ਦੇਸ਼ ਤੋਂ ਪਹਿਲਾਂ ਪਾਰਟੀਆਂ ’ਚ ਲੋਕਤੰਤਰ ਹੋਵੇ
ਭਾਰਤ ਦੇ ਲੋਕਤੰਤਰ ਦੀ ਅਜੀਬ ਬਿਡੰਬਨਾ ਇਹ ਹੈ ਕਿ ਲੋਕਤੰਤਰ ’ਚ ਸਿਆਸੀ ਪਾਰਟੀਆਂ ਤਾਂ ਹਨ ਪਰ ਸਿਆਸੀ ਪਾਰਟੀਆਂ ’ਚ ਲੋਕਤੰਤਰ ਨਹੀਂ ਹੈ ਅਜ਼ਾਦੀ ਦਾ ਮਹਾਂਉਤਸਵ ਮਨਾਉਂਦਿਆਂ ਸਾਨੂੰ ਲੋਕਤੰਤਰ ਨੂੰ ਪਰਿਪੱਕ ਬਣਾਉਣਾ ਹੈ ਤਾਂ ਸਿਆਸੀ ਪਾਰਟੀਆਂ ’ਚ ਲੋਕਤੰਤਰ ਨੂੰ ਲਿਆਉਣਾ ਹੋਵੇਗਾ ਨਿਸ਼ਚਿਤ ਤੌਰ ’ਤੇ ਨਵਾਂ ਭਾਰਤ ਬਣ ਰਿਹਾ ਹੈ-ਉਦਾਸੀਨ ਅਤੇ ਕਮਜ਼ੋਰ ਸਿਆਸੀ ਆਗੂਆਂ ਦਾ ਇਸ ਭਾਰਤ ਦੇ ਬਹੁਤ ਸਾਰੇ ਸਕਾਰਾਤਮਕ ਪੱਖ ਹਨ, ਪਰ ਇਸ ਦੀ ਇੱਕ ਵੱਡੀ ਖਾਮੀ ਇਹ ਹੈ ਕਿ ਇਸ ਦੇ ਸੁਫ਼ਨੇ ਵੱਡੇ ਨਹੀਂ ਹਨ
ਛੋਟੇ-ਛੋਟੇ ਸੁਫ਼ਨਿਆਂ ਵਾਲਾ ਇਹ ਭਾਰਤ ਆਪਣੇ ਸੁਫ਼ਨਿਆਂ ਦੇ ਕੋਲਾਜ਼ ਨੂੰ ਜੇਕਰ ਵੱਡਾ ਕਰ ਸਕੇ ਤਾਂ ਨਾ ਸਿਰਫ਼ ਇੱਕ ਮਜ਼ਬੂਤ-ਸੰਪੰਨ ਭਾਰਤ ਬਣ ਸਕਦਾ ਹੈ, ਸਗੋਂ ਇੱਕ ਨਵੀਂ ਦੁਨੀਆ ਦੇ ਨਿਰਮਾਣ ’ਚ ਇਸ ਦੀ ਫੈਸਲਾਕੁੰਨ ਭੂਮਿਕਾ ਵੀ ਹੋਵੇਗੀ ਇਹ ਬਿਡੰਬਨਾ ਹੀ ਹੈ ਕਿ ਇੱਕ ਪਾਸੇ ਤਾਂ ਲੋਕਤੰਤਰ ’ਚ ਜਨਤਾ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਵਿਚਕਾਰ ਘੰੁਮਣਘੇਰੀ ਹੀ ਬਦਲ ਜਾਂਦੀਆਂ ਹਨ, ਵਿਚਾਰਧਾਰਾ ਤੋਂ ਲੈ ਕੇ ਸਿਧਾਂਤ ਤੱਕ ਬਦਲ ਜਾਂਦੇ ਹਨ, ਪਾਰਟੀ ਬਦਲ ਜਾਂਦੀ ਹੈ ਅਤੇ ਇੱਧਰ ਇੱਕ ਪਾਰਟੀ ਆਪਣਾ ਪ੍ਰਧਾਨ ਨਹੀਂ ਬਦਲ ਪਾ ਰਹੀ ਹੈ
