ਜਲਵਾਯੂ ਬਦਲਾਅ ਦੀ ਗੰਭੀਰਤਾ ਨੂੰ ਸਮਝੀਏ

Climate Change

Climate Change

ਧਰਤੀ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਦੱਸਦੇ ਹਨ ਕਿ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਧਰਤੀ ਦਾ ਤਾਪਮਾਨ ਬੀਤੇ 100 ਸਾਲਾਂ ’ਚ 1 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ ਧਰਤੀ ਦੇ ਤਾਪਮਾਨ ’ਚ ਇਹ ਬਦਲਾਅ ਗਿਣਤੀ ਦੀ ਦਿ੍ਰਸ਼ਟੀ ਨਾਲ ਕਾਫੀ ਘੱਟ ਹੋ ਸਕਦਾ ਹੈ, ਪਰ ਇਸ ਤਰ੍ਹਾਂ ਦੇ ਕਿਸੇ ਵੀ ਬਦਲਾਅ ਦਾ ਮਨੁੱਖ ਜਾਤੀ ’ਤੇ ਵੱਡਾ ਅਸਰ ਹੋ ਸਕਦਾ ਹੈ (Climate Change) ਜਲਵਾਯੂ ਬਦਲਾਅ ਦੇ ਕੁਝ ਪ੍ਰਭਾਵਾਂ ਨੂੰ ਵਰਤਮਾਨ ’ਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਧਰਤੀ ਦੇ ਤਾਪਮਾਨ ’ਚ ਵਾਧਾ ਹੋਣ ਨਾਲ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਮਹਾਂਸਾਗਰਾਂ ਦਾ ਜਲ ਪੱਧਰ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜੇ ਤੁਸੀਂ ਮੈਨੂੰ ’ਪਾਗਲ’ ਕਹਿਣਾ ਚਾਹੁੰਦੇ ਹੋ ਤਾਂ ਠੀਕ ਹੈ ਪਰ ਤੁਹਾਡੇ ਵਾਂਗ ਪੰਜਾਬੀਆਂ ਨੂੰ ਲੁੱਟਿਆ ਨਹੀਂ : ਭਗਵੰਤ ਮਾ…

ਨਤੀਜੇ ਵਜੋਂ ਕੁਦਰਤੀ ਆਫਤਾਂ ਅਤੇ ਕੁਝ ਦੀਪਾਂ ਦੇ ਡੁੱਬਣ ਦਾ ਖਤਰਾ ਵੀ ਵਧ ਗਿਆ ਹੈ ਪਿਛਲੇ 150 ਸਾਲਾਂ ’ਚ ਸੰਸਾਰਕ ਔਸਤ ਤਾਪਮਾਨ ਲਗਾਤਾਰ ਵਧ ਰਿਹਾ ਹੈ ਵਿਸ਼ਵ ਭਰ ’ਚ ਜਲਵਾਯੂ ਬਦਲਾਅ ਦਾ ਵਿਸ਼ਾ ਸਭ ਨੂੰ ਪਤਾ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਰਤਮਾਨ ’ਚ ਜਲਵਾਯੂ ਬਦਲਾਅ ਸੰਸਾਰਕ ਸਮਾਜ ਦੇ ਸਾਹਮਣੇ ਮੌਜੂਦ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਨਜਿੱਠਣਾ ਵਰਤਮਾਨ ਸਮੇਂ ਦੀ ਵੱਡੀ ਜ਼ਰੂਰਤ ਬਣ ਗਈ ਹੈ ਅੰਕੜੇ ਦਰਸਾਉਂਦੇ ਹਨ ਕਿ 19ਵੀਂ ਸਦੀ ਦੇ ਅੰਤ ਤੋਂ ਹੁਣ ਤੱਕ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ ਲਗਭਗ 1.62 ਡਿਗਰੀ ਫਾਰਨਹੀਟ ਅਰਥਾਤ ਲਗਭਗ 0.9 ਡਿਗਰੀ ਸੈਲਸੀਅਸ ਵਧ ਗਿਆ ਹੈ ਇਸ ਤੋਂ ਇਲਾਵਾ ਪਿਛਲੀ ਸਦੀ ਤੋਂ ਹੁਣ ਤੱਕ ਸਮੁੰਦਰ ਦੇ ਜਲ ਪੱਧਰ ’ਚ ਵੀ ਲਗਭਗ 8 ਇੰਚ ਦਾ ਵਾਧਾ ਦਰਜ ਕੀਤਾ ਗਿਆ ਹੈ ਅੰਕੜੇ ਸਪੱਸ਼ਟ ਕਰਦੇ ਹਨ।

