PBKS Vs DC : ਲੀਅਮ ਲਿਵਿੰਗਸਟਨ ਨੇ ਛੱਕਾ ਮਾਰ ਪੰਜਾਬ ਕਿੰਗਜ਼ ਨੂੰ ਜਿਤਾਇਆ

PBKS Vs DC

ਪੰਜਾਬ ਕਿੰਗਜ਼ ਨੇ ਦਿੱਲੀ ਨੂੰ ਚਾਰ ਵਿਕਟਾਂ ਨਾਲ ਹਰਾਇਆ

  • ਸੈਮ ਕਰਨ ਦਾ ਅਰਧ ਸੈਂਕੜਾ; ਅਰਸ਼ਦੀਪ-ਹਰਸ਼ਲ ਨੇ ਦੋ-ਦੋ ਵਿਕਟਾਂ ਲਈਆਂ

(ਸੱਚ ਕਹੂੰ ਨਿਊਜ਼) ਮੁਹਾਲੀ। PBKS Vs DC  ਪ੍ਰੀਮੀਅਰ ਲੀਗ-2024 ਦਾ ਦੂਜਾ ਮੈਚ ਮੁਹਾਲੀ ਦੇ ਮੈਦਾਨ ’ਤੇ  ਦਿੱਲੀ ਕੈਪੀਟਲਜ਼ (DC) ਅਤੇ ਪੰਜਾਬ ਕਿੰਗਜ਼ (PBKS) ਦਰਮਿਆਨ ਖੇਡਿਆ ਗਿਆ। ਇਸ ਰੋਮਾਂਚਕ ਮੈਚ ’ਚ ਪੰਜਾਬ ਨੇ ਦਿੱਲੀ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ।   ਦਿੱਲੀ ਕੈਪੀਟਲਜ਼ ਵੱਲੋਂ ਪੰਜਾਬ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ ‘ਚ ਪੰਜਾਬ ਨੇ 19.2 ਓਵਰਾਂ ‘ਚ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਹੈ। ਪੰਜਾਬ ਦੀ ਜਿੱਤ ਦੇ ਹੀਰੋ ਸੈਮ ਕਰਨ ਰਹੇ ਜਿਸ ਨੇ 63 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਲੀਅਮ ਲਿਵਿੰਗਸਟਨ ਨਾਬਾਦ (38) ਦੌੜਾਂ ਨੇ ਛੱਕਾ ਮਾਰ ਕੇ ਪੰਜਾਬ ਕਿੰਗਜ਼ ਨੂੰ ਜਿੱਤ ਦਿਵਾਈ। ਪੰਜਾਬ ਕਿੰਗਜ਼ ਵੱਲੋਂ ਕਪਤਾਨ ਸ਼ਿਖਰ ਧਵਨ (22 ਦੌੜਾਂ), ਜੌਨੀ ਬੇਅਰਸਟੋ (9 ਦੌੜਾਂ) , ਪ੍ਰਭਸਿਮਰਨ ਸਿੰਘ 26 ਦੌੜਾਂ, ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ 9 ਦੌੜਾਂ ਬਣਾ ਕੇ ਆਊਟ ਹੋਏ।

ਸੈਮ ਕਰਨ ਨੇ 39 ਗੇਂਦਾਂ ‘ਤੇ ਅਰਧ ਸੈਂਕੜਾ ਜੜਿਆ

ਸੈਮ ਕਰਨ ਨੇ 39 ਗੇਂਦਾਂ ‘ਤੇ ਅਰਧ ਸੈਂਕੜਾ ਜੜਿਆ। ਉਸ ਨੇ ਅਕਸ਼ਰ ਪਟੇਲ ਦੀ ਗੇਂਦ ‘ਤੇ ਦੋ ਦੌੜਾਂ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਆਈਪੀਐਲ ਵਿੱਚ ਇਹ ਉਸ ਦਾ ਚੌਥਾ ਅਰਧ ਸੈਂਕੜੇ ਹੈ।

LEAVE A REPLY

Please enter your comment!
Please enter your name here