-
ਮੱਠੀ ਚਾਲ ਲਿਫ਼ਟਿੰਗ ਕਾਰਨ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ
-
8 ਲੱਖ ਬੈਗ ਕਣਕ ਦਾ ਪਹੁੰਚ ਚੁੱਕਿਆ ਹੈ ਤੇ 3 ਲੱਖ ਬੈਗ ਆਉਣੇ ਹਨ : ਆੜਤੀਆ
ਸੱਚ ਕਹੂੰ ਨਿਊਜ, ਸਰਸਾ। ਕਣਕ ਦੀ ਲਿਫ਼ਟਿੰਗ ਹੌਲੀ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਆ ਲਈ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਸਾਰੀਆਂ ਖਰੀਦ ਏਜੰਸੀਆਂ ਦਾ ਇੱਕ ਹੀ ਠੇਕੇਦਾਰ ਹਨ ਵਾਹਨਾਂ ਦੀ ਕਮੀ ਹੈ। ਇਸ ਲਈ ਲਿਫ਼ਟਿੰਗ ਦਾ ਕੰਮ ਚੱਲ ਰਿਹਾ ਹੈ। ਅਨਾਜ ਮੰਡੀ ’ਚ ਰਸਤੇ ਵੀ ਕਣਕ ਦੀਆਂ ਢੇਰੀਆਂ ਕਾਰਨ ਬੰਦ ਹੋ ਗਏ ਹਨ।
ਆੜ੍ਹਤੀ ਐਸੋਸੀਏਸ਼ਨ ਦੇ ਉਪਪ੍ਰਧਾਨ ਕੀਰਤੀ ਗਰਗ ਨੇ ਦੱਸਿਆ ਕਿ ਹੌਲੀ ਲਿਫ਼ਟਿੰਗ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਠੇਕੇਦਾਰ ਅਤੇ ਪ੍ਰਸ਼ਾਸਨ ਤੋਂ ਲਿਫ਼ਟਿੰਗ ’ਚ ਤੇਜ਼ੀ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਖਾਤਿਆਂ ’ਚ ਪੈਮੇਂਟ ਵੀ ਨਹੀਂ ਆ ਰਹੀ ਹੈ।
ਹੁਣ ਤੱਕ 21 ਅਪਰੈਲ ਤੱਕ ਪਹੁੰਚੀ ਫ਼ਸਲ ਦੀ ਲਿਫ਼ਟਿੰਗ ਹੋ ਸਕੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਲਿਫ਼ਟਿੰਗ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਕਣਕ ਦੀ ਲਿਫ਼ਟਿੰਗ ਨਾ ਹੋਣ ਦੇ ਚੱਲਦਿਆਂ ਮੰਡੀ ’ਚ ਫਸਲ ਨਹੀਂ ਮਿਲ ਰਹੀ। ਉਥੇ ਆੜ੍ਹਤੀ ਵੀ ਹੌਲੀ ਲਿਫ਼ਟਿੰਗ ਹੋਣ ਤੋਂ ਪ੍ਰੇਸ਼ਾਨ ਹਨ ਸਰਕਾਰ ਅਤੇ ਪ੍ਰਸ਼ਾਸਨ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਲਿਫ਼ਟਿੰਗ ’ਚ ਤੇਜ਼ੀ ਲਿਆਂਦੀ ਜਾਵੇ। ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀ ’ਚ ਹੁਣ ਤੱਕ 18 ਲੱਖ ਬੈਗ ਕਣਕ ਦਾ ਪਹੁੰਚ ਚੁੱਕਿਆ ਹੈ ਅਤੇ ਕਰੀਬ 3 ਲੱਖ ਬੈਗ ਹੋਰ ਆਉਣੇ ਹਨ। ਲ਼ਿਫ਼ਟਿੰਗ ਨਾ ਹੋਣ ਨਾਲ ਮੰਡੀ ’ਚ ਭਰਾਈ ਵੀ ਹੌਲੀ ਹੈ। ਮੌਸਮ ਵੀ ਬਦਲ ਰਿਹਾ ਹੈ ਅਜਿਹੇ ’ਚ ਜੇਕਰ ਬਰਸਾਤ ਹੁੰਦੀ ਤਾਂ ਕਿਸਾਨਾ ਅਤੇ ਆੜ੍ਹਤੀਆਂ ਦੋਵਾਂ ਨੂੰ ਹੀ ਪ੍ਰੇਸ਼ਾਨੀ ਵਧ ਸਕਦੀ ਹੈ। ਬੋਰੀਆਂ ’ਚ ਭਰੀ ਕਣਕ ਭਿੱਜ ਜਾਵੇਗੀ ਅਤੇ ਉਸ ਨੂੰ ਸੁਕਾਉਣ ਲਈ ਲੇਬਰ ਦਾ ਖਰਚਾ ਵੀ ਵਧ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।