Punjab News: (ਜਸਬੀਰ ਗਹਿਲ) ਲੁਧਿਆਣਾ। ਪ੍ਰਿੰਕਲ ਗੋਲੀ ਕਾਂਡ ਨੂੰ ਲੈ ਕੇ ਲੁਧਿਆਣਾ ਬਾਰ ਕੌਂਸਲ ਦੇ ਵਕੀਲ ਅੱਜ ਹੜਤਾਲ ’ਤੇ ਚਲੇ ਗਏ। ਵਕੀਲਾਂ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਵਕੀਲ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਗਿਆ ਹੈ। ਉਨ੍ਹਾਂ ਨੇ ਐਫਆਈਆਰ ਵਿੱਚੋਂ ਸਾਥੀ ਵਕੀਲ ਦਾ ਨਾਂਅ ਨਾ ਹਟਾਏ ਜਾਣ ’ਤੇ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ। ਲੁਧਿਆਣਾ ਬਾਰ ਕੌਂਸਲ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਅੱਜ ਪ੍ਰਿੰਕਲ ਗੋਲੀ ਕਾਂਡ ਵਿੱਚ ਦਰਜ ਕੇਸ ਵਿਚ ਸਾਥੀ ਵਕੀਲ ਦੇ ਨਾਂਅ ਦਾ ਵਿਰੋਧ ਕਰ ਰਹੇ ਹਨ। Punjab News
ਇਹ ਵੀ ਪੜ੍ਹੋ: Murder in Punjab: ਪੰਜਾਬ ’ਚ ਵੱਡੀ ਵਾਰਦਾਤ : ਭਤੀਜੇ ਨੇ ਕੀਤਾ ਤਾਏ ਦਾ ਕਤਲ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਥੀ ਵਕੀਲ ਨੂੰ ਇਸ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬਿਨਾਂ ਪੜਤਾਲ ਕੀਤੇ ਵਕੀਲ ਨੂੰ ਨਾਮਜ਼ਦ ਕਰ ਲਿਆ ਹੈ, ਜਿਸ ਖ਼ਿਲਾਫ਼ ਉਹ ਇੱਕ ਦਿਨ ਦੀ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਸਾਥੀ ਵਕੀਲ ਦਾ ਨਾਂ ਜਲਦੀ ਹੀ ਐਫਆਈਆਰ ਵਿੱਚੋਂ ਨਾ ਹਟਾਇਆ ਗਿਆ ਤਾਂ ਉਹ ਸੂਬੇ ਭਰ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾ ਸਕਦੇ ਹਨ।