Rain in Punjab: ਸੰਗਰੂਰ/ਬਰਨਾਲਾ (ਗੁਰਪ੍ਰੀਤ ਸਿੰਘ)। ਅੱਜ ਜਿਲਾ ਸੰਗਰੂਰ ਅਤੇ ਬਰਨਾਲਾ ਦੇ ਕਈ ਇਲਾਕਿਆਂ ਵਿੱਚ ਭਰਵੇਂ ਮੀਂਹ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਗੜੇਮਾਰੀ ਵੀ ਹੋਈ। ਦੇਰ ਸ਼ਾਮ ਹੋਈ ਇਸ ਗੜੇਮਾਰੀ ਕਰਕੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਖੇਤਾਂ ਵਿੱਚ ਕਣਕ ਦੀ ਫਸਲ ਪੱਕ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਜਿਲਿਆਂ ਵਿੱਚ ਮੀਂਹ ਤੇ ਗੜੇ ਪੈਣ ਦੇ ਸਮਾਚਾਰ ਮਿਲ ਰਹੇ ਹਨ।
Read Also : Punjab Railway News: ਪੰਜਾਬ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ!
ਫਿਲਹਾਲ ਕਿਧਰੋਂ ਵੀ ਕੋਈ ਨੁਕਸਾਨ ਹੋਣ ਦੀ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਇਹ ਪਤਾ ਲੱਗਿਆ ਹੈ ਕਈ ਥਾਵੀ ਭਾਰੀ ਮੀਹ ਅਤੇ ਦਰਮਿਆਨੀ ਗੜੇ ਮਾਰੀ ਵੀ ਹੋਈ ਹੈ। ਜ਼ਿਲਾ ਬਰਨਾਲਾ ਤੇ ਸੰਗਰੂਰ ਦੇ ਕਈ ਇਲਾਕਿਆਂ ਚੋਂ ਖਬਰਾਂ ਆਈਆਂ ਹਨ ਜਿਲਾ ਸੰਗਰੂਰ ਦੇ ਸਨਾਮ ਦੇ ਕਈ ਇਲਾਕਿਆਂ ਸ਼ੇਰੋ, ਚੀਮਾ, ਲੌਂਗੋਵਾਲ, ਆਦਿ ਥਾਵਾਂ ਤੇ ਦਰਮਿਆਨੀ ਗੜੇਮਾਰੀ ਹੋਈ। ਇਸ ਤੋਂ ਇਲਾਵਾ ਬਰਨਾਲਾ ਜਿਲੇ ਦੇ ਸ਼ੇਰਪੁਰ, ਮਾਂਗੇਵਾਲ,ਮਨਾਲ ਸਮੇਤ ਕਈ ਪਿੰਡਾਂ ਵਿੱਚ ਵੀ ਗੜੇਮਾਰੀ ਦੀਆ ਖਬਰਾਂ ਸਾਹਮਣੇ ਆਈਆਂ ਹਨ। Rain in Punjab