ਭਾਰਤੀ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਦੀ ਅਸਥਾਈ ਰੋਕ ਕਾਰਨ ਪਾਕਿਸਤਾਨ ਬੁਖਲਾ ਗਿਆ ਹੈ ਪਾਕਿਸਤਾਨ ਸੈਨਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ‘ਤੇ ਲਗਾਤਾਰ ਦਬਾਅ ਬਣਾ ਰਹੀ ਹੈ ਕਿ ਉਹ ਕੌਮਾਂਤਰੀ ਅਦਾਲਤ ਦੀ ਪਰਵਾਹ ਨਾ ਕਰਨ ਜਿੱਥੇ ਆਈਸੀਜੇ ਦੀ ਰੋਕ ਨੂੰ ਭਾਰਤ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ, ਉਥੇ ਹੀ ਜਾਧਵ ਦੀ ਫਾਂਸੀ ‘ਤੇ ਰੋਕ ਦੀ ਖ਼ਬਰ ਨਾਲ ਦੇਸ਼ ਅੰਦਰ ਖੁਸ਼ੀ ਦਾ ਮਾਹੌਲ ਹੈ ਹੁਣ ਤੱਕ ਪਾਕਿਸਤਾਨੀ ਮੀਡੀਆ ਜਾਧਵ ਨੂੰ ਵਧਾ ਚੜ੍ਹਾ ਕੇ ਛਾਪ ਅਤੇ ਦਿਖਾ ਰਿਹਾ ਸੀ, ਜਾਧਵ ਦੀ ਫਾਂਸੀ ‘ਤੇ ਰੋਕ ਲੱਗਣ ਤੋਂ ਬਾਦ ਉਸਨੂੰ ਸੱਪ ਸੁੰਘ ਗਿਆ ਹੈ ਹੁਣ ਇਹ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨ ਹੁਣ 19 ਮਈ ਤੋਂ ਪਹਿਲਾਂ ਜਾਧਵ ਨੂੰ ਫਾਂਸੀ ਨਹੀਂ ਦੇ ਸਕਦਾ ਦੇਸ਼ ਅੰਦਰ ਮੋਦੀ ਸਰਕਾਰ ਦੇ ਇਸ ਕਦਮ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।
ਪਾਕਿਸਤਾਨ ਦੇ ਨਾਪਾਕ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਉਹ ਕਿਸੇ ਵੀ ਨੀਚਤਾ ‘ਤੇ ਉੱਤਰ ਸਕਦਾ ਹੈ ਕੋਟ ਲਖਪਤ ਜੇਲ੍ਹ ‘ਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ, ਚਮੇਲ ਸਿੰਘ ਅਤੇ ਕਿਰਪਾਲ ਸਿੰਘ ਨਾਲ ਜੋ ਹੋਇਆ ਹੈ, ਦੇਸ਼ਵਾਸੀ ਅਜੇ ਤੱਕ ਭੁੱਲੇ ਨਹੀਂ ਹਨ ਪਾਕਿਸਤਾਨ ਕੌਮਾਂਤਰੀ ਦਬਾਅ ਤੇ ਕੂਟਨੀਤਕ ਨਾਕਾਮੀ ਕੀ ਬੁਖਲਾਹਟ ‘ਚ ਕਿਤੇ ਕੋਈ ਅਜਿਹਾ ਕਦਮ ਨਾ ਚੁੱਕ ਬੈਠੇ, ਜੋ ਜਾਧਵ ਲਈ ਜਾਨਲੇਵਾ ਸਾਬਤ ਹੋਵੇ ਪਾਕਿਸਤਾਨ ਵੱਲੋਂ ਸਾਜਿਸ਼ ਤਹਿਤ ਜਾਸੂਸੀ ਦੇ ਆਰੋਪ ‘ਚ ਫ਼ੜੇ ਗਏ ਭਾਰਤੀ ਨੈ ਸੈਨਾ ਦੇ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਦ ਪੂਰਾ ਭਾਰਤ ਗੁੱਸੇ ਨਾਲ ਭਰਿਆ ਹੋਇਆ ਸੀ ।
ਕੇਂਦਰ ਸਰਕਾਰ ‘ਤੇ ਵੀ ਭਾਰੀ ਦਬਾਅ ਸੀ ਪਾਕਿਸਤਾਨ ਨੇ ਇਸ ਬਾਰੇ ਮਾਨਤਾ ਪ੍ਰਾਪਤ ਰਾਜਨਇਕ ਪਰੰਪਰਾਵਾਂ ਤੇ ਕੌਮਾਂਤਰੀ ਕਾਨੂੰਨਾਂ ਦੀ ਜਿਸ ਤਰ੍ਹਾਂ ਉਲੰਘਣਾ ਕੀਤੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਕੁਲਭੂਸ਼ਣ ਨਾਲ ਭਾਰੀ ਅੰਨਿਆ ਹੋਇਆ ਹੈ ਪਾਕਿਸਤਾਨ ਦਾ ਜੋ ਚਰਿੱਤਰ ਅਜਿਹੇ ਮਾਮਲਿਆਂ ‘ਚ ਰਿਹਾ ਹੈ, ਉਸਨੂੰ ਦੇਖਦਿਆਂ ਆਮ ਕੂਟਨੀਤਕ ਯਤਨਾਂ ਨਾਲ ਗੱਲ ਬਣਨ ਦੀ ਕੋਈ ਆਸ ਨਜ਼ਰ ਨਹੀਂ ਆਈ ਤਾਂ ਭਾਰਤ ਨੇ ਕੌਮਾਂਤਰੀ ਨਿਆਲਿਆ ਦਾ ਦਰਵਾਜਾ ਖੜਕਾਇਆ ਪਾਕਿਸਤਾਨ ਨੂੰ ਭਾਰਤ ਦੇ ਇਸ ਕਦਮ ਦੀ ਉਮੀਦ ਨਹੀਂ ਸੀ ਜਾਧਵ ਵਿਰੁੱਧ ਪਾਕਿਸਤਾਨੀ ਸੈਨਿਕ ਅਦਾਲਤ ਦੀ ਕਾਰਵਾਈ ਵਿਯਨਾ ਸਮਝੌਤੇ ਅਤੇ ਮਨੁੱਖੀ ਅਧਿਕਾਰ ਦਾ ਖੁੱਲ੍ਹਾ ਉਲੰਘਣ ਕੀਤਾ ਹੈ।
2 ਮਈ 2013 ਨੂੰ ਪਾਕਿਸਤਾਨ ਦੇ ਜਿੰਨਾ ਹਸਪਤਾਲ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ‘ਚ ਭਰਤੀ ਕੈਦੀ ਸਰਬਜੀਤ ਸਿੰਘ ਦੀ ਮੌਤ ਹੋ ਗਈ ਸੀ ਸਰਬਜੀਤ ਦਾ ਮਾਮਲਾ ਦੇਸ਼ ਅਤੇ ਦੁਨੀਆ ਤੋਂ ਅਣਜਾਣ ਨਹੀਂ ਹੈ ਸਰਬਜੀਤ ਸਿੰਘ ਭਾਰਤ -ਪਾਕਿਸਤਾਨ ਸਰਹੱਦ ‘ਤੇ ਵਸੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖਵਿੰਡ ਦਾ ਰਹਿਣ ਵਾਲਾ ਕਿਸਾਨ ਸੀ 30 ਅਗਸਤ 1990 ਨੂੰ ਅਣਜਾਣੇਪੁਣੇ ‘ਚ ਪਾਕਿਸਤਾਨ ਸਰਹੱਦ ‘ਚ ਪਹੁੰਚ ਗਿਆ ਜਿੱਥੇ ਉਸਨੂੰ ਪਾਕਿਸਤਾਨ ਆਰਮੀ ਨੇ ਗ੍ਰਿਫ਼ਤਾਰ ਕਰ ਲਿਆ ਲਾਹੌਰ ਤੇ ਫੈਸਲਾਬਾਦ ‘ਚ ਹੋਏ ਬੰਬ ਧਮਾਕਿਆਂ ਦਾ ਅਰੋਪੀ ਬਣਾ ਕੇ ਸਰਬਜੀਤ ਸਿੰਘ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ।
ਇਸ ਬੰਬ ਹਮਲੇ ‘ਚ 14 ਲੋਕਾਂ ਦੀ ਜਾਨ ਗਈ ਸੀ 1991 ‘ਚ ਬੰਬ ਧਮਾਕੇ ਦੇ ਆਰੋਪ ‘ਚ ਸਰਬਜੀਤ ਸਿੰਘ ਨੂੰ ਫਾਂਸੀਦੀ ਸਜ਼ਾ ਸੁਣਾ ਗਈ ਪਾਕਿਸਤਾਨੀ ਸਰਕਾਰ ਨੇ ਸਰਬਜੀਤ ਨੂੰ ਮਨਜੀਤ ਸਿੰਘ ਦੇ ਨਾਂਅ ‘ਤੇ ਸਜ਼ਾ-ਏ-ਮੌਤ ਸੁਣਾਈ ਸਰਬਜੀਤ ਸਿੰਘ ਨੇ ਪਾਕਿਸਤਾਨੀ ਰਾਸ਼ਟਰਪਤੀ ਨੂੰ ਪੰਜ ਵਾਰ ਦਇਆ ਦੀ ਅਪੀਲ ਕੀਤੀ ਪਰ ਇਨ੍ਹਾਂ ਅਪੀਲਾਂ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ ਸਰਬਜੀਤ ਦੇ ਪਰਿਵਾਰ ਨੇ ਰਿਹਾਈ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸਰਬਜੀਤ ਸਿੰਘ ‘ਤੇ ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ ਕੈਦੀਆਂ ਨੇ ਹਮਲਾ ਕਰ ਦਿੱਤਾ ਸੀ, ਇਸ ਤੋਂ ਬਾਦ ਪਾਕਿਸਤਾਨ ਨੇ ਉਸਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਸਰਬਜੀਤ ਦੇ ਮਾਮਲੇ ‘ਚ ਪਾਕਿਸਤਾਨ ਸਰਕਾਰ ‘ਤੇ ਉਸਨੂੰ ਰਿਹਾ ਕਰਨ ਦਾ ਦਬਾਅ ਹਰ ਪਾਸਿਓਂ ਪੈ ਰਿਹਾ ਸੀ।
ਜਨਵਰੀ 2013 ‘ਚ ਲਖਨਊ ‘ਚ ਸਰਬਜੀਤ ‘ਤੇ ਲਿਖੀ ਕਿਤਾਬ ‘ਸਰਬਜੀਤ ਦੀ ਅਜੀਬ ਦਾਸਤਾਨ’ ਦੇ ਰੀਲੀਜ਼ ਕਰਨ ਮੌਕੇ ਪਹੁੰਚੇ ਪਾਕਿਸਤਾਨੀ ਵਕੀਲ ਅਤੇ ਕਿਤਾਬ ਦੇ ਲੇਖਕ ਅਵੈਸ ਸ਼ੇਖ ਅਤੇ ਉਸਦੀ ਭੈਣ ਤੇ ਬੇਟੀ ਨਾਲ ਹੋਈ ਗੱਲਬਾਤ ਦੌਰਾਨ ਸਰਬਜੀਤ ਦੇ ਕਤਲ ਹੋਣ ਦਾ ਸ਼ੱਕ ਜਾਹਿਰ ਕੀਤਾ ਸੀ ਦਲਬੀਰ ਕੌਰ ਦਾ ਸ਼ੱਕ ਸੱਚ ਸਾਬਤ ਹੋਇਆ 29 ਅਪਰੈਲ 2013 ਨੂੰ ਫਾਂਸੀ ਦੀ ਸਜਾ ਮਿਲਣ ਵਾਲੇ ਕੈਦੀ ‘ਤੇ ਦੂਜੇ ਕੈਦਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਤਿੰਨ ਦਿਨ ਬਾਦ 2 ਮਈ ਨੂੰ ਉਸਦੀ ਜਿੰਨਾ ਹਸਪਤਾਲ ‘ਚ ਮੌਤ ਹੋ ਗਈ।
ਪਾਕਿਸਤਾਨੀ ਜੇਲ੍ਹਾਂ ‘ਚ ਭਾਰਤੀ ਕੈਦੀਆਂ ‘ਤੇ ਜ਼ੁਲਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕੋਟ ਲਖਪਤ ਜੇਲ੍ਹ ‘ਚ ਸਰਬਜੀਤ ਸਿੰਘ ਕੈਦ ਸੀ ਉਸੇ ਜੇਲ੍ਹ ‘ਚ ਕੈਦ ਰਹੇ ਸਵਰਣ ਲਾਲ ਮੁਤਾਬਕ ਜੇਲ੍ਹ ਅੰਦਰ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ ਬੇਰਹਿਮੀ ਨਾਲ ਕੁੱਟਿਆ ਜਾਂਦਾ ਹੈ ਛੋਟੇ-ਛੋਟੇ ਕਮਰਿਆਂ ‘ਚ ਬੰਦ ਕਰ ਦਿੱਤਾ ਜਾਂਦਾ ਹੈ ਹੇਠਾਂ ਲਿਟਾ ਕੇ ਬਾਹਾਂ ਫ਼ੜ ਲੈਂਦੇ ਹਨ ਲੱਤਾਂ ਉੱਪਰ ਚੁੱਕ ਕੇ ਉੱਤੇ ਚਾਰ -ਪੰਜ ਬੰਦੇ ਬੂਟਾਂ ਸਮੇਤ ਚੜ੍ਹ ਕੇ ਪੂਰੇ ਸਰੀਰ ਨੂੰ ਮਸਲਦੇ ਹਨ ਮਾਸ ਲਹਿ ਜਾਂਦਾ ਹੈ ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ‘ਚ 12 ਸਾਲ ਸਜ਼ਾ ਕੱਟ ਕੇ ਪਰਤੇ ਜੰਮੂ ਨਿਵਾਸੀ ਵਿਨੋਦ ਸਾਹਨ ਦਾ ਕਹਿਣਾ ਹੈ ਕਿ ਕੋਟ ਲਖਪਤ ਜੇਲ੍ਹ ‘ਚ ਭਾਰਤੀ ਕੈਦੀਆਂ ਨਾ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਪਾਕਿਸਤਾਨ ਦੀ ਜੇਲ੍ਹਾਂ ‘ਚ ਬੰਦ ਇੱਕ ਹੋਰ ਭਾਰਤੀ ਕੈਦੀ ਕਿਰਪਾਲ ਸਿੰਘ ਨੂੰ ਵੀ ਜਾਸੂਸ ਦੱਸਦਿਆਂ ਪਾਕਿਸਤਾਨੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।
