ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News Sunam News: ਐ...

    Sunam News: ਐਫਸੀਆਈ ’ਚੋਂ ਲੀਲਾ ਸਿੰਘ ਇੰਸਾਂ ਨੇ ਸੇਵਾ ਮੁਕਤੀ ’ਤੇ ਲਗਾਏ 13 ਪੌਦੇ

    Sunam News
    ਸੁਨਾਮ: ਲੀਲਾ ਸਿੰਘ ਇੰਸਾਂ ਨੂੰ ਸਨਮਾਨਿਤ ਕਰਦੇ ਹੋਏ ਸੁਨਾਮ ਸ਼ਹਿਰ ਦੇ ਸੇਵਾਦਾਰ ਵੀਰ। ਤਸਵੀਰ: ਕਰਮ ਥਿੰਦ

    ਸਬੰਧਤ ਯੂਨੀਅਨ ਅਤੇ ਦਫਤਰੀ ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ | Sunam News

    Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਿਨੀ ਲੀਲਾ ਸਿੰਘ ਇੰਸਾਂ ਪੁੱਤਰ ਕਰਤਾਰ ਸਿੰਘ ਦੀ ਐਫਸੀਆਈ ਵਿੱਚੋਂ ਸੇਵਾ ਮੁਕਤ ਹੋਏ ਹਨ, ਜੋ ਕੇ ਐਫਸੀਆਈ ਵਰਕਰ ਯੂਨੀਅਨ ਸੰਗਰੂਰ ਵਿੱਚ ਆਪਣੀ 30 ਸਾਲਾਂ ਦੀ ਸ਼ਾਨਦਾਰ ਨੌਕਰੀ ਕਰਕੇ ਨੌਕਰੀ ਤੋਂ ਸੇਵਾ ਮੁਕਤ ਹੋਏ ਹਨ। ਲੀਲਾ ਸਿੰਘ ਇੰਸਾਂ ਦੇ ਰਿਟਾਇਰਮੈਂਟ ਮੌਕੇ ਸਬੰਧਤ ਐਫਸੀਆਈ ਯੂਨੀਅਨ ਅਤੇ ਦਫਤਰੀ ਸਟਾਫ ਵੱਲੋਂ ਲੀਲਾ ਸਿੰਘ ਇੰਸਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ।

    ਡੇਰਾ ਸੱਚਾ ਸੌਦਾ ਸੁਨਾਮ ਦੇ ਸੇਵਾਦਾਰਾਂ ਨੇ ਵੀਂ ਕੀਤਾ ਸਨਮਾਨਿਤ

    ਇਸ ਉਪਰੰਤ ਲੀਲਾ ਸਿੰਘ ਇੰਸਾਂ ਦੇ ਘਰ ਵਿਖੇ ਡੇਰਾ ਸੱਚਾ ਸੌਦਾ ਸੁਨਾਮ ਸ਼ਹਿਰ ਦੇ ਜਿੰਮੇਵਾਰ ਅਤੇ ਹੋਰ ਸੇਵਾਦਾਰਾਂ ਨੇ ਵੀ ਲੀਲਾ ਸਿੰਘ ਇੰਸਾਂ ਖਾਸ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਲੀਲਾ ਸਿੰਘ ਇੰਸਾਂ ਨੇ ਕਿਹਾ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਅੱਜ ਵੀ ਉਹ ਮਾਨਵਤਾ ਭਲਾਈ ਲਈ 13 ਪੌਦੇ ਲਗਾ ਰਹੇ ਹਨ। Sunam News

    ਇਹ ਵੀ ਪੜ੍ਹੋ: Road Accident: ਤੇਜ਼ ਰਫ਼ਤਾਰ ਟਰਾਲਾ ਦਰੱਖਤ ਨਾਲ ਟਕਰਾਇਆ, ਜਾਨੀ ਨੁਕਸਾਨ ਤੋਂ ਬਚਾਅ

    ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਮਾਨਵਤਾ ਭਲਾਈ ਕਾਰਜ ਕਰਨ ਨੂੰ ਪਹਿਲ ਦਿੰਦੇ ਹਨ। ਇਸ ਮੌਕੇ ਡੀਪੂ ਪ੍ਰਧਾਨ ਜਗਪਾਲ ਸਿੰਘ ਅਤੇ ਏਜੀ.ਆਈ ਸ੍ਰੀ ਦੀਪੂ ਜੀ, ਪਰਿਵਾਰਿਕ ਮੈਂਬਰ ਬੇਟੇ ਗੁਰਜੀਤ ਸਿੰਘ, ਬਿੱਟੂ ਸਿੰਘ, ਬੇਟੀ ਸਰਵਜੀਤ ਕੌਰ ਇੰਸਾਂ ਤੋਂ ਇਲਾਵਾ ਗੁਲਜਾਰ ਸਿੰਘ ਸੀਨੀਅਰ ਪ੍ਰੇਮੀ ਸੰਮਤੀ, ਡਾ. ਰਾਜੇਸ਼ ਬੱਤਰਾ ਇੰਸਾਂ, ਮਹੇਸ ਬੱਤਰਾ ਇੰਸਾਂ, ਰਮੇਸ਼ ਕੁਮਾਰ ਇੰਸਾਂ, ਨਵੀਨ ਕੁਮਾਰ ਇੰਸਾਂ, ਬਲਵਿੰਦਰ ਸਿੰਘ ਇੰਸਾਂ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ।