4000 ਤੋਂ ਵੱਧ ਵਿਅਕਤੀ ਜ਼ਖਮੀ (Lebanon)
ਬੇਰੂਤ। ਲੇਬਨਾਨ (Lebanon) ਦੀ ਰਾਜਧਾਨੀ ਬੇਰੂਤ ਦੇ ਪੋਤ ‘ਤੇ ਮੰਗਲਵਾਰ ਸ਼ਾਮ ਨੂੰ ਹੋਏ ਇੱਕ ਭਿਆਨਕ ਧਮਾਕੇ ‘ਚ ਘੱਟ ਤੋਂ ਘੱਟ 78 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 4000 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਅਲ-ਜਜੀਰਾ ਟੀਵੀ ਚੈੱਨਲ ਨੇ ਲੇਬਨਾਨ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅਲ-ਜਜੀਰਾ ਟੀਵੀ ਚੈੱਨਲ ਦੀ ਰਿਪੋਰਟ ਅਨੁਸਾਰ ਤਾਜ਼ਾ ਜਾਣਕਾਰੀ ਅਨੁਸਾਰ ਬੇਰੂਤ ਪੋਤ ‘ਤੇ ਹੋਏ ਇਸ ਭਿਆਨਕ ਧਮਾਕੇ ‘ਚ 78 ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂਕਿ 4000 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ।
ਇਸ ਤੋਂ ਪਹਿਲਾਂ ਲੇਬਨਾਨ ਦੇ ਗ੍ਰਹਿ ਮੰਤਰੀ ਮੁਹੰਮਦ ਫਹਮੀ ਨੇ ਕਿਹਾ ਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਧਮਾਕਾ ਕੋਈ ਹਮਲਾ ਸੀ ਜਾਂ ਬੇਰੂਤ ਪੋਤ ‘ਤੇ ਵਿਸਫੋਟਕਾਂ ਦੀ ਭੰਡਾਰਨ ਵਾਲੀ ਜਗ੍ਹਾ ਕਾਰਨ ਹੋਇਆ। ਬੇਰੂਤ ਦਾ ਪੋਤ ਅਜਿਹੀ ਜਗ੍ਹਾ ਹੈ ਜਿੱਥੇ ਵੱਡੀ ਮਾਤਰਾ ‘ਚ ਵਿਸਫੋਟਕਾਂ ਦਾ ਭੰਡਾਰਨ ਕੀਤਾ ਜਾਂਦਾ ਹੈ। ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਮੰਗਲਵਾਰ ਨੂੰ ਦੇਸ਼ ਦੇ ਨਾਂਅ ਆਪਣੇ ਸੰਬੋਧਨ ‘ਚ ਕਿਹਾ ਕਿ ਬੇਰੂਤ ਧਮਾਕਿਆਂ ਲਈ ਜੋ ਲੋਕ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ। ਕਈ ਲੋਕਾਂ ਦੇ ਮਲਬੇ ‘ਚ ਦੱਬੇ ਹੋਣ ਦੀ ਸੰਭਾਵਨਾ ਹੈ। ਸਥਾਨਕ ਹਸਪਤਾਲਾਂ ਨੇ ਇਸ ਧਮਾਕੇ ‘ਚ ਜ਼ਖਮੀ ਹੋਏ ਲੋਕਾਂ ਨੂੰ ਬਚਾਉਣ ਲਈ ਵੱਡੀ ਗਿਣਤੀ ‘ਚ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