ਖੇਡ ਨੂੰ ਖੇਡ ਹੀ ਰਹਿਣ ਦਿਓ

ਖੇਡ ਨੂੰ ਖੇਡ ਹੀ ਰਹਿਣ ਦਿਓ

ਆਈਪੀਐਲ ਕ੍ਰਿਕਟ ਭਾਵੇਂ ਦੁਬਈ ‘ਚ ਹੋ ਰਹੀ ਹੈ ਪਰ ਇਸ ਦਾ ਬੁਖ਼ਾਰ ਭਾਰਤ ‘ਚ ਚੱਲ ਰਿਹਾ ਹੈ ਖੇਡਾਂ ਦਾ ਵਧਣਾ-ਫੁੱਲਣਾ ਜ਼ਰੂਰੀ ਹੈ ਪਰ ਜਿਸ ਤਰ੍ਹਾਂ ਖੇਡਾਂ ਨੂੰ ਵਿਅਕਤੀਗਤ ਰੰਗ ਦਿੱਤਾ ਜਾ ਰਿਹਾ ਹੈ ਉਹ ਅਸਲ ‘ਚ ਖੇਡ ਭਾਵਨਾ ਨੂੰ ਹੀ ਚੋਟ ਮਾਰਨਾ ਹੈ ਉੱਚ ਪਾਏ ਦੇ ਖਿਡਾਰੀਆਂ ਦੀ ਹਰਮਨਪਿਆਰਤਾ ਸੁਭਾਵਿਕ ਹੈ ਪਰ ਖੇਡ ਨੂੰ ਖਿਡਾਰੀ ਤੱਕ ਸੀਮਤ ਰੱਖਣਾ ਚਾਹੀਦਾ ਹੈ ਤਾਜ਼ਾ ਮਾਮਲੇ ‘ਚ ਕੁਮੈਂਟਰੀ ਦੌਰਾਨ ਪ੍ਰਸਿੱਧ ਸਾਬਕਾ ਖਿਡਾਰੀ ਸੁਨੀਲ ਗਾਵਸਕਰ ਵੱਲੋਂ ਕੀਤੀ ਗਈ ਕੁਮੈਂਟਰੀ ‘ਚ ਖਿਡਾਰੀਆਂ ਦੇ ਪਰਿਵਾਰ ਦਾ ਜ਼ਿਕਰ ਅਲੋਚਨਾ ਦਾ ਕਾਰਨ ਬਣ ਰਿਹਾ ਹੈ ਮੈਚ ਦੀ ਕੁਮੈਂਟਰੀ ‘ਚ ਵਿਰਾਟ ਕੋਹਲੀ ਦੇ ਮਾੜੇ ਪ੍ਰਦਰਸ਼ਨ ਦੇ ਪ੍ਰਸੰਗ ‘ਚ ਉਸ ਦੀ ਪਤਨੀ ਅਨੁਸ਼ਕਾ ਦਾ ਜ਼ਿਕਰ ਕੀਤਾ ਗਿਆ

ਸੁਨੀਲ ਗਾਵਸਕਰ ਵਰਗੇ ਸੀਨੀਅਰ ਤੇ ਪ੍ਰਸਿੱਧ ਸਾਬਕਾ ਖਿਡਾਰੀ ਤੋਂ ਅਜਿਹੀ ਆਸ ਨਹੀਂ ਸੀ ਕੀਤੀ ਜਾ ਸਕਦੀ ਖੇਡ ਪ੍ਰੇਮੀਆਂ ਨੇ ਵੀ ਇਸ ਨੂੰ ਗੈਰ-ਜ਼ਰੂਰੀ ਤੇ ਖੇਡ ਭਾਵਨਾ ਤੋਂ ਉਲਟ ਦੱਸਿਆਇੱਥੋਂ ਤੱਕ ਕਿ ਖੁਦ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਨੇ ਵੀ ਇਸ ਦਾ ਗਿਲਾ ਹੀ ਕੀਤਾ ਹੈ ਕਿ ਉਸ ਦਾ ਨਾਂਅ ਮੈਚ ਦੌਰਾਨ ਕਿਉਂ ਘਸੀਟਿਆ ਜਾਂਦਾ ਹੈ ਦਰਅਸਲ ਵਿਰਾਟ ਕੋਹਲੀ ਚੰਗਾ ਪ੍ਰਦਰਸ਼ਨ ਕਰੇਗਾ ਜਾਂ ਮਾੜਾ ਇਹ ਚੀਜ ਸਿਰਫ਼ ਗਰਾਊਂਡ ਤੇ ਖਿਡਾਰੀਆਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ

ਖਿਡਾਰੀਆਂ ਦੇ ਪ੍ਰਦਰਸ਼ਨ ‘ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਤੇ ਜਿੱਤ-ਹਾਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਹਾਰ ਨੂੰ ਸਵੀਕਾਰ ਕਰਨਾ ਵੀ ਆਪਣੇ-ਆਪ ‘ਚ ਯੋਗਤਾ ਹੁੰਦੀ ਹੈ ਹਾਰ ਲਈ ਖਿਡਾਰੀਆਂ ਦੇ ਨਿੱਜੀ ਜੀਵਨ ਤੱਕ ਪਹੁੰਚਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਭਾਵੇਂ ਇਹ ਮਜ਼ਾਕ ਹੋਵੇ ਜਾਂ ਅਚਾਨਕ ਕਹੀ ਗਈ ਗੱਲ ਕਿਸੇ ਵੀ ਖਿਡਾਰੀ ਦੇ ਹੌਂਸਲੇ ਨੂੰ ਡੇਗਣ ਵਾਲੀ ਹੁੰਦੀ ਹੈ ਸਾਬਕਾ ਖਿਡਾਰੀਆਂ ਨੂੰ ਖੇਡ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ ਪੁਰਾਣੇ ਖਿਡਾਰੀਆਂ ਦੇ ਕਹੇ ਹੋਏ ਸ਼ਬਦ ਅਤੇ ਵਿਹਾਰ ਨਵੇਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ ਹਾਰ ਜਾਣ ‘ਤੇ ਖਿਡਾਰੀਆਂ ਦਾ ਮਜ਼ਾਕ ਨਵੇਂ ਖਿਡਾਰੀਆਂ ਲਈ ਮੁਸੀਬਤ ਵਾਂਗ ਬਣ ਜਾਂਦਾ ਹੈ

ਇਹ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਕਈ ਵਾਰ ਮੈਚ ਹਾਰਨ ਤੋਂ ਬਾਅਦ ਖਿਡਾਰੀ ਦੇਸ਼ ਪਰਤਣ ਦੀ ਬਜਾਇ ਪ੍ਰਸੰਸਕਾਂ ਦੇ ਗੁੱਸੇ ਤੋਂ ਬਚਣ ਲਈ ਕਿਸੇ ਹੋਰ ਦੇਸ਼ ਜਾਂਦੇ ਰਹੇ ਹਨ ਖੇਡ ਸਨਮਾਨ ਦੀ ਗੱਲ ਕਰਦੀ ਹੈ ਭਾਵੇਂ ਉਹ ਜਿੱਤ ਦੀ ਸਥਿਤੀ ‘ਚ ਹੋਵੇ ਜਾਂ ਹਾਰ ਦੀ ਸੁਧਾਰ ਕਰਨਾ ਤੇ ਗਲਤੀਆਂ ਨੂੰ ਨਾ ਦੁਹਰਾਉਣਾ ਹੀ ਸਫ਼ਲਤਾ ਦਾ ਮੰਤਰ ਹੁੰਦਾ ਹੈ ਖੇਡ ‘ਚ ਅਪਮਾਨ ਲਈ ਕੋਈ ਥਾਂ ਨਹੀਂ ਖੇਡ ‘ਚ ਬਾਹਰੀ ਚੀਜਾਂ ਨੂੰ ਜੋੜਨ ਦਾ ਰੁਝਾਨ ਗੈਰ-ਜ਼ਰੂਰੀ ਦਿਮਾਗੀ ਕਸਰਤ ਹੈ ਜਿਸ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਖਿਡਾਰੀ ਹੀ ਖੇਡ ‘ਚ ਸਭ ਕੁਝ ਹੁੰਦਾ ਹੈ ਜੋ ਜਿੱਤਦਾ ਵੀ ਹੈ ਤੇ ਹਾਰਦਾ ਵੀ ਹੈ ਹਾਰ ਕੇ ਖਿਡਾਰੀ ਜਿੱਤ ਵੱਲ ਜਾਣ ਦੀ ਤਿਆਰੀ ਕਰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.