ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਵਿਚਾਰ ਪ੍ਰੇਰਨਾ ਇਕਾਗਰਤਾ ਨਾਲ ਸ...

    ਇਕਾਗਰਤਾ ਨਾਲ ਸਿੱਖੋ

    Learn with Concentration Sachkahoon

    ਇਕਾਗਰਤਾ ਨਾਲ ਸਿੱਖੋ

    ਇੱਕ ਵਾਰ ਸਿਕੰਦਰੀਆ ਦੇ ਰਾਜਾ ਟਾਲਮੀ ਨੂੰ ਗਣਿੱਤ ਸਿੱਖਣ ਦਾ ਜਨੂੰਨ ਹੋਇਆ ਉਨ੍ਹਾਂ ਨੇ ਮਹਾਨ ਗਣਿੱਤ ਮਾਹਿਰ ਯੂਕਲਿਡ ਤੋਂ ਹੀ ਗਣਿੱਤ ਦੀ ਸਿੱਖਿਆ ਲੈਣ ਦੀ ਸੋਚੀ ਯੂਕਲਿਡ ਨੇ ਰਾਜੇ ਨੂੰ ਗਣਿੱਤ ਪੜ੍ਹਾਉਣਾ ਸਵੀਕਾਰ ਕਰ ਲਿਆ ਉਹ ਰੋਜ਼ਾਨਾ ਰਾਜੇ ਨੂੰ ਗਣਿੱਤ ਦੇ ਸੂਤਰ ਸਿਖਾਉਣ ਲੱਗੇ ਪਰ ਟਾਲਮੀ ਦਾ ਧਿਆਨ ਭਟਕਦਾ ਰਹਿੰਦਾ ਉਨ੍ਹਾਂ ਨੇ ਸੋਚਿਆ ਕਿ ਲੋਕ ਤਾਂ ਕਹਿੰਦੇ ਹਨ ਕਿ ਯੂਕਲਿਡ ਮਹਾਨ ਗਣਿੱਤ ਮਾਹਿਰ ਹੈ ਫ਼ਿਰ ਉਹ ਮੈਨੂੰ ਸੌਖੀ ਤਰ੍ਹਾਂ ਗਣਿੱਤ ਕਿਉਂ ਨਹੀਂ ਸਿਖਾ ਪਾ ਰਹੇ ਹਨ? ਮੈਂ ਉਨ੍ਹਾਂ ਨੂੰ ਇਹ ਸਵਾਲ ਜ਼ਰੂਰ ਪੁੱਛਾਂਗਾ ਅਗਲੇ ਦਿਨ ਰਾਜਾ ਗੁੱਸੇ ਨਾਲ ਬੋਲਿਆ, ‘‘ਸ੍ਰੀਮਾਨ, ਤੁਸੀਂ ਮੈਨੂੰ ਅਜਿਹਾ ਸੌਖਾ ਫ਼ਾਰਮੂਲਾ ਸਿਖਾਓ ਜੋ ਮੈਨੂੰ ਸੌਖਾ ਸਮਝ ’ਚ ਆ ਜਾਵੇ’’

    ਰਾਜੇ ਦੀ ਗੱਲ ਸੁਣ ਕੇ ਯੂਕਲਿਡ ਮੁਸਕੁਰਾਉਂਦਿਆਂ ਬੋਲਿਆ, ‘‘ਰਾਜਨ! ਮੈਂ ਤਾਂ ਤੁਹਾਨੂੰ ਸਹਿਜ਼ ਤੇ ਸੌਖਾ ਸੂਤਰ ਹੀ ਸਿਖਾ ਰਿਹਾ ਹਾਂ ਔਖਿਆਈ ਮੇਰੇ ਸਿਖਾਉਣ ’ਚ ਨਹੀਂ ਸਗੋਂ ਤੁਹਾਡੇ ਸਿੱਖਣ ’ਚ ਹੈ ਤੁਸੀਂ ਗਣਿੱਤ ਸਿੱਖਣ ਦਾ ਫ਼ੈਸਲਾ ਤਾਂ ਕਰ ਲਿਆ ਪਰ ਉਸ ਲਈ ਖ਼ੁਦ ਨੂੰ ਤਿਆਰ ਨਹੀਂ ਕਰ ਸਕੇ ਗਣਿੱਤ ਹੋਵੇ ਜਾਂ ਕੋਈ ਹੋਰ ਵਿਸ਼ਾ ਜਾਂ ਫ਼ਿਰ ਭਾਵੇਂ ਉਹ ਰਾਜ ਹੀ ਕਿਉਂ ਨਾ ਹੋਵੇ ਜੇਕਰ ਤੁਸੀਂ ਉਸ ਕੰਮ ’ਚ ਰੁਚੀ ਨਹੀਂ ਲਓਗੇ, ਉਸ ਨੂੰ ਲਗਨ ਤੇ ਇਕਾਗਰਤਾ ਨਾਲ ਨਹੀਂ ਕਰੋਗੇ ਤਾਂ ਉਹ ਕੰਮ ਔਖਾ ਹੀ ਲੱਗੇਗਾ ਜਿਸ ਸਹਿਜ਼ਤਾ ਨਾਲ ਤੁਸੀਂ ਰਾਜ-ਕਾਜ ਸੰਭਾਲਦੇ ਹੋ, ਉਸੇ ਸਹਿਜ਼ਤਾ ਨਾਲ ਤੁਸੀਂ ਗਣਿੱਤ ਸਿੱਖੋ, ਜ਼ਰੂਰ ਸਫ਼ਲ ਹੋਵੋਗੇ’’ ਯੂਕਲਿਡ ਦੀਆਂ ਗੱਲਾਂ ਰਾਜਾ ਟਾਲਮੀ ਨੂੰ ਸਮਝ ਆ ਗਈਆਂ ਉਨ੍ਹਾਂ ਨੇ ਇਕਾਗਰ ਹੋ ਕੇ ਗਣਿੱਤ ਸਿੱਖਣਾ ਸ਼ੁਰੂ ਕਰ ਦਿੱਤਾ ਰਾਜਾ ਟਾਲਮੀ ਗਣਿੱਤ ਦੇ ਮਹਾਨ ਵਿਦਵਾਨਾਂ ’ਚ ਗਿਣੇ ਜਾਂਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।