75 ਸਾਲਾਂ ਦੀ ਅਜ਼ਾਦੀ ’ਚ ਰਾਸ਼ਟਰ ਦੀ ਸਰਵਉੱਚ ਪਾਰਟੀ ਜੇਕਰ ਲੋਕਤੰਤਰਿਕ ਤਰੀਕੇ ਨਾਲ ਆਪਣੀ ਪਾਰਟੀ ਨੂੰ ਪਰਿਪੱਕ ਨਾ ਬਣਾ ਸਕੀ ਤਾਂ ਇਹ ਦੇਸ਼ ਅਤੇ ਪਾਰਟੀ ਦੋਵਾਂ ਦੀ ਮਾੜੀ ਕਿਸਮਤ ਹੈ, ਉਹ ਆਪਣਾ ਪ੍ਰਧਾਨ ਨਾ ਚੁਣੇ ਅਤੇ ਆਪਣੀ ਹੀ ਪਾਰਟੀ ਦੀਆਂ ਵੱਖ-ਵੱਖ ਪ੍ਰਾਂਤਾਂ ਦੀਆਂ ਸਰਕਾਰਾਂ ’ਚ ਰਾਤੋ-ਰਾਤ ਤੋੜ-ਭੰਨ੍ਹ ਕਰ ਦੇਵੇ, ਕਿਸ ਤਰ੍ਹਾਂ ਗਲੇ ਤੋਂ ਥੱਲੇ ਉੱਤਰੇ? ਆਪਣੇ ਮਾਪਦੰਡਾਂ ਦੇ ਨਾਲ ਆਪਣਾ -ਆਪਣਾ ਸੱਚ ਪਰਖਣ ’ਚ ਲੱਗੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਲੇ-ਦੁਆਲੇ ਜੋ ਵਾਪਰ ਰਿਹਾ ਹੈ, ਉਸ ਨੂੰ ਲੋਕਤੰਤਰਿਕ ਤਾਂ ਨਹੀਂ ਕਿਹਾ ਜਾ ਸਕਦਾ ਫ਼ਿਰ ਕਿਸ ਤਰ੍ਹਾਂ ਅਜਿਹੀਆਂ ਪਾਰਟੀਆਂ ਤੋਂ ਦੇਸ਼ ’ਚ ਲੋਕਤੰਤਰ ਨੂੰ ਸਫ਼ਲ ਅਤੇ ਸਾਰਥਿਕ ਕਰਨ ਦੀ ਆਸ ਕੀਤੀ ਜਾ ਸਕਦੀ ਹੈ
ਕਈ ਸਵਾਲ ਜ਼ਿਹਨ ’ਚ ਉੱਭਰ ਰਹੇ ਹਨ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਅੱਜ ਵੀ ਭਾਰਤ ’ਚ ਰਾਸ਼ਟਰੀ ਭਾਵਨਾ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਮੰਨ ਕੇ ਨਹੀਂ ਚੱਲਿਆ ਜਾ ਸਕਦਾ ਦੇਸ਼ ਅੱਜ ਜਿੰਨਾ ਵੰਡਿਆ ਹੋਇਆ ਅਤੇ ਸੌੜੇਪਣ ਨਾਲ ਗ੍ਰਸਤ ਹੈ ਓਨਾ ਸ਼ਾਇਦ ਹੀ ਕਦੇ ਰਿਹਾ ਹੋਵੇ ਜੇਕਰ ਅਸੀਂ ਆਪਣੀ ਤੁਲਨਾ ਉਨ੍ਹਾਂ ਦੇਸ਼ਾਂ ਨਾਲ ਕਰੀਏ ਜਿੱਥੇ ਅਜ਼ਾਦੀ ਸੰਘਰਸ਼ ਤੋਂ ਬਾਅਦ ਹਾਸਲ ਕੀਤੀ ਗਈ ਤਾਂ ਅਸੀਂ ਦੇਖ ਸਕਾਂਗੇ ਕਿ ਉੱਥੇ ਵਾਰ-ਵਾਰ ਦੇਸ਼ ਭਗਤੀ ਲਈ ਸਰਕਾਰ ਨੂੰ ਸੱਦਾ ਨਹੀਂ ਦੇਣਾ ਪੈਂਦਾ ਅਤੇ ਜਨਤਾ ਖੁਦ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੀ ਦੇਸ਼ ਭਗਤੀ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਦੀ ਸਿਆਸਤ ਸ਼ਬਦ ਨੂੰ ਸੁਣਦਿਆਂ ਹੀ ਕੰਨਾਂ ’ਚ ਉਂਗਲੀਆਂ ਦੇਣ ਵਾਲਿਆਂ ਨੂੰ ਸ਼ਾਇਦ ਪਤਾ ਨਹੀਂ ਕਿ ਇਹ ਉਨ੍ਹਾਂ ਦੇ ਖੂਨ ’ਚ ਹੀ ਨਹੀਂ, ਸਾਹਾਂ ਵਿਚ ਸਮਾਈ ਹੋਈ ਹੈ, ਜ਼ਿੰਦਗੀ ਉਸੇ ਨਾਲ ਚੱਲਦੀ ਹੈ,
ਉਸੇ ਨਾਲ ਉਹ ਸੰਚਾਲਿਤ ਹਨ ਅਸੀਂ ਜੋ ਹਰ ਰੋਜ਼ ਅੱਖ ਖੋਲ੍ਹਦੇ ਅਤੇ ਬੰਦ ਕਰਦਿਆਂ ਚੌਵੀ ਘੰਟੇ ਦੀ ਜਿੰਦਗੀ ਪੂਰੀ ਕਰਦੇ ਹਾਂ, ਉਸ ’ਚ ਕੁਝ ਵੀ ਸਿਆਸਤ ਤੋਂ ਅਛੂਤਾ ਨਹੀਂ ਹੈ ਅਸੀਂ ਅਤੇ ਸਾਡਾ ਜੀਵਨ ਸਿਆਸਤ ’ਚ ਲਿਪਤ ਹੈ ਅਤੇ ਉਹੀ ਸਿਆਸਤ ਸਾਡੇ ਇੱਥੇ ਇੱਕ ਵੱਖ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੀ ਹੈ, ਜਿਸ ’ਚ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂ ਇੱਕ ਦੂਜੇ ਨੂੰ ਮਰਿਆਦਾ ਸਿਖਾ ਰਹੇ ਹਨ, ਇੱਕ ਤਰ੍ਹਾਂ ਸਿਆਸਤ ’ਚ ਦੂਜੇ ਨੂੰ ਮਰਿਆਦਾ ਦਾ ਪਾਠ ਪੜ੍ਹਾਉਣ ਦੀ ਖੇਡ ਚੱਲ ਰਹੀ ਹੈ ਜਦੋਂ ਕਿ ਖੁਦ ਦੀ ਸੀਮਾ ਅਤੇ ਸੰਯਮ ਕਿਸੇ ਨੂੰ ਵੀ ਯਾਦ ਨਹੀਂ ਹੈ
ਸਿਰਫ਼ ਦੂਜਿਆਂ ਦੀਆਂ ਕਮੀਆਂ ਗਿਣਾਉਣਾ ਇੱਕ ਖਤਰਨਾਕ ਖੇਡ ਹੈ, ਆਪਣੀ ਅਣਦੇਖੀ ਕਰਨ ਦੀ ਇਹ ਆਦਤ ਭਾਰਤੀ ਸਿਆਸਤ ਦੀ ਇੱਕ ਅਜਿਹੀ ਬਿਡੰਬਨਾ ਬਣਦੀ ਜਾ ਰਹੀ ਹੈ, ਜੋ ਨਾ ਸਿਰਫ਼ ਸਿਆਸੀ ਪਾਰਟੀਆਂ ਲਈ ਖ਼ਤਰਨਾਕ ਹੋਵੇਗੀ ਸਗੋਂ ਰਾਸ਼ਟਰ ਨੂੰ ਵੀ ਕਮਜ਼ੋਰ ਬਣਾਏਗੀ ਮਰਿਆਦਾਵਾਂ ਅਤੇ ਸੰਯਮ ਸਭ ਲਈ ਸਮਾਨ ਹੈ ਅਤੇ ਇਹੀ ਆਦਰਸ਼ ਸਥਿਤੀ ਵੀ ਹੈ ਸਪੱਸ਼ਟ ਹੈ ਕਿ ਸਿਆਸਤ ਦੀ ਇਸ ਖੇਡ ’ਚ ਹਰ ਕੋਈ ਦੂਜੇ ਨੂੰ ਇਹ ਦਿਖਾਉਣ-ਸਮਝਾਉਣ ’ਚ ਲੱਗਾ ਹੈ ਕਿ ਉਹ ਆਪਣੀਆਂ ਹੱਦਾਂ ਦਾ ਕਬਜ਼ਾ ਕਰ ਰਿਹਾ ਹੈ ਕੋਈ ਇਹ ਨਹੀਂ ਦੇਖਣਾ ਚਾਹੁੰਦਾ ਕਿ ਉਸ ਦਾ ਖੁਦ ਦਾ ਪੈਰ ਕਿੱਥੇ ਹੈ ਇਹੀ ਨਹੀਂ, ਇਹ ਅਜਿਹੀ ਖੇਡ ਹੈ
ਜਿਸ ’ਚ ਹਰ ਖਿਡਾਰੀ ਦੂਜੇ ਦੀ ਸੀਮਾ ਆਪਣੇ ਢੰਗ ਨਾਲ ਤੈਅ ਕਰਦਾ ਹੈ ਕੋਸ਼ਿਸ਼ ਇਹ ਦਿਖਾਉਣ ਦੀ ਰਹਿੰਦੀ ਹੈ ਕਿ ਦੂਜਾ ਗਲਤ ਖੇਡ ਰਿਹਾ ਹੈ ਆਪਣੇ ਲਈ ਤਾਂ ਸਾਰੇ ਇਹ ਮੰਨ ਕੇ ਚੱਲਦੇ ਹਨ ਕਿ ਉਨ੍ਹਾਂ ਤੋਂ ਗਲਤੀ ਹੋ ਹੀ ਨਹੀਂ ਸਕਦੀ ਸਾਡੀ ਸਿਆਸਤ ਦੇ ਇਸ ਚਰਿੱਤਰ ਨੂੰ ਸਮਝਣ ਦੀ ਜ਼ਰੂਰਤ ਸਿਰਫ਼ ਸਿਆਸੀ ਆਗੂਆਂ ਨੂੰ ਹੀ ਨਹੀਂ ਹੈ, ਆਮ ਨਾਗਰਿਕਾਂ ਲਈ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਇਸ ਖੇਡ ਨੂੰ ਸਮਝਣ ਸੰਭਵ ਹੈ ਭਾਰਤ ਦੇ ਲੋਕ ਇਸ ਖੇਡ ਨੂੰ ਸਮਝਣ ਦੇ ਨਾਲ-ਨਾਲ ਇੱਕ ਨਵੇਂ ਜਿੰਮੇਦਾਰੀਪੂਰਨ ਅਹਿਸਾਸ ਨੂੰ ਵੀ ਸਮਝ ਰਹੇ ਹਨ ਇਹ ਸ਼ੁਭ ਲੱਛਣ ਹੈ ਕਿ ਭਾਰਤ ’ਚ ਇਹ ਅਹਿਸਾਸ ਉੱਭਰ ਰਿਹਾ ਹੈ ਕਿ ਕਥਿਤ ਸਿਆਸੀ ਆਗੂ ਜਾਂ ਉੁਪਰੋਂ ਦਿਸਦੀ ਕੁਝ ਲੋਕਾਂ ਦੀ ਤਰੱਕੀ ਦੇਸ਼ ’ਚ ਆਨੰਦ ਅਤੇ ਸ਼ਾਂਤੀ ਲਈ ਲੋੜੀਂਦੀ ਨਹੀਂ ਹੈ,
ਇਸ ਲਈ ਸੰਵੇਦਨਸ਼ੀਲ ਅਤੇ ਸਵੈਮਾਣ ਵਾਲੇ ਲੋਕਾਂ ’ਚ ਇਹ ਇੱਛਾ ਜਾਗੇ, ਸਿਆਸਤ ਦਾ ਇੱਕ ਨਵਾਂ ਅਹਿਸਾਸ ਫੁੱਟੇ, ਜਿਸ ’ਚ ਰਾਸ਼ਟਰ-ਸੰਘਰਸ਼ ਅਤੇ ਰਾਸ਼ਟਰ-ਨਿਰਮਾਣ ਦੇ ਤੱਤ ਸ਼ਾਮਲ ਹਨ, ਜੋ ਨਵੇਂ ਭਾਰਤ ਦੇ ਨਿਰਮਾਣ ਵਿਚ ਜਿੰਮੇਵਾਰ ਭੂਮਿਕਾ ਨਿਭਾਵੇ ਇਸ ’ਚ ਸ਼ੱਕ ਨਹੀਂ ਕਿ ਕਿਸੇ ਵੀ ਵਿਵਸਥਾ ’ਚ ਆਚਰਨ ਦੀਆਂ ਸੀਮਾਵਾਂ ਹੋਇਆ ਕਰਦੀਆਂ ਹਨ ਵਿਵਸਥਾ ’ਚ ਰਹਿਣ ਵਾਲਿਆਂ ਨੂੰ ਇਨ੍ਹਾਂ ਸੀਮਾਵਾਂ ਦਾ ਆਦਰ ਕਰਨਾ ਸਿੱਖਣਾ ਚਾਹੀਦਾ ਹੈ, ਤਾਂ ਹੀ ਵਿਵਸਥਾ ਬਣੀ ਰਹਿ ਸਕਦੀ ਹੈ ਸਾਡੇ ਸਿਆਸੀ ਆਗੂ ਇੱਕ-ਦੂਜੇ ਨੂੰ ਆਪਣੀ-ਆਪਣੀ ਮਰਿਆਦਾ ਦਾ ਪਾਲਣ ਕਰਨ ਦੀ ਸਲਾਹ ਦੇ ਰਹੇ ਹਨ, ਤਾਂ ਇਸ ’ਚ ਕਿਤੇ ਕੁਝ ਗਲਤ ਨਹੀਂ ਹੈ ਗਲਤ ਤਾਂ ਇਹ ਗੱਲ ਹੈ ਕਿ ਹਰ ਕੋਈ ਦੂਜੇ ਦੇ ਆਚਰਨ ’ਤੇ ਨਿਗ੍ਹਾ ਰੱਖਣਾ ਚਾਹੁੰਦਾ ਹੈ, ਖੁਦ ਨੂੰ ਦੇਖਣਾ ਨਹੀਂ ਚਾਹੁੰਦਾ ਇਸ ਨਾਲ ਅਰਾਜਕਤਾ ਦੀ ਅਜਿਹੀ ਸਥਿਤੀ ਬਣਦੀ ਹੈ
ਜਿਸ ’ਚ ਨਾ ਸਾਫ਼ ਦਿਸ ਸਕਦਾ ਹੈ ਅਤੇ ਨਾ ਹੀ ਕੁਝ ਸਾਫ਼ ਸਮਝ ਆਉਂਦਾ ਹੈਇਸ ’ਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਨੂੰ ਆਪਣੀ ਮਰਿਆਦਾ ’ਚ ਰਹਿਣਾ ਚਾਹੀਦਾ ਹੈ ਸਿਆਸੀ ਪਰਿਪੱਕਤਾ ਅਤੇ ਸਮੇਂ ਦਾ ਤਕਾਜਾ ਹੈ ਕਿ ਅਸੀਂ ਦੂਜਿਆਂ ਦੀ ਹੀ ਨਹੀਂ ਆਪਣੀ ਮਰਿਆਦਾ ਵੀ ਸਮਝੀਏ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣਿਆਂ ਨੂੰ ਦੂਜਿਆਂ ਤੋਂ ਜ਼ਿਆਦਾ ਸਾਫ਼-ਸੁਥਰਾ ਸਮਝਣ ਦੀ ਆਦਤ ਤੋਂ ਵੀ ਬਚੀਏ ਸਾਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲੀ ਕਰਦੇ ਹਾਂ ਤਾਂ ਬਾਕੀ ਉਂਗਲੀਆਂ ਸਾਡੇ ਖੁਦ ਵੱਲ ਉੱਠਦੀਆਂ ਹਨ
ਅਸੀਂ ਖੁਦ ਨੂੰ ਸ਼ੀਸ਼ੇ ’ਚ ਦੇਖਣ ਦੀ ਆਦਤ ਪਾਈਏ ਦੂਜਿਆਂ ਨੂੰ ਦਾਗੀ ਦੱਸਣ ਤੋਂ ਪਹਿਲਾਂ ਆਪਣੇ ਦਾਗਾਂ ਨੂੰ ਪਛਾਣੋ ਲੋਕਤੰਤਰ ਦੀ ਸਹੀ ਪਰਿਭਾਸ਼ਾ ‘ਲੋਕਤੰਤਰ ਜਨਤਾ ਦਾ ਜਨਤਾ ਲਈ ਜਨਤਾ ਦੁਆਰਾ ਸ਼ਾਸਨ ਹੈ’, ਜਨਤਾ ਦੀ ਲੋਕਤੰਤਰ ’ਚ ਸਮੂਹਿਕ ਭਾਗੀਦਾਰੀ ਹੁੰਦੀ ਹੈ, ਜਦੋਂਕਿ ਦੇਸ਼ ਦੀ ਸਰਵਉੱਚ ਪਾਰਟੀ ਦੇ ਲੋਕਤੰਤਰ ’ਚ ਪਾਰਟੀ ਵਾਲੇ ਪਰਿਵਾਰ ਪ੍ਰਤੀ ਵਫ਼ਾਦਾਰ ਹੁੰਦੇ ਹਨ, ਜਨਤਾ ਦੀ ਭਾਗੀਦਾਰੀ ਉੱਥੇ ਨਦਾਰਦ ਹੈ ਕਈ ਸੂਬਿਆਂ ਦੇ ਮੁੱਖ ਮੰਤਰੀ ਬਦਲ ਗਏ, ਇੱਕ ਸੂਬੇ ’ਚ ਤਾਂ ਸਾਰੇ ਮੰਤਰੀ ਹੀ ਬਦਲ ਗਏ, ਪਰ ਮਜ਼ਾਲ ਉਨ੍ਹਾਂ ਨੇ ਆਪਣਾ ਪ੍ਰਧਾਨ ਬਦਲਿਆ ਹੋਵੇ ਲੋਕਾਂ ਦੀਆਂ ਪੁਸ਼ਤੈਨੀ ਦੁਕਾਨਾਂ ਹੁੰਦੀਆਂ ਹਨ, ਇੱਥੇ ਤਾਂ ਇੱਕ ਪੁਸ਼ਤੈਨੀ ਪਾਰਟੀ ਹੋ ਗਈ ਹੈ
