੇ।