Kisan Protest
Kisan Protest: ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਰ ਦਾ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ ਭਾਵੇਂ 14 ਫਰਵਰੀ ਦੀ ਮੀਟਿੰਗ ’ਚ ਕੋੋਈ ਹੱਲ ਨਹੀਂ ਨਿੱਕਲਿਆ ਪਰ ਦੋਵਾਂ ਧਿਰਾਂ ਦਾ ਇਹ ਦਾਅਵਾ ਚੰਗਾ ਹੈ ਕਿ ਮੀਟਿੰਗ ਹਾਂ-ਪੱਖੀ ਮਾਹੌਲ ’ਚ ਹੋਈ ਤੇ ਅਗਲੀ ਮੀਟਿੰਗ ਲਈ 22 ਫਰਵਰੀ ਦਾ ਸਮਾਂ ਤੈਅ ਹੋ ਗਿਆ ਹੈ ਇਹ ਵੀ ਗੱਲ ਚੰਗੀ ਹੋਈ ਕਿ ਕੇਂਦਰ ਨੇ ਕਿਸੇ ਇੱਕ ਕਿਸਾਨ ਮੋਰਚੇ ਨਾਲ ਗੱਲ ਕਰਨ ਦੀ ਬਜਾਇ ਸਾਰੀਆਂ ਧਿਰਾਂ (ਦੋਵਾਂ ਕਿਸਾਨ ਮੋਰਚਿਆਂ ਸਮੇਤ ਪੰਜਾਬ ਸਰਕਾਰ) ਨੂੰ ਵੀ ਮੀਟਿੰਗ ’ਚ ਸ਼ਾਮਲ ਕੀਤਾ।
ਇਹ ਖਬਰ ਵੀ ਪੜ੍ਹੋ : Travel Agent Arrested: ਹਰਿਆਣਾ ਦਾ ਟਰੈਵਲ ਏਜੰਟ ਪਟਿਆਲਾ ਤੋਂ ਗ੍ਰਿਫਤਾਰ
ਇਹ ਸਾਰੀਆਂ ਗੱਲਾਂ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰਨ ਲਈ ਚੰਗੀ ਰਣਨੀਤੀ ਹੈ ਪਰ ਮਾਮਲੇ ਦਾ ਫੌਰੀ ਹੱਲ ਤੇ ਪੱਕਾ ਹੱਲ ਇਹ ਦੋ ਵੱਡੇ ਮਾਮਲੇ ਹਨ ਜਿਨ੍ਹਾਂ ਨਾਲ ਮੀਟਿੰਗ ਦੀ ਸਫ਼ਲਤਾ ਜੁੜੀ ਹੋਈ ਹੈ ਮਾਮਲੇ ਦੇ ਸਿਆਸੀ ਪਹਿਲੂਆਂ ਤੋਂ ਵੀ ਵੱਡਾ ਮਸਲਾ ਖੇਤੀ ਦੇ ਆਰਥਿਕ ਸਰੋਕਾਰਾਂ ਦਾ ਹੈ ਖੇਤੀ ਨੂੰ ਲੀਹ ’ਤੇ ਲਿਆਉਣ ਲਈ ਖੇਤੀ ਨੀਤੀਆਂ ’ਚ ਵੱਡੇ ਬਦਲਾਅ ਕੀਤੇ ਜਾਣ, ਜਿਸ ਨਾਲ ਮਸਲੇ ਦਾ ਸਹੀ ਤੇ ਵਿਗਿਆਨਕ ਹੱਲ ਨਿੱੱਕਲ ਸਕੇ ਇਹੀ ਮਸਲੇ ਦਾ ਵੱਡਾ ਤੇ ਅਹਿਮ ਪੱਖ ਹੈ। Kisan Protest
ਕਿਸਾਨ ਤੇ ਸਰਕਾਰ ਦੋਵਾਂ ਨੂੰ ਖੇਤੀ ਦੇ ਮੁੱਦੇ ਨੂੰ ਭਾਵੁਕ ਤੇ ਸਿਆਸੀ ਧਰਾਤਲ ਤੋਂ ਪਾਸੇ ਰੱਖ ਕੇ ਨਵੀਂ ਸੋਚ ਤੇ ਖੁੱਲੇ੍ਹ ਦਿਮਾਗ ਨਾਲ ਅੱਗੇ ਵਧਣਾ ਪਵੇਗਾ ਖੇਤੀ ’ਚ ਆ ਰਹੀਆਂ ਕੌਮੀ ਤੇ ਕੌਮਾਂਤਰੀ ਸਮੱਸਿਆਵਾਂ, ਅਨਾਜ ਦੀਆਂ ਲੋੜਾਂ ਤੇ ਕਿਸਾਨਾਂ ਲਈ ਖੇਤੀ ਲਾਹੇਵੰਦ ਬਣਾਉਣ ਵਰਗੇ ਬੁਨਿਆਦੀ ਨੁਕਤੇ ਹਨ ਜਿਨ੍ਹਾਂ ਦੀ ਰੌਸ਼ਨੀ ’ਚ ਮਸਲੇ ਪ੍ਰਤੀ ਸੰਤੁਲਿਤ ਪਹੁੰਚ ਅਪਣਾਈ ਜਾ ਸਕਦੀ ਹੈ ਕਿਸਾਨ ਤੇ ਸਰਕਾਰ ਦੋਵੇਂ ਸਪੱਸ਼ਟਤਾ, ਆਪਸੀ ਵਿਸ਼ਵਾਸ ਤੇ ਸੁਹਿਰਦਤਾ ਨੂੰ ਕਾਇਮ ਰੱਖ ਕੇ ਇਸ ਮਾਮਲੇ ਦਾ ਸਹੀ ਤੇ ਪੱਕਾ ਹੱਲ ਕੱਢ ਸਕਦੇ ਹਨ।