ਕਿ ਇਹ ਸਮਾਂ ਜਲਵਾਯੂ (Climate Change) ਬਦਲਾਅ ਦੀ ਦਿਸ਼ਾ ’ਚ ਗੰਭੀਰਤਾ ਨਾਲ ਵਿਚਾਰ ਕਰਨ ਦਾ ਹੈ ਖੇਤੀਬਾੜੀ ’ਚ ਰਸਾਇਣਿਕ ਕੀਟਨਾਸ਼ਕਾਂ ਦਾ ਇਸਤੇਮਾਲ ਹੰੁਦਾ ਹੈ ਅਤੇ ਜੇਕਰ ਇਹ ਲੋੜ ਤੋਂ ਜ਼ਿਆਦਾ ਹੋ ਜਾਵੇ ਤਾਂ ਖੇਤੀ ਪੈਦਾਵਾਰ ਦਾ ਜ਼ਹਿਰੀਲਾ ਹੋਣਾ ਲਾਜ਼ਮੀ ਹੈ ਇਸ ਤਰ੍ਹਾਂ ਪਸ਼ੂ ਪਾਲਣ, ਡੇਅਰੀ ਉਦਯੋਗ, ਫੂਡ ਪ੍ਰੋਸੈਸਿੰਗ, ਡੱਬਾਬੰਦ ਚੀਜ਼ਾਂ ਹਨ ਜੋ ਸਾਡੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ ਇਨ੍ਹਾਂ ’ਚ ਵੀ ਕੈਮੀਕਲ ਦਾ ਇਸਤੇਮਾਲ ਹੰੁਦਾ ਹੈ ਜੋ ਇਨ੍ਹਾਂ ਨੂੰ ਲੰਮੇ ਸਮੇਂ ਤੱਕ ਇਸਤੇਮਾਲ ਕਰਨ ਲਾਇਕ ਬਣਾਈ ਰੱਖਦਾ ਹੈ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਕਾਨੂੰਨ ਵੀ ਹਨ ਪਰ ਫ਼ਿਰ ਵੀ ਨਕਲੀ, ਮਿਲਾਵਟੀ , ਦੂਸ਼ਿਤ ਤੇ ਅਪੋਸ਼ਟਿਕ ਖੁਰਾਕੀ ਪਦਾਰਥਾਂ ਦੀ ਵਰਤੋਂ ਨਾਲ ਲੋੋਕਾਂ ਦਾ ਜੀਵਨ ਸੰਕਟ ’ਚ ਪੈ ਜਾਂਦਾ ਹੈ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੀ ਸਿਹਤ ਖ਼ਤਰੇ ’ਚ ਪੈ ਜਾਂਦੀ ਹੈ ਇਨ੍ਹਾਂ ਸਭ ਨੂੰ ਰੋਕਣ ਲਈ ਉਪਾਅ ਜ਼ਰੂਰ ਹਨ।

ਇਹ ਵੀ ਪੜ੍ਹੋ : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ

ਪਰ ਉਸ ਲਈ ਵਿਗਿਆਨ ਦੇ ਨਾਲ-ਨਾਲ ਸਮਾਜ ਅਤੇ ਕਾਨੂੰਨ ਦੀ ਵੀ ਭੂਮਿਕਾ ਹੈ ਸਵਾਲ ਇਹ ਹੈ ਕਿ ਜੀਵਨ ਨੂੰ ਮੌਤ ਤੱਕ ਦੇਣ ਵਾਲੇ ਮਿਲਾਵਟੀਆਂ ਨੂੰ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ? ਇਸ ਤਰ੍ਹਾਂ ਉਦਯੋਗਾਂ ’ਚੋਂ ਨਿੱਕਲਿਆ ਜ਼ਹਿਰੀਲਾ ਰਸਾਇਣ ਨਦੀਆਂ ਅਤੇ ਦੂਜੇ ਜਲ ਸਰੋਤਾਂ ਨੂੰ ਸ਼ਹਿਰੀਲਾ ਬਣਾਉਂਦਾ ਹੈ ਵਿਗਿਆਨ ਨੇ ਇਸ ਲਈ ਪੁੂਰਾ ਪ੍ਰਬੰਧ ਕੀਤਾ ਹੈ ਪਰ ਅਜਿਹੇ ਉਦਯੋਗਾਂ ਨੂੰ ਚੱਲਣ ਹੀ ਕਿਉਂ ਦਿੱਤਾ ਜਾਂਦਾ ਹੈ ਜਿਨ੍ਹਾਂ ਲਈ ਨਾ ਤਾਂ ਵਿਗਿਆਨਕ ਤਰੀਕਿਆਂ ਦਾ ਕੋਈ ਅਰਥ ਹੈ ਅਤੇ ਨਾ ਹੀ ਕਾਨੂੰਨ ਦਾ ਡਰ ਹੈ ਦੁਨੀਆ ਦੇ 197 ਦੇਸ਼ਾਂ ਦੇ ਸਹਿਯੋਗ ਨਾਲ ਯੂਨਾਈਟਿਡ ਨੇਸ਼ੰਸ ਫਰੇਮਵਰਕ ਕੰਨਵੈਨਸ਼ਨ ਆਨ ਕਲਾਈਮੇਟ ਚੇਂਜ ਭਾਵ ਯੂਐਨਐਫਸੀਸੀਸੀ ਧਰਤੀ ਦੇ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦੇ ਮਕਸਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ’ਚ ਹਰ ਸਾਲ 1995 ਤੋਂ ਲੈ ਕੇ ਹੁਣ ਤੱਕ ਬੈਠਕ ਕਰਦਾ ਆ ਰਿਹਾ ਹੈ।

ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਦੀ ਸੀਮਾ ਨੂੰ ਪਾਰ ਕਰ ਜਾਵੇਗਾ

ਪਰ ਉਸ ਦੇ ਨਤੀਜੇ ਕੀ ਨਿੱਕਲੇ ਇਹ ਦੁਨੀਆ ਤੋਂ ਲੁਕਿਆ ਨਹੀਂ ਹੈ ਸੰਯੁਕਤ ਰਾਸ਼ਟਰ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਅਗਲੇ ਪੰਜ ਸਾਲਾਂ ’ਚ ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਦੀ ਸੀਮਾ ਨੂੰ ਪਾਰ ਕਰ ਜਾਵੇਗਾ ਜੇਕਰ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਵਧਦਾ ਹੈ ਤਾਂ 15 ਫੀਸਦੀ ਪ੍ਰਜਾਤੀਆਂ ਖਤਮ ਹੋ ਜਾਣਗੀਆਂ ਧਰਤੀ ਜਿਵੇਂ ਹੀ 2.5 ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹੋਵੇਗੀ ਤਾਂ 30 ਫੀਸਦੀ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ ਯੂਨੀਵਰਸਿਟੀ ਆਫ਼ ਕੈਪਟਾਊਨ, ਯੂਨੀਵਰਸਿਟੀ ਆਫ਼ ਬਫੇਲੋ ਅਤੇ ਯੂਨੀਵਰਸਿਟੀ ਆਫ਼ ਕੁਨੈਕਟੀਕਟ ਨੇ ਇੱਕ ਰਿਸਰਚ ਵਿਚ ਇਹ ਦਾਅਵਾ ਕੀਤਾ ਹੈ ਸੰਯੁਕਤ ਰਾਸ਼ਟਰ ਦੀ ਸੰਸਥਾ ਵਿਸ਼ਵ ਮੌਸਮ ਸੰਗਠਨ ਨੇ ਹਾਲ ’ਚ ਅੰਦਾਜ਼ਾ ਲਾਇਆ।

ਕਿ ਹੁਣ ਤੋਂ 2027 ਵਿਚਕਾਰ ਧਰਤੀ ਦਾ ਤਾਪਮਾਨ 19ਵੀਂ ਸਦੀ ਦੇ ਅੱਧ ਦੀ ਤੁਲਨਾ ’ਚ ਸਾਲਾਨਾ 1.5 ਡਿਗਰੀ ਤੋਂ ਜ਼ਿਆਦਾ ’ਤੇ ਪਹੁੰਚ ਜਾਵੇਗਾ ਇਹ ਸੀਮਾ ਮਹੱਤਵਪੂਰਨ ਹੈ ਕਿਉਂਕਿ 2015 ਦੇ ਪੈਰਿਸ ਸਮਝੌਤੇ ’ਚ ਇਸੇ 1.5 ਡਿਗਰੀ ਸੈਲਸੀਅਸ ਔਸਤ ਤਾਪਮਾਨ ਨੂੰ ਦੁਨੀਆ ਦੀ ਸੁਰੱਖਿਆ ਲਈ ਖਤਰਨਾਕ ਸੀਮਾ ਮੰਨਿਆ ਗਿਆ ਸੀ ਅਤੇ ਵੱਖ-ਵੱਖ ਦੇਸ਼ਾਂ ਨੇ ਸਹੰੁ ਚੁੱਕੀ ਸੀ ਕਿ ਇਸ ਸੀਮਾ ਨੂੰ ਪਾਰ ਹੋਣ ਤੋਂ ਰੋਕਣ ਲਈ ਕੋਸ਼ਿਸ਼ ਕਰਾਂਗੇ ਯੂਨੀਵਰਸਿਟੀਆਂ ਦੀ ਖੋਜ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਬਦਲਾਅ ਦੀ ਵਜ੍ਹਾ ਨਾਲ ਦੁਨੀਆ ’ਚ ਵੱਡਾ ਬਦਲਾਅ ਆਵੇਗਾ ਖੋਜ ’ਚ ਕਿਹਾ ਗਿਆ ਹੈ ਕਿ ਕਈ ਪ੍ਰਜਾਤੀਆਂ ਮਹਾਂਦੀਪਾਂ ਅਤੇ ਸਮੁੰਦਰ ਦੇ ਕਿਨਾਰਿਆਂ ਤੋਂ ਅਲੋਪ ਹੋਣਗੀਆਂ ਸੰਸਾਰਕ ਪੱਧਰ ’ਤੇ ਗਲੋਬਲ ਵਾਰਮਿੰਗ ਦੌਰਾਨ ਗਲੇਸ਼ੀਅਰ ਪਿਘਲ ਜਾਂਦੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਉੱਪਰ ਉੱਠਦਾ ਹੈ।

ਭਿਆਨਕ ਗਰਮੀ ਦੀ ਕਰੋਪੀ ਨਾਲ ਕਿਡਨੀ ਦੀ ਕਾਰਜ-ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ

ਜਿਸ ਦੇ ਪ੍ਰਭਾਵ ਨਾਲ ਸਮੁੰਦਰ ਦੇ ਆਸ-ਪਾਸ ਦੇ ਦੀਪਾਂ ਦੇ ਡੁੱਬਣ ਦਾ ਖਤਰਾ ਵੀ ਵਧ ਜਾਂਦਾ ਹੈ ਮਾਲਦੀਪ ਵਾਲੇ ਲੋਕ ਪਹਿਲਾਂ ਤੋਂ ਹੀ ਬਦਲ ਸਥਾਨਾਂ ਦੀ ਭਾਲ ’ਚ ਹਨ ਤਾਪਮਾਨ ’ਚ ਵਾਧਾ ਅਤੇ ਬਨਸਪਤੀ ਪੈਟਰਨ ’ਚ ਬਦਲਾਅ ਨੇ ਕੁਝ ਪੰਛੀ ਪ੍ਰਜਾਤੀਆਂ ਨੂੰ ਅਲੋਪ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ ਭਿਆਨਕ ਗਰਮੀ ਦੀ ਕਰੋਪੀ ਨਾਲ ਕਿਡਨੀ ਦੀ ਕਾਰਜ-ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ ਅੰਗ ਫੇਲੀਅਰ ਹੋਣ ਨਾਲ ਵੀ ਲੋਕਾਂ ਦੀ ਜਾਨ ਜਾ ਰਹੀ ਹੈ ਗਰਮੀ ਦੇ ਚੱਲਦਿਆਂ ਹੀ ਡੀਹਾਈਡੇ੍ਰਸ਼ਨ ਤੋਂ ਲੈ ਕੇ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵੀ ਹੋ ਰਹੀਆਂ ਹਨ ਇਸ ਤੋਂ ਇਲਾਵਾ ਜਣੇਪੇ ’ਚ ਹੋਣ ਵਾਲੀਆਂ ਪ੍ਰੇਸ਼ਾਨੀਆਂ, ਵੱਖ-ਵੱਖ ਤਰ੍ਹਾਂ ਦੀ ਐਲਰਜੀ ਤੇ ਮਾਨਸਿਕ ਬਿਮਾਰੀਆਂ ਦੀ ਵੀ ਵਜ੍ਹਾ ਜਲਵਾਯੂ ਬਦਲਾਅ ਹੀ ਹੈ।

ਧਰਤੀ ਦਾ ਤਾਪਮਾਨ 1.1 ਤੋਂ 1.2 ਡਿਗਰੀ ਸੈਂਟੀਗੇ੍ਰਡ ਵਧ ਚੁੱਕਾ ਹੈ

ਵਾਤਾਵਰਨ ਮਾਹਿਰਾਂ ਅਨੁਸਾਰ, ਧਰਤੀ ਦਾ ਤਾਪਮਾਨ 1.1 ਤੋਂ 1.2 ਡਿਗਰੀ ਸੈਂਟੀਗੇ੍ਰਡ ਵਧ ਚੁੱਕਾ ਹੈ ਇਹ ਜਾਣ ਲਓ ਕਿ ਨਾ ਤਾਂ ਜੀਵਨ ਦਾ ਅੰਤ ਹੈ ਅਤੇ ਨਾ ਹੀ ਕੁਦਰਤ ਦਾ ਦੋਵਾਂ ਵਿਚਕਾਰ ਸਹੀ ਤਾਲਮੇਲ ਨਾ ਹੋਣ ਨਾਲ ਆਪਸ ਵਿਚ ਸੰਘਰਸ਼ ਹੋਣਾ ਤੈਅ ਹੈ ਕੁਦਰਤ ਤੋਂ ਜਿੱਤਣਾ ਸੰਭਵ ਨਹੀਂ ਕਿਉਂਕਿ ਮਨੁੱਖ ਚਾਹੇ ਕਿੰਨੀਆਂ ਕੋਸ਼ਿਸ਼ਾਂ ਕਰ ਲਵੇ, ਕੁਦਰਤ ਦੇ ਬਣਾਏ ਪਰਦੇ ਨੂੰ ਨਸ਼ਟ ਨਹੀਂ ਕਰ ਸਕਦਾ, ਉਸ ’ਚ ਇੱਕ-ਅੱਧਾ ਸੁਰਾਖ਼ ਬੇਸ਼ੱਕ ਕਰ ਲਵੇ ਜੇਕਰ ਅਸੀਂ ਇੱਕ ਆਮ ਜਿਹੀ ਗੱਲ ਸਮਝ ਲਈਏ ਤੇ ਉਹ ਵੀ ਇਸ ਉਦਾਹਰਨ ਨਾਲ ਕਿ ਸਾਡੇ ਸਰੀਰ ਦੇ ਜ਼ਿਆਦਾਤਰ ਅੰਗ ਆਪਣਾ ਇਲਾਜ, ਉਨ੍ਹਾਂ ਦਾ ਵਧਣਾ ਜਾਂ ਘਟਣਾ, ਫਿਰ ਤੋਂ ਨਵੇਂ ਬਣ ਜਾਣਾ ਖੁਦ ਕਰ ਲੈਂਦੇ ਹਨ।

2030 ਤੱਕ ਗ੍ਰੀਨ ਹਾਊਸ ਗੈਸਾਂ ਅਤੇ ਕਾਰਬਨ ਡਾਈ ਅਕਸਾਈਡ ਨਿਕਾਸੀ ਘੱਟ ਕਰਕੇ 40 ਫੀਸਦੀ ਤੱਕ ਲਿਆਉਣੀ ਹੋਵੇਗੀ

ਅਰਥਾਤ ਇਹ ਇੱਕ ਕੁਦਰਤੀ ਸਰੀਰਕ ਪ੍ਰਕਿਰਿਆ ਹੈ ਜਦੋਂ ਇਹ ਹੈ ਤਾਂ ਕੁਦਰਤ ਕਿਉਂ ਜ਼ਰੂਰਤ ਤੋਂ ਜ਼ਿਆਦਾ ਆਪਣੇ ਕੰਮ ’ਚ ਇਨਸਾਨ ਦੀ ਦਖਲਅੰਦਾਜ਼ੀ ਬਰਦਾਸ਼ਤ ਕਰੇਗੀ? ਇਸ ਲਈ ਉਸ ਦੇ ਨਾਲ ਤਾਲਮੇਲ ਬਿਠਾ ਕੇ ਹੀ ਜੀਵਨ ਨੂੰ ਸੁਖ ਅਤੇ ਖੁਸ਼ਹਾਲੀ ਨਾਲ ਭਰਿਆ ਜਾ ਸਕਦਾ ਹੈ ਜਲਵਾਯੂ ਬਦਲਾਅ ਦੇ ਸੰਕਟ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਸੰਸਾਰਿਕ ਤਾਪਮਾਨ ’ਚ ਵਾਧਾ ਔਸਤ 1.5 ਡਿਗਰੀ ਸੈਂਟੀਗ੍ਰੇਡ ’ਤੇ ਸਥਿਰ ਹੋ ਜਾਵੇ ਅਜਿਹਾ ਕਰਨ ਲਈ 2030 ਤੱਕ ਗ੍ਰੀਨ ਹਾਊਸ ਗੈਸਾਂ ਅਤੇ ਕਾਰਬਨ ਡਾਈ ਅਕਸਾਈਡ ਨਿਕਾਸੀ ਘੱਟ ਕਰਕੇ 40 ਫੀਸਦੀ ਤੱਕ ਲਿਆਉਣੀ ਹੋਵੇਗੀ।