ਕੂਟਨੀਤਕ ਯਤਨਾਂ ਦੇ ਬਾਵਜ਼ੂਦ ਕਿਰਪਾਲ ਸਿੰਘ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ ਹਾਲਾਂਕਿ ਪਾਕਿਸਤਾਨੀ ਸਰਕਾਰ ਨੇ ਇਸ ਦੀ ਵਜ੍ਹਾ ਹਾਰਟ ਅਟੈਕ ਦੱਸੀ ਸੀ, ਪਰੰਤੂ ਕਿਰਪਾਲ ਦੇ ਘਰ ਵਾਲਿਆਂ ਨੂੰ ਪਾਕਿ ਸਰਕਾਰ ਦੀ ਇਸ ਗੱਲ ਦਾ ਅੱਜ ਵੀ ਯਕੀਨ ਨਹੀਂ ਹੈ ਕਿਰਪਾਲ ਨੇ 24 ਸਾਲ ਤੇ ਸਰਬਜੀਤ ਨੇ ਤਕਰੀਬਨ 23 ਸਾਲ ਪਾਕਿਸਤਾਨੀ ਜੇਲ੍ਹ ‘ਚ ਤਸੀਹੇ ਝੱਲੇ ਸਨ ਇਨ੍ਹਾਂ ਦੋਵਾਂ ਨੂੰ ਇਸ ਤਰ੍ਹਾਂ ਦੀ ਘਟਨਾ ਦੀ ਸੱਜਰੀ ਮਿਸਾਲ ਮੰਨਿਆ ਜਾ ਸਕਦਾ ਹੈ।
ਕੁਲਭੂਸ਼ਣ ਜਾਧਵ ਨੂੰ ਜਾਧਵ ਦੀ ਕਹਾਣੀ ਵੀ ਹੁਣ ਅਜਿਹਾ ਹੀ ਮੋੜ ਲੈਂਦੀ ਦਿਖਾਈ ਦੇ ਰਹੀ ਹੈ ਜੰਮੂ ਜ਼ਿਲ੍ਹੇ ਦੇ ਚਮੇਲ ਸਿੰਘ ਨੂੰ ਪਾਕਿਸਤਾਨੀ ਸੈਨਾ ਨੇ 2008 ‘ਚ ਗ੍ਰਿਫ਼ਤਾਰ ਕੀਤਾ ਸੀ ਉਸ ‘ਤੇ ਜਾਸੂਸੀ ਕਰਨ ਦਾ ਆਰੋਪ ਲੱਗਿਆ ਸੀ ਇਸ ਤੋਂ ਬਾਦ ਉਸ ‘ਤੇ ਆਪਣਾ ਗੁਨਾਹ ਕਬੂਲ ਕਰਨ ਨੂੰ ਲੈ ਕੇ ਮਾਨਸਿਕ ਤੇ ਸਰੀਰਕ ਦਬਾਅ ਪਾਇਆ ਗਿਆ ਇਸੇ ਦੌਰਾਨ 2013 ‘ਚ ਜੇਲ੍ਹ ‘ਚ ਪੁਲਿਸ ਵਾਲਿਆਂ ਦੇ ਤਸ਼ੱਦਦ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ ਬਾਦ ‘ਚ ਪਾਕਿਸਤਾਨ ਵੱਲੋਂ ਉਸਦੀ ਮੌਤ ‘ਤੇ ਪਰਦਾ ਪਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕੁਲਭੂਸ਼ਣ ਦੀ ਜਾਨ ਬਚਾਉਣ ਨੂੰ ਲੈ ਕੇ ਮੋਦੀ ਸਰਕਾਰ ਦੀ ਕਾਫ਼ੀ ਘੇਰਾਬੰਦੀ ਹੋ ਰਹੀ ਸੀ ਵਿਰੋਧੀ ਧਿਰ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਵੀ ਮੋਰਚੇ ਖੋਲ੍ਹੇ ਗਏ ਸਨ।
