(ਮੇਵਾ ਸਿੰਘ) ਅਬੋਹਰ। ਅਬੋਹਰ ਵਿਚ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਵਿਦੇਸ ਭੇਜਣ ਦੇ ਨਾਂਅ ’ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਫਾਸਟ-ਵੇ ਇਮੀਗਰੇਸ਼ਨ ਦੇ ਸੰਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਉਕਤ ਸੰਚਾਲਕ ਖਿਲਾਫ ਇਹ ਚੌਥਾ ਮਾਮਲਾ ਦਰਜ ਹੋਇਆ ਹੈ ਅਤੇ ਹੋਰ ਵੀ ਹੇਰਾਫੇਰੀ ਕਰਨ ਦੀਆਂ ਕਈ ਸ਼ਿਕਾਇਤਾਂ ਪੁਲਿਸ ਕੋਲ ਪਹੁੰਚੀਆਂ ਹਨ। (Fake Study Visa)
ਇਹ ਵੀ ਪੜ੍ਹੋ: ਪ੍ਰਿਅੰਕਾ ਗਾਂਧੀ ਵਾਇਨਾਡ ਤੋਂ ਲੜੇਗੀ ਚੋਣ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਘਮਿਆਰਾ, ਥਾਣਾ ਲੰਬੀ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਸੰਦੀਪ ਸਿੰਘ ਪੁੱਤਰ ਕਾਲਾ ਸਿੰਘ ਨੇ ਦੱਸਿਆ ਕਿ ਉਸ ਨੇ ਬੱਸ ਸਟੈਂਡ ਦੇ ਨੇੜੇ ਫਾਸਟਵੇ ਇਮੀਗਰੇਸ਼ਨ ਦੇ ਸੰਚਾਲਕ ਹਰਪ੍ਰੀਤ ਸਿੰਘ ਉਰਫ ਹੈਰੀ ਖੋਸਾ ਨੂੰ ਸਟੱਡੀ ਵੀਜਾ ਲਗਾਉਣ ਲਈ 18 ਲੱਖ 50 ਹਜਾਰ ਰੁਪਏ ਦਿੱਤੇ ਸਨ। ਪਰ ਉਕਤ ਵਿਅਕਤੀ ਨੇ ਨਾਂਅ ਤਾਂ ਉਸ ਦਾ ਵੀਜ਼ਾ ਲਗਵਾਇਆ ਤੇ ਨਾ ਹੀ ਉਸ ਦੇ ਰੁਪਏ ਵਾਪਿਸ ਕੀਤੇ। ਇਸ ਤੋਂ ਬਾਅਦ ਹੀ ਉਸ ਨੂੰ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰਨੀ ਪਈ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਸਿਟੀ-1 ਪੁਲਿਸ ਅਬੋਹਰ ਨੇ ਹਰਪ੍ਰੀਤ ਸਿੰਘ ਉਰਫ ਹੈਰੀ ਖੋਸਾ ਪੁੱਤਰ ਜਗਦੀਸ ਸਿੰਘ ਨਿਵਾਸੀ ਦਸਮੇਸ ਨਗਰ, ਕੰਧਵਾਲਾ ਰੋਡ ਅਬੋਹਰ ਖਿਲਾਫ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2014 ਦੀ ਧਾਰਾ-13 ਦੇ ਤਹਿਤ ਮੁਕੱਦਮਾ ਨੰ: 112 ਦਰਜ ਕਰ ਲਿਆ ਹੈ। Fake Study Visa