ਪਵਿੱਤਰਤਾ ਦਾ ਆਦਿ ਬਿੰਦੂ ਹੈ ਸਿਹਤਮੰਦੀ ਪਵਿੱਤਰਤਾ ਪਾਰਦਰਸ਼ੀ ਹੁੰਦੀ ਹੈ ਅੱਜ ਸਿਆਸਤ ਨੂੰ ਪਵਿੱਤਰਤਾ ਦੀ ਜ਼ਰੂਰਤ ਹੈ ਪਵਿੱਤਰਤਾ ਦੀ ਭੂਮਿਕਾ ਬਣਾਉਣ ਲਈ ਪਹਿਲੀ ਭੂਮਿਕਾ ਹੈ ਆਤਮ-ਨਿਰੀਖਣ ਕਿਸ ਸੀਮਾ ਤੱਕ ਵਿਕਾਰਾਂ ਦੇ ਵਾਤਾਵਰਨ ਨਾਲ ਸਾਡਾ ਵਿਅਕਤੀਤਵ ਪ੍ਰਦੂਸ਼ਿਤ ਹੈ? ਇਹ ਜਾਣ ਕੇ ਹੀ ਅਸੀਂ ਵਿਕਾਰਾਂ ਦਾ ਤਿਆਗ ਕਰ ਸਕਦੇ ਹਾਂ ਤਿਆਗ ਲਈ ਖੁਦ ਤੋਂ ਵੱਡਾ ਕੋਈ ਖੁਦਾ ਨਹੀਂ ਹੁੰਦਾ ਮਹਾਤਮਾ ਗਾਂਧੀ ਦੇ ਸ਼ਬਦਾਂ ’ਚ ‘ਪਵਿੱਤਰਤਾ ਦੀ ਸਾਧਨਾ ਲਈ ਜ਼ਰੂਰੀ ਹੈ
ਬੁਰਾ ਮਤ ਦੇਖੋ, ਬੁਰਾ ਮਤ ਬੋਲੋ, ਬੁਰਾ ਮਤ ਸੁਣੋ’ ਭਗਵਾਨ ਮਹਾਂਵੀਰ ਨੇ ਸੰਯਮਪੂਰਵਕ ਚਰਚਾ ਨੂੰ ਜ਼ਰੂਰੀ ਮੰਨਿਆ ਹੈ ਸਿਆਸੀ ਪਵਿੱਤਰਤਾ ਦਾ ਸੱਚਾ ਸ਼ੀਸ਼ਾ ਹੈ ਸਿਆਸੀ ਆਗੂ ਦਾ ਮਨ, ਵਿਚਾਰ, ਚਿੰਤਨ ਅਤੇ ਕਰਮ ਸਿਆਸੀ ਆਗੂਆਂ ਨੂੰ ਸਿੱਖਿਆ ਦੇਣ ਦੀ ਜ਼ਰੂਰਤ ਹੈ ਕਿ ਉਹ ਸਭ ਆਪਣੇ-ਆਪਣੇ ਸ਼ੀਸ਼ੇ ’ਚ ਖੁਦ ਨੂੰ ਦੇਖਣ ਅਤੇ ਆਪਣੀਆਂ ਕਮੀਆਂ ਦਾ ਤਿਆਗ ਕਰਨ ਖੁਦ ਵੱਲੋਂ ਖੁਦ ਦਾ ਦਰਸ਼ਨ ਹੀ ਅਸਲ ਸਿਆਸਤ ਦਾ ਮਕਸਦ ਹੈ ਸਿਆਸਤ ਇੱਕ ਵਿਹਾਰ ਹੈ, ਸਾਡੇ ਅੰਦਰ ਦਾ ਸੱਚ ਹੈ ਜਿਸ ਨੂੰ ਨਕਾਰਨ ਤੋਂ ਬਿਹਤਰ ਹੈ ਸਵੀਕਾਰ ਕਰਕੇ ਉਸ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਭਾਰਤੀ ਸੰਦਰਭ ’ਚ ਜੀਵੰਤ ਸਿਆਸਤ ਦਾ ਇੱਕ ਸੰਕਲਪ ਇਹ ਵੀ ਹੋਵੇ ਕਿ ਲੋਤਤੰਤਰਿਕ ਮੁੱਲਾਂ ਦੀ ਜ਼ਰੂਰਤ ਦੇਸ਼ ਚਲਾਉਣ ਤੋਂ ਜ਼ਿਆਦਾ ਸਿਆਸੀ ਪਾਰਟੀਆਂ ਚਲਾਉਣ ਲਈ ਹੋਵੇ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