ਹੁਣ ਭਾਵੇਂ ਫਾਂਸੀ ਫਿਲਹਾਲ ਟਲ ਗਈ ਹੈ ਇਸ ਲਈ ਉਮੀਦਾਂ ਕੁਝ ਵਧੀਆਂ ਹਨ ਅਜਿਹੇ ਮਾਮਲਿਆਂ’ਚ ਲੈਣ-ਦੇਣ ਵੀ ਹੁੰਦਾ ਹੈ ਇਸ ਲਈ ਭਾਰਤ ਦੀ ਕੈਦ ‘ਚ ਰਹਿ ਰਹੇ ਪਾਕਿਸਤਾਨ ਜਾਸੂਸਾਂ ਨੂੰ ਜਾਧਵ ਦੇ ਬਦਲੇ ਛੱਡਿਆ ਜਾ ਸਕਦਾ ਹੈ ਉਂਜ ਵੀ ਜਾਸੂਸੀ ਦੇ ਆਰੋਪ ‘ਚ ਫਾਂਸੀ ਦੀ ਸਜਾ ਬਹੁਤ ਵੱਡੀ ਹੀ ਹੇ ਜੋ ਵੀ ਹੋਵੇ, ਪਰ ਭਾਰਤ ਸਰਕਾਰ ਨੇ ਪੂਰੇ ਮਾਮਲੇ ‘ਚ ਜਿਸ ਸਬਰ ਤੇ ਸ਼ਾਂਤੀ ਨਾਲ ਕਦਮ ਚੁੱਕੇ ਹਨ, ਉਹ ਪਰਿਪੱਕ ਰਾਜਨੀਤੀ ਤੇ ਸਟੀਕ ਰਣਨੀਤੀ ਦੀ ਮਿਸਾਲ ਹੈ ।
ਪਿਛਲੇ ਕੁਝ ਸਮੇਂ ਤੋਂ ਭਾਰਤ-ਪਾਕਿ ਦਰਮਿਆਨ ਲਗਾਤਾਰ ਕੁੜੱਤਣ ਵਧ ਰਹੀ ਹੈ ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਉੜੀ ‘ਚ ਸੈਨਾ ਦੇ ਕੈਂਪ ‘ਤੇ ਹੋਏ ਹਮਲੇ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਜੋ ਕੁੜੱਤਣ ਪੈਦਾ ਹੋਈ ਸੀ, ਉਸਨੂੰ ਜਾਧਵ ਨੂੰ ਮਿਲੀ ਫਾਂਸੀ ਦੀ ਸਜਾ ਹੋਰ ਵਧਾ ਦੇਵੇਗੀ ਇਸ ਤੋਂ ਇਲਾਵਾ ਸਿੰਧੂ ਜਲ ਸਮਝੌਤਾ, ਪਾਕਿਸਤਾਨ ‘ਚ ਚੀਨ ਦੀ ਮੱਦਦ ਨਾਲ ਬਣ ਰਿਹਾ ਆਰਥਿਕ ਕੌਰੀਡੋਰ, ਗਿਲਗਿਟ ਬਲੋਚਿਸਤਾਨ ਨੂੰ ਸੂਬਾ ਬਣਾਉਣ ਦੇ ਫੈਸਲੇ ਸਮੇਤ ਕਈ ਮੁੱਦੇ ਹਨ ਜਿਨ੍ਹਾਂ ‘ਤੇ ਵਿਵਾਦ ਕਾਇਮ ਹੈ ਜਾਧਵ ਨੂੰ ਮਿਲੀ ਫਾਂਸੀ ਦੀ ਸਜ਼ਾ ਤੋਂ ਬਾਦ ਇਨ੍ਹਾਂ ਸਾਰੇ ਮੁੱਦਿਆਂ ਨਾਲ ਪਾੜਾ ਹੋਰ ਵਧੇਗਾ ਹਾਲਾਂਕਿ ਜਾਧਵ ਦੀ ਫਾਂਸੀ ਅਜੇ ਟਲੀ ਨਹੀਂ ਹੈ, ਰੋਕੀ ਗਈ ਹੈ ਪਰੰਤੂ ਇਹ ਰੋਕ ਭਾਰਤ ਲਈ ਵੱਡੀ ਕਾਮਯਾਬੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੁਲਭੂਸ਼ਣ ਜਾਧਵ ਸਹੀ ਸਲਾਮਤ ਵਤਨ ਪਰਤੇਗਾ।