Lehra Police: ਲਹਿਰਾਗਾਗਾ,(ਰਾਜ ਸਿੰਗਲਾ)। ਲਹਿਰਾ ਪੁਲਿਸ ਵੱਲੋਂ 24 ਘੰਟਿਆਂ ਤੋਂ ਪਹਿਲਾਂ ਕੰਨਾਂ ’ਚੋਂ ਵਾਲੀਆਂ ਖੋਹ ਕੇ ਭੱਜਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਕੱਲ੍ਹ ਸਥਾਨਕ ਸ਼ਹਿਰ ਦੇ ਵਾਰਡ ਨੰਬਰ ਇੱਕ ਮਲਕਾਂ ਵਾਲੀ ਗਲੀ ਵਿੱਚ ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਇੱਕ ਮੋਟਰਸਾਈਕਲ ਸਵਾਰ ਜਿਸ ਨੇ ਕਿ ਆਪਣਾ ਮੂੰਹ ਬੰਨਿਆ ਹੋਇਆ ਸੀ ਲੁੱਟ ਕੇ ਲੈ ਗਿਆ ਸੀ। ਇਸ ਸਬੰਧੀ ਡੀ.ਐਸ.ਪੀ. ਲਹਿਰਾ ਰਣਬੀਰ ਸਿੰਘ, ਐਸ. ਐਚ. ਓ. ਮਨਪ੍ਰੀਤ ਸਿੰਘ ਅਤੇ ਪੁਲਿਸ ਚੌਂਕੀ ਲਹਿਰਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਸਰਦਾਰ ਗੁਰਦੇਵ ਸਿੰਘ ਨੇ ਵੱਡੇ ਪੱਧਰ ’ਤੇ ਇਸ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ: Nitin Nabin: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ
ਪੱਤਰਕਾਰ ਨਾਲ ਗੱਲ ਕਰਦਿਆਂ ਚੌਂਕੀ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕੀ ਵੱਖ-ਵੱਖ ਸੀਸੀਟੀਵੀ ਕੈਮਰਾ ਅਤੇ ਹੋਰ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਲਦੀਪ ਸਿੰਘ ਉਰਫ ਦੀਪੂ ਪੁੱਤਰ ਬਲਜੀਤ ਸਿੰਘ, ਵਾਰਡ ਨੰਬਰ ਛੇ ਨੇੜੇ ਟਰੱਕ ਯੂਨੀਅਨ ਲਹਿਰਾ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਪਰੋਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਝਪਟਮਾਰ ਕੇ ਖੋਹ ਕੀਤੀਆਂ ਵਾਲੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਉਪਰੋਕਤ ਵਿਅਕਤੀ ਉੱਤੇ ਪਹਿਲਾਂ ਵੀ ਦੋ ਤਿੰਨ ਕੇਸ ਦਰਜ ਹਨ। ਪਰਿਵਾਰ ਅਤੇ ਸ਼ਹਿਰ ਵੱਲੋਂ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਹਿਰਾ ਪੁਲਿਸ ਤੇ ਸਾਨੂੰ ਮਾਣ ਹੈ ਅਤੇ ਵਧਾਈ ਦੀ ਪਾਤਰ ਹੈ। Lehra